ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਐਸ ਵਾਈ ਐਲ ਦੇ ਮੁੱਦੇ ਤੇ ਕੇਦਰ ਨਾਲ ਗੱਲ ਕਰਨ ਬਜਾਏ ਪੰਜਾਬ ਦੇ ਲੋਕਾਂ ਨੂੰ ਭੜਕਾਂ ਮਾਹੌਲ ਖਰਾਬ ਕਰਨ ਚਾਹੁੰਦੇ ਹਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ।ਇਨਾਂ ਗੱਲਾਂ ਦਾ ਪ੍ਰਗਟਾਵਾਂ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲ ਸਾਬਕਾ ਵਿਰੋਧੀ ਦੇ ਨੇਤਾ ਅਤੇ ਕਾਂਗਰਸ ਦੇ ਵਿਧਾਇਕ ਸੁਨੀਲ ਜਾਖੜ ਨੇ ਕੀਤਾ।ਉਨਾਂ ਪ੍ਰਕਾਸ਼ ਸਿੰਘ ਬਾਦਲ ਨੂੰ ਨਸੀਹਤ ਦਿੰਦੀਆ ਆਖਿਆ ਪੰਜਾਬ ਦੀ ਧਰਤੀ ਪਾਣੀ ਮੰਗਦੀ ਹੈ ਨਾ ਕਿ ਕੁਰਬਾਨੀ, ਉਨਾ ਕਿਹਾ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਐਸ ਵਾਈ ਐਲ ਦੇ ਮੁੱਦੇ ਕੇਦਰ ਨਾਲ ਗੱਲ ਕਰਨ ਦੀ ਬਜਾਏ ਪੰਜਾਬ ਦੇ ਸ਼ਾਤ ਮਈ ਮਾਹੌਲ ਲਾਬੂ ਲਾਉਣ ਤੇ ਤੁੱਲੀ ਹੋਈ ਹੈ।ਉਹਨਾ ਕਿਹਾ ਅਕਾਲੀ-ਭਾਜਪਾ ਸਰਕਾਰ ਪੰਜਾਬ ਅਸਲ ਮੁੱਦੇ, ਵੱਧ ਰਹੀ ਬੇਰੁਜਗਾਰੀ, ਨਸ਼ਾ, ਕਿਸਾਨ ਖੁਦਕੁਸ਼ੀਆ ਨੂੰ ਵਿਸਾਰ ਵੋਟਾਂ ਦੇ ਜੋੜ ਤੋੜ ਵਿਚ ਲੱਗੀ ਹੋਈ ।ਪੰਜਾਬ ਦਾ ਕਿਸਾਨ ਅੱਜ ਕਰਜੇ ਤੋ ਦੁੱਖੀ ਹੋ ਖੁਦਕੁਸ਼ੀਆ ਕਰ ਰਿਹਾ ਹੈ।ਚਿੱਟੇ ਮੱਛਰ ਨੇ ਨਰਮੇ ਤੇ ਫਿਰ ਹੱਲਾ ਬੋਲ ਦਿੱਤਾ ਹੈ ਪਰ ਸਰਕਾਰ ਵੱਲੋ ਲੱਗੇ ਵਰੇ ਚੋ ਨਰਮੇ ਦੇ ਨੁਕਸਾਨ ਤੋ ਕੋਈ ਸਬਕ ਨਹੀ ਲਿਆ ਅਤੇ ਵਾਰ ਚਿੱਟੇ ਮੱਛਰ ਦੇ ਹਮਲੇ ਨੂੰ ਰੋਕਣ ਲਈ ਕੋਈ ਪੁਖਤਾਂ ਪ੍ਰੰਬਧ ਨਹੀ ਕੀਤੇ।ਉਨਾ ਪਿਛਲੇ ਸਾਲ ਨਰਮੇ ਦੇ ਖਰਾਬੇ ਸੰਬਧੀ ਜੁੰਮੇਵਾਰ ਕਿਸੇ ਕੀਟਨਸ਼ਕ,ਖੇਤੀਬਾੜੀ ਅਧਿਕਾਰੀ ਅਤੇ ਇਸ ਸਭ ਲਈ ਜੁੰਮੇਵਾਰ ਕਿਸੇ ਵੀ ਰਾਜਨੀਤਕ ਨੇਤਾ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ।ਉਲਟਾ ਦਰਜ ਮਾਮਲਿਆ ਵਿਚ ਹਾਲੇ ਤੱਕ ਚਲਾਨ ਹੀ ਪੇਸ਼ ਨਹੀ ਕੀਤਾ ਗਿਆ। ਅਦਾਲਤ ਤੋ ਸਜਾ ਮਿਲਣੀ ਤਾ ਦੂਰ ਦੀ ਗੱਲ ਹੈ ਜਿਸ ਤੋ ਪੱਤਾ ਲਗਦਾ ਹੈ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਕੋਈ ਚਿੰਤਾ ਨਹੀ ਹੈ ਉਨਾਂ ਬਾਦਲ ਪਰਿਵਾਰ ਨੂੰ ਬੇਨਤੀ ਕਰਦਿਆ ਆਖਿਆ ਕਿ ਤੁੱਸੀ ਆਪਣੇ 5-7 ਕਰੋੜ ਰੁਪਏ ਦੇ ਕਮਿਸ਼ਨ ਦੇ ਚੱਕਰ ਲੱਖਾ ਕਿਸਾਨ ਪਰਿਵਾਰਾਂ ਦਾ ਉਜਾੜਾ ਨਾ ਕਰੋ ।ਉਨਾਂ ਕਿਹਾ ਜੇਕਰ ਬਾਦਲ ਸਰਕਾਰ ਵੱਲ ਸਮਾਂ ਰਹਿੰਦੀਆ ਚਿੱਟੇ ਮੱਛਰ ਦੇ ਹਮਲੇ ਸੰਬਧੀ ਪੁਖਤਾ ਪ੍ਰੰਬਧ ਨਾ ਕੀਤੇ ਤਾ ਇਸ ਵਾਰ ਕਿਸਾਨਾਂ ਦੀ ਬਰਬਾਦੀ ਲਈ ਸਿੱਧੇ ਤੇ ਬਾਦਲ ਸਰਕਾਰ ਜੁੰਮੇਵਾਰ ਹੋਵੇਗੀ।ਇਸ ਸਮੇ ਉਨਾਂ ਨਾਲ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ,ਐਜਬ ਸਿੰਘ ਭੱਟੀ ,ਅਵਤਾਰ ਸਿੰਘ ਗੋਨਿਆਣਾ, ਲਖਵਿੰਦਰ ਸਿੰਘ ਲੱਖਾਂ ਆਦਿ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media