ਅੰਮ੍ਰਿਤਸਰ, 27 ਜੂਨ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਜੋ ਸ਼ਰਾਰਤੀ ਅਨਸਰਾਂ ਵੱਲੋਂ ਭਗਤਾ ਭਾਈ ਕਾ ਵਿਖੇ ਪਵਿੱਤਰ ਗੁਰਬਾਣੀ ਦੇ ਅੰਗਾਂ ਉਪਰ ਅਸ਼ਲੀਲ ਭਾਸ਼ਾ ਲਿਖ ਕੇ ਗੁਰਬਾਣੀ ਦੇ ਅੰਗਾਂ ਦੀ ਘੋਰ ਬੇਅਦਬੀ ਕੀਤੀ ਗਈ ਹੈ। ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਜਥੇਦਾਰ ਨੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਅਧਰਮੀ ਹੁੰਦੇ ਹਨ।ਜਿਨ੍ਹਾਂ ਦਾ ਕੋਈ ਵਜ਼ੂਦ ਨਹੀਂ ਹੁੰਦਾ।ਇਸ ਤਰ੍ਹਾਂ ਦੇ ਲੋਕਾਂ ਦਾ ਕੰਮ ਕੇਵਲ ਧਰਮਾਂ ਵਿਚ ਬਖੇੜਾ ਪਾਉਣਾ ਅਤੇ ਇੱਕ ਦੂਜੇ ਨੂੰ ਲੜਾਉਣਾ ਹੁੰਦਾ ਹੈ।ਇਨ੍ਹਾਂ ਵੱਲੋਂ ਪਹਿਲਾਂ ਮਲੇਰਕੋਟਲਾ ਵਿਖੇ ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਕੁਰਾਨ-ਸਰੀਫ ਦੀ ਬੇਅਦਬੀ ਕੀਤੀ ਗਈ ਅਤੇ ਇਸ ਤੋ ਬਾਅਦ ਭਗਤਾ ਭਾਈ ਕਾ ਵਿਖੇ ਗੁਰਬਾਣੀ ਦੀ ਬੇਅਦਬੀ ਕੀਤੀ ਗਈ। ਜੋ ਕਿ ਬਹੁਤ ਅਫਸੋਸਨਾਕ ਘਟਨਾ ਹੈ। ਸੰਗਤਾਂ ਸਿੱਖੀ ਦੇ ਦੁਸ਼ਮਣਾਂ ਦੀਆਂ ਚਾਲਾਂ ਤੋਂ ਸੁਚੇਤ ਹੋਣ ਅਤੇ ਇਸ ਤਰ੍ਹਾਂ ਦੇ ਅਨਸਰਾਂ ਨੂੰ ਕਾਬੂ ਕਰਨ ਵਿਚ ਆਪਣਾ ਯੋਗਦਾਨ ਪਾਉਣ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਗਤਾਂ ਨੂੰ ਕਈ ਵਾਰ ਸੁਚੇਤ ਕੀਤਾ ਗਿਆ ਹੈ ਕਿ ਗੁਰੂ-ਘਰਾਂ ਵਿਚ ਸੀ.ਸੀ ਟੀ.ਵੀ ਕੈਮਰੇ ਅਤੇ ਪੱਕੇ ਤੌਰ ‘ਤੇ ਸੇਵਾਦਾਰ ਰੱਖਿਆ ਜਾਵੇ।ਜਿਸ ਨਾਲ ਇਸ ਤਰ੍ਹਾਂ ਦੀਆਂ ਹੋ ਰਹੀਆਂ ਘਟਨਾਵਾਂ ਉਪਰ ਕਾਬੂ ਪਾਇਆ ਜਾ ਸਕੇ ਪ੍ਰੰਤੂ ਸੰਗਤਾਂ ਅਜੇ ਵੀ ਕੁੱਝ ਅਵੇਸਲੀਆਂ ਹਨ, ਸੰਗਤਾਂ ਗੁਰਦੁਆਰਾ ਸਾਹਿਬਾਨਾਂ ਵਿਚ ਪੂਰੀ ਚੌਕਸੀ ਰੱਖਣ।ਸਿੰਘ ਸਾਹਿਬ ਜੀ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਕਿਹਾ ਹੈ ਕਿ ਖੁਫੀਆ ਤੰਤਰਾਂ ਰਾਹੀ ਕਾਰਵਾਈ ਕਰਕੇ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗਿਫਤਾਰ ਕੀਤਾ ਜਾਵੇ, ਜਿਸ ਨਾਲ ਇਨ੍ਹਾਂ ਨੂੰ ਢੁੱਕਵੀਂ ਸਜ਼ਾ ਦਿੱਤੀ ਜਾ ਸਕੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media