Wednesday, October 7, 2026

ਬੀਮਾ ਰਾਸ਼ੀ ਲੈਣ ਲਈ ਕਾਰ ਮਾਲਕ ਨੇ ਰੱਚਿਆ ਲੁੱਟ ਦਾ ਡਰਾਮਾ

ਪੁਲਿਸ ਨੂੰ ਗੁੰਮਰਾਹ ਕਰ ਬੀਮੇ ਦੀ ਰਾਸ਼ੀ ਪ੍ਰਾਪਤ ਕਰਨ ਦੀ ਕੋਸ਼ਿਸ਼

PPN2706201603ਬਠਿੰਡਾ, 27 ਜੂਨ (ਅਵਤਾਰ ਸਿੰਘ ਕੈਂਥ)- ਨੰਦਗੜ੍ਹ ਦੀ ਪੁਲਿਸ ਵੱਲੋ ਅਜਿਹੇ ਸ਼ਾਤਰ ਨੋਜਵਾਨ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਜੋ ਕਿ ਪੁਲਿਸ ਨੂੰ ਗੁਮਰਾਹ ਕਰ ਬੀਮੇ ਦੀ ਰਾਸ਼ੀ ਹਾਸਿਲ ਕਰਨਾ ਚਾਹੁੰਦਾ ਸੀ। ਇਸ ਸ਼ਾਤਰ ਨੋਜਵਾਨ ਬਾਰੇ ਜਾਣਕਾਰੀ ਦਿੰਦੀਆ ਐਸ ਪੀ ਅਪ੍ਰੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ 19 ਜੂਨ ਦੀ ਰਾਤ ਸੁਖਬੀਰ ਸਿੰਘ ਵਾਸੀ ਰਾਏ ਕੇ ਕਲਾਂ ਨੇ ਥਾਣਾ ਨੰਦਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਪਤਨੀ ਅਤੇ ਬੱਚਿਆ ਨੂੰ ਕਾਰ ਨੰ: ਪੀ ਬੀ 03ਏ ਐਫ 0954  ਤੇ ਬਠਿੰਡਾ ਛੱਡ ਵਾਪਾਸ ਆ ਰਿਹਾ ਸੀ ਤਾਂ ਪਿੰਡ ਕਾਲਝਰਾਣੀ ਤੋ ਜਦੋ ਆਪਣੇ ਪਿੰਡ ਰਾਏਕਲਾਂ ਜਾਣ ਵਾਲੀ ਲਿੰਕ ਸੜਕ ਤੇ ਪਹੁੰਚਿਆ ਤਾਂ ਤਿੰਨ ਅਣਪਛਾਤੇ ਨੋਜਵਾਨਾਂ ਨੇ ਅਸਲੇ ਨੋਕ ਤੇ ਉਸਦੀ ਕਾਰ ਅਤੇ ਮੋਬਾਇਲ ਫੋਨ ਖੋਹ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮੁੱਢਲੀ ਜਾਣਕਾਰੀ ‘ਚ ਹੀ ਮਾਮਲਾ ਸ਼ੱਕੀ ਲੱਗਿਆ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੁਖਬੀਰ ਸਿੰਘ ਵੱਲੋ ਆਪਣੀ ਕਾਰ ਮਹਿੰਦਰਾ ਕੋਟਕ ਤੋ ਫਾਈਨਾਸ ਕਰਵਾਈ ਸੀ ਜਿਸ ਦੀਆ ਹੁਣ ਤੱਕ ਉਸ ਵੱਲੋ 19 ਕਿਸ਼ਤਾ ਦਿੱਤੀਆ ਜਾ ਚੁੱਕੀਆ ਸਨ ਪਰ ਆਰਥਿਕ ਹਲਾਤ ਠੀਕ ਨਾ ਹੋਣ ਕਾਰਨ ਉਹ ਅਗਲੇਰੀਆ ਕਾਰ ਦੀਆ ਕਿਸ਼ਤਾ ਤੋ ਅਸਮਰੱਥ ਸੀ ਜਿਸ ਕਾਰਨ ਉਸ ਨੇ ਆਪਣੀ ਕਾਰ ਦਾ ਬੀਮਾ ਲੈਣ ਲਈ ਲੁੱਟ ਦਾ ਡਰਾਮਾ ਰੱਚਿਆ ਗਿਆ ਸੀ । ਸੁਖਬੀਰ ਸਿੰਘ ਵੱਲੋ ਆਪਣੀ ਕਾਰ ਭਾਣਜੇ ਜੋਤਾ ਨੂੰ ਦੇ ਦਿੱਤੀ ਸੀ ਅਤੇ ਆਪ ਪੁਲਿਸ ਨੂੰ ਗੁੰਮਰਾਹ ਕਰ ਬੀਮੇ ਦੀ ਰਾਸ਼ੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਸੁਖਬੀਰ ਸਿੰਘ ਦੀ ਕਾਰ ਪੁਲਿਸ ਜਿਲਾ ਮੁਕਤਸਰ ਦੇ ਥਾਣਾਂ ਲੰਬੀ ਵਿਚੋ ਬਰਾਮਦ ਹੋਈ ਹੈ । ਬਠਿੰਡਾ ਪੁਲਿਸ ਵੱਲੋ ਉਕਤ ਵਿਅਕਤੀ ਖਿਲਾਫ ਝੂਠੀ ਇਤਲਾਹ ਦੇਣ ਅਤੇ ਗੁੰਮਰਾਹ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਗ੍ਰਿਫਤਾਰ ਕਰ ਲਿਆ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply