Monday, August 10, 2026

ਡਾਕਟਰ ਨੇਕੀ ਨੂੰ ਚੀਨ ਵਿੱਚ ਲੈਕਚਰ ਦੇਣ ਦਾ ਸੱਦਾ

Dr.Nirankar Singh Nekiਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਅੰੰਤਰਰਾਸ਼ਟਰੀ ਪੱਧਰ ‘ਤੇ ਵਿਲੱਖਣ ਪਛਾਣ ਬਣਾ ਚੁਕੀ ਮੈਡੀਕਲ ਖੇਤਰ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਕਾਂਗਰਸ ਆਫ ਜੈਨੇਟਿਕਸ ਵਲੋਂ ਕਾਰਡਿਅਕ ਬਾਇਓਮਾਰਕਰਜ਼-ਟਰੋਪੋਨਿਨਜ਼ ਵਿਸ਼ੇ ‘ਤੇ ਲੈਕਚਰ ਦੇਣ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ।ਜਾਰੀ ਪ੍ਰੈਸ ਨੋਟ ਵਿੱਚ ਡਾ: ਨੇਕੀ ਨੇ ਦੱਸਿਆ ਕਿ ਕਾਨਫਰੰਸ ਚੀਨ ਦੇ ਪ੍ਰਸਿੱਧ ਸ਼ਹਿਰ ਜਿਆਨ ਵਿਖੇ 25 ਤੋਂ 28 ਅਪ੍ਰੈਲ 2017 ਨੂੰ ਹੋ ਰਹੀ ਹੈ ਅਤੇ ਡਾ. ਜਅੀਾਡਾਨ ਮੀ ਜੋ ਕਿ ਇਸ ਕਾਨਫਰੰਸ ਦੇ ਆਰਗੇਨਾਈਜਿੰਗ ਕਮੇਟੀ ਦੇ ਚੇਅਰਮੈਨ ਹਨ ਨੇ ਡਾਕਟਰ ਉਨਾਂ ਨੂੰ ਲਿਖਤੀ ਤੌਰ ‘ਤੇ ਸੱਦਾ ਪੱਤਰ ਭੇਜਿਆ ਹੈ।ਇਥੇ ਇਹ ਵਰਨਣਯੋਗ ਹੈ ਕਿ ਡਾਕਟਰ ਨੇਕੀ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਸਾਰੇ ਲੈਕਚਰ ਦੇ ਚੁੱਕੇ ਹਨ ਅਤੇ ਉਹ ਕਈ ਵਿਦੇਸ਼ੀ ਯੂਂੀਿਵਰਸਿਟੀਆਂ ਦੇ ਵਿਜ਼ਟਿੰਗ ਪ੍ਰੋਫੈਸਰ ਵੀ ਹਨ।ਡਾਕਟਰ ਨੇਕੀ ਦੀ ਇਸ ਪ੍ਰਾਪਤੀ ਨਾਲ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਹੋਰ ਉਚਾ ਹੋਇਆ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply