Monday, August 10, 2026

ਅਕਾਲੀ ਦਲ ਯੂਥ ਵਿੰਗ ਸਰਕਲ ਜੰਡਿਆਲਾ ਗੁਰੂ ਦਿਹਾਤੀ ਦੇ ਢਾਂਚੇ ਦਾ ਗਠਨ

PPN2406201610
ਜੰਡਿਆਲਾ ਗੁਰੂ, 24 ਜੂਨ (ਹਰਿੰਦਰਪਾਲ ਪਾਲ ਸਿੰਘ) ਸਥਾਨਕ ਪਿੰਡ ਦੇਵੀਦਾਸਪੁਰਾ ਵਿਖੇ ਯੂਥ ਅਕਾਲੀ ਦਲ (ਬ) ਪਾਰਟੀ ਦੀ ਇਕ ਹੰਗਾਮੀ ਮੀਟਿੰਗ ਅਮਰੀਕ ਸਿੰਘ ਸੋਢੀ ਪ੍ਰਧਾਨ ਸਰਕਲ ਜੰਡਿਆਲਾ ਗੁਰੂ ਦਿਹਾਤੀ ਦੀ ਅਗਵਾਈ ਹੇਠ ਹੋਈ,ਜਿਸ ਵਿੱਖ ਮਹਿਮਾਨ ਦੇ ਤੋਰ ਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਤੇ ਨਗਰ ਕੋਸਲ ਦੇ ਪ੍ਰਧਾਨ ਸੰਨੀ ਸ਼ਰਮਾ ਸ਼ਾਮਲ ਹੋਏ।ਇਸ ਮੀਟਿੰਗ ਵਿੱਚ ਯੂਥ ਵਿੰਗ ਸਰਕਲ ਜੰਡਿਆਲਾ ਗੁਰੂ ਦਿਹਾਤੀ ਦੇ ਢਾਚੇ ਦਾ ਗਠਨ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਨੇ ਕਿਹਾ ਕਿ ਇਹ ਨੋਜਵਾਨ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਹੈ,ਉਨਾ ਕਿਹਾ ਕਿ ਆਉਣ ਵਾਲੀਆ 2017 ਦੀਆ ਵਿਧਾਨ ਸਭਾ ਚੋਣਾ ‘ਚ ਇਹਨਾ ਨੋਜਵਾਨਾ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ ।ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਤੇ ਅਮਰੀਕ ਸਿੰਘ ਸੋਢੀ ਸਰਕਲ ਪ੍ਰਧਾਨ ਨਵੇ ਬਣਾਏ ਯੂਥ ਵਿੰਗ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਅਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ।
ਨਵੇ ਨਿਯੁਕਤ ਕੀਤੇ ਗਏ ਅਹੁਦੇਦਾਰਾਵਿੱਚ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ ਸੁਰਜਨ ਸਿੰਘ ਵਾਲਾ, ਰਾਜੇਸ਼ ਕੁਮਾਰ ਟਿੰਕੂ ਗਹਿਰੀ, ਅਮਰਜੀਤ ਸਿੰਘ ਤਲਵੰਡੀ ਡੋਗਰਾ, ਸੰਜੀਵ ਕੁਮਾਰ ਗਹਿਰੀ, ਦਿਲਾਵਰ ਸਿੰਘ ਗਦਲੀ, ਗੁਰਵੇਲ ਸਿੰਘ ਦੇਵੀਦਾਸਪੁਰਾ, ਰਣਜੀਤ ਸਿੰਘ ਰਾਣਾ ਦੇਵੀਦਾਸਪੁਰਾ, ਸ਼ਰਨਜੀਤ ਸਿੰਘ ਗਦਲੀ, ਮਨਿੰਦਰਜੀਤ ਸਿੰਘ ਵਡਾਲਾ ਜੋਹਲ, ਜਗਪ੍ਰੀਤ ਸਿੰਘ ਭੰਗਵਾ, ਗੁਰਪ੍ਰੀਤ ਸਿੰਘ ਤਲਾਵਾ, ਗੁਰਿੰਦਰ ਸਿੰਘ ਬੰਮਾ, ਪ੍ਰਤਾਪ ਸਿੰਘ ਧੀਰੇਕੋਟ। ਮੀਤ ਪ੍ਰਧਾਨ ਸਿੰਕਦਰ ਸ਼ਰਮਾ ਗਹਿਰੀ, ਜਸਬੀਰ ਸਿੰਘ ਖਲਿਹਰਾ, ਗੁਰਚਰਨ ਸਿੰਘ ਦੇਵੀਦਾਸਪੁਰਾ, ਬਚਿੱਤਰ ਸਿੰਘ ਮਿਹੋਕਾ, ਦਿਲਾਵਰ ਸਿੰਘ ਦਸ਼ਮੇਸ਼ ਨਗਰ, ਗੁਰਸੁਮੀਤ ਸਿੰਘ ਦਸ਼ਮੇਸ਼ ਨਗਰ, ਅੰਕੁਸ਼ ਗਹਿਰੀ ਮੰਡੀ, ਦਿਲਬਾਗ ਸਿੰਘ ਵਡਾਲਾ ਜੋਹਲ, ਸ਼ੁਭਕਰਨ ਸਿੰਘ ਦੇਵੀਦਾਸਪੁਰਾ, ਲਵਪ੍ਰੀਤ ਸਿੰਘ ਭੰਗਵਾ, ਮਹਿੰਦਰ ਸਿੰਘ, ਅਮਰੀਕ ਸਿੰਘ।ਜਨਰਲ ਸਕੈਟਰੀ ਗੁਰਪ੍ਰੀਤ ਸਿੰਘ ਚੰਦੀ, ਗੁਰਵਿੰਦਰ ਸਿੰਘ ਧੀਰੇਕੋਟ, ਗੁਰਮਹਿਤਾਬ ਸਿੰਘ, ਡਾਂ ਮਨਪ੍ਰੀਤ ਸਿੰਘ, ਅਮਰਦੀਪ ਸਿੰਘ, ਸਿੰਕਦਰਜੀਤ ਸਿੰਘ, ਦਵਿੰਦਰ ਸਿੰਘ ਬੱਬੀ, ਵਰਿੰਦਰ ਸਿੰਘ ਚਾਹਲ, ਬਲਰਾਜ ਸਿੰਘ ਮੱਲੀਆ, ਬਲਜੀਤ ਸਿੰਘ, ਦਲਬੀਰ ਸਿੰਘ, ਅਮਰੀਕ ਸਿੰਘ ਮੈਬਰ।ਖਜਾਨਚੀ ਗੁਰਬੀਰ ਸਿੰਘ, ਜਰਮਨਜੀਤ ਸਿੰਘ, ਇੰਦਰਬੀਰ ਸਿੰਘ, ਸੰਯੁਕਤ ਸਕੱਤਰ ਨਵਦੀਪ ਸਿੰਘ ਗਹਿਰੀ, ਸ਼ਮਸ਼ੇਰ ਸਿੰਘ, ਅੰਗਰੇਜ ਸਿੰਘ, ਬਲਕਾਰ ਸਿੰਘ, ਬੀਰਪਾਲ ਸਿੰਘ, ਮਹਾਬੀਰ ਸਿੰਘ।ਪ੍ਰੈਸ ਸਕੱਤਰ ਸ਼ਮਸ਼ੇਰ ਸਿੰਘ ਨੰਬਰਦਾਰ, ਲਖਵਿੰਦਰ ਸਿੰਘ, ਪ੍ਰਭਦੀਪ ਸਿੰਘ, ਹਰਸਿਮਰਨਜੋਤ ਸਿੰਘ, ਅਮਨਪ੍ਰੀਤ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ।ਮੈਬਰ ਵਰਕਿੰਗ ਕਮੇਟੀ ਸਰਵਣ ਸਿੰਘ, ਕਰਨਜੀਤ ਸਿੰਘ, ਅੰਗਰੇਜ ਸਿੰਘ, ਰਾਜਬੀਰ ਸਿੰਘ, ਮਨਦੀਪ ਸਿੰਘ, ਫਲਵਿੰਦਰ ਸਿੰਘ, ਰਵਿੰਦਰ ਸਿੰਘ ਆਦਿ ਅਹੁਦੇਦਾਰ ਨਿਯੁਕਤ ਕੀਤੇ ਗਏ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply