Sunday, October 4, 2026

ਜੀ.ਐਨ.ਡੀ.ਯੂ ਵਲੋਂ ਹੋਲੀ ਡੇ ਹੋਮ ਵਿਖੇ ਕਈ ਪ੍ਰਤੀਯੋਗਿਤਾਵਾਂ ਦਾ ਆਯੋਜਨ

PPN2406201614ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਵਲੋਂ ਡਲਹੌਜੀ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਹੌਲੀ ਡੇ ਹੌਮ ਵਿਖੇ ਇਕ ਸੱਤ ਦਿਨਾਂ ਯੂਥ ਲੀਡਰਸ਼ਿਪ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਜੀਐਨਡੀਯੂ ਦੇ ਅਧਿਕਾਰਿਤ ਖੇਤਰ ਵਾਲੇ ਵੱਖ ਵੱਖ ਕਾਲਜ਼ਾਂ ਤੋਂ 123 ਵਿਦਿਆਰਥਣਾਂ ਨੇ ਹਿੱਸਾ ਲਿਆ।ਇਸ ਕੈਂਪ ਦੋਰਾਨ ਕਈ ਪ੍ਰਕਾਰ ਦੀਆਂ ਮਨੋਰੰਜਕ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਗਿਆ। ਜਦੋਂ ਕਿ ਵਿਦਿਆਰਥਣਾਂ ਨੂੰ ਕਈ ਗਿਆਨ ਭਰਪੂਰ ਜਾਣਕਾਰੀਆਂ ਵੀ ਦਿੱਤੀਆਂ ਗਈਆਂ।ਇਸ ਦੋਰਾਨ ਜੀਐਨਡੀਯੂ ਰੀਜ਼ਨਲ ਕੈਂਪਸ ਵੇਰਕਾ ਦੀ ਵਿਦਿਆਰਥਣ ਨੀਤੂ ਭੱਟੀ ਪਹਿਲੇ ਸਥਾਨ ਤੇ ਰਹਿੰਦੇ ਹੋਏ ਬੈਸਟ ਕੈਂਪਰ ਐਲਾਨੀ ਗਈ।ਮਨਦੀਪ ਕੋਰ ਨੂੰ ਡਾਂਸ ਵਿਚ ਦੂਸਰਾ ਸਥਾਨ ਤੇ ਲਵਪ੍ਰੀਤ ਕੋਰ ਨੂੰ ਗਾਇਕੀ ਦੋਰਾਨ ਪਹਿਲਾ ਸਥਾਨ ਪ੍ਰਾਪਤ ਹੋਇਆ।ਕਵਿਤਾ ਗਾਇਨ ਵਿਚ ਨੀਤੂ ਭੱਟੀ ਨੂੰ ਪਹਿਲਾ ਸਥਾਨ ਮਿਲਿਆ।ਅੰਮ੍ਰਿਤ ਸੰਧੂ, ਰਮਨਦੀਪ ਕੋਰ, ਕੋਮਲਪ੍ਰੀਤ ਕੋਰ, ਪਵਨਦੀਪ ਕੋਰ ਤੇ ਮਨਮੀਤ ਕੋਰ ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply