Friday, October 16, 2026

ਸਾਂਝ ਕੇਂਦਰਾਂ ਨੇ ਹੁਣ ਤੱਕ ਅੰਮ੍ਰਿਤਸਰ ਵਾਸੀਆਂ ਨੂੰ ਦਿੱਤੀਆਂ 212338 ਸੇਵਾਵਾਂ- ਪਰਵਿੰਦਰ ਕੌਰ

Parwinder K Sanjh

ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਸੇਵਾ ਅਧਿਕਾਰ ਕਾਨੂੰਨ ਅਧੀਨ ਪੁਲਿਸ ਸਾਂਝ ਕੇਂਦਰਾਂ ਰਾਹੀਂ ਲੋਕਾਂ ਨੂੰ 41 ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਸਮਾਂਬੱਧ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੁਲਿਸ ਸਾਂਝ ਕੇਂਦਰ, ਪੁਲਿਸ ਅਤੇ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਉਦੇਸ਼ ਨਾਲ ਪ੍ਰਸ਼ਾਸਨਿਕ ਸੁਧਾਰ ਮੁਹਿੰਮ ਤਹਿਤ ਇਕ ਵਿਲੱਖਣ ਪਹਿਲ ਹੈ ਇਸ ਦਾ ਮਨੋਰਥ ਇਕ ਖਿੜਕੀ ਰਾਹੀਂ ਲੋਕਾਂ ਨੂੰ ਬੁਨਿਆਦੀ ਪੁਲਿਸ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹ ਸਾਂਝ ਕੇਂਦਰ ਨਾਗਰਿਕਾਂ ਅਤੇ ਪੁਲਿਸ ਵਿਚ ਵਿਸ਼ਵਾਸ ਦਾ ਮਾਹੌਲ ਪੈਦਾ ਕਰਨ ਦਾ ਕੰਮ ਕਰਦੇ ਹਨ ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਮੈਡਮ ਪਰਵਿੰਦਰ ਕੌਰ ਨੇ ਦੱਸਿਆ ਕਿ ਸਾਲ 2013 ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਦੇ ਸਾਂਝ ਕੇਂਦਰਾਂ ਰਾਹੀਂ ਵੱਖ-ਵੱਖ ਸੇਵਾਵਾਂ ਲਈ 212338 ਅਰਜ਼ੀਆਂ ਦਾ ਨਿਪਟਾਰਾ ਕਰਕੇ ਵੱਖ-ਵੱਖ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।
ਮੈਡਮ ਪਰਵਿੰਦਰ ਕੌਰ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਵਿਚ ਇਕ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ ਤੋਂ ਇਲਾਵਾ 5 ਸਬ-ਡਵੀਜ਼ਨ ਸਾਂਝ ਕੇਂਦਰ ਅਤੇ 17 ਥਾਣਾ ਸਾਂਝ ਕੇਂਦਰ ਚੱਲ ਰਹੇ ਹਨ।ਇਸ ਤੋਂ ਇਲਾਵਾ ਤਿੰਨ ਫੀਸ ਕੁਲੈਕਸ਼ਨ ਸੈਂਟਰ ਛੇਹਰਟਾ, ਏ ਡਵੀਜ਼ਨ ਅਤੇ ਈ ਡਵੀਜ਼ਨ ਕੋਤਵਾਲੀ ਵਿਚ ਸਥਾਪਿਤ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਂਝ ਕੇਂਦਰਾਂ ਵਿਚ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਤਜ਼ਰਬੇਕਾਰ ਅਤੇ ਸਮਰਪਿਤ ਭਾਵਨਾ ਵਾਲੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਪੁਲਿਸ ਸਾਂਝ ਕੇਂਦਰਾਂ ਵੱਲੋਂ ਪਾਸਪੋਰਟ ਵੈਰੀਫਿਕੇਸ਼ਨ, ਵਿਦੇਸ਼ੀਆਂ ਦੇ ਆਉਣ ਤੇ ਜਾਣ ਦੀ ਰਜਿਸਟ੍ਰੇਸ਼ਨ, ਵਿਦੇਸ਼ੀਆਂ ਦੇ ਰਹਿਣ ਦੇ ਪਰਮਿਟ ਵਿਚ ਵਾਧਾ ਕਰਨਾ, ਐਫ.ਆਈ.ਆਰ. ਜਾਂ ਡੀ.ਡੀ.ਆਰ, ਲਾਊਡ ਸਪੀਕਰ ਦੀ ਵਰਤੋਂ ਲਈ ਸਬੰਧਿਤ ਥਾਣੇ ਦੇ ਐਸ.ਐਚ.ਓ.ਵਲੋਂ ਐਨ.ਓ.ਸੀ.ਜਾਰੀ ਕਰਨਾ, ਮੇਲਿਆਂ, ਪ੍ਰਦਰਸ਼ਨੀਆਂ, ਖੇਡਾਂ ਦੀਆਂ ਗਤੀਵਿਧੀਆਂ ਸਬੰਧੀ ਐਨ.ਓ.ਸੀ.ਜਾਰੀ ਕਰਨਾ, ਅਜਨਬੀਆਂ ਦੀ ਵੈਰੀਫਿਕੇਸ਼ਨ ਕਰਨਾ, ਕਿਰਾਏਦਾਰਾਂ ਅਤੇ ਨੌਕਰਾਂ ਦੀ ਵੈਰੀਫਿਕੇਸ਼ਨ, ਸੜਕ ਦੁਰਘਟਨਾਂਵਾਂ ਸਬੰਧੀ ਅਣ ਟਰੇਸ ਰਿਪੋਰਟ ਦੀ ਕਾਪੀ, ਚੋਰੀ ਦੇ ਵਾਹਨਾਂ ਸਬੰਧੀ ਰਿਪੋਰਟ, ਚੋਰੀ ਦੇ ਕੇਸਾਂ ਵਿਚ ਅਣਟਰੇਸ ਰਿਪੋਰਟ, ਵਹੀਕਲਾਂ ਸਬੰਧੀ ਐਨ.ਓ.ਸੀ., ਸਰਵਿਸ ਵੈਰੀਫਿਕੇਸ਼ਨ, ਚਰਿੱਤਰ ਵੈਰੀਫਿਕੇਸ਼ਨ, ਅਸਲਾ ਲਾਈਸੰਸਾਂ ਦਾ ਨਵੀਨੀਕਰਨ, ਅਸਲਾ ਡੀਲਰਾਂ ਨੂੰ ਐਨ.ਓ.ਸੀ.ਜਾਰੀ ਕਰਨਾ, ਪੈਟਰੋਲ ਪੰਪਾਂ ਤੇ ਸਿਨੇਮਾ ਹਾਲਾਂ ਲਈ ਐਨ.ਓ.ਸੀ.ਜਾਰੀ ਕਰਨਾਨਵੇਂ ਅਸਲਾ ਲਾਈਸੰਸਾਂ ਸਬੰਧੀ ਵੈਰੀਫਿਕੇਸ਼ਨ, ਪਾਸਪੋਰਟ ਗੁੰਮ ਹੋਣ ਸਬੰਧੀ ਇਨਕੁਆਰੀ, ਕਾਊਂਟਰ ਸਾਈਨ ਆਦਿ ਸਬੰਧੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਸਾਂਝ ਕੇਂਦਰਾਂ ਰਾਹੀਂ ਨਾਗਰਿਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ, ਭਰੂਣ ਹੱਤਿਆ, ਸਵੱਛ ਭਾਰਤ ਮੁਹਿੰਮ, ਟ੍ਰੈਫਿਕ ਨਿਯਮਾਂ, ਵਾਤਾਵਰਣ ਸੰਭਾਲ ਅਤੇ ਖੂਨਦਾਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਂਝ ਕੇਂਦਰਾਂ ਦਾ ਮਕਸਦ ਕੇਵਲ ਅਰਜ਼ੀਆਂ ਲੈ ਕੇ ਉਨ੍ਹਾਂ ਦਾ ਨਿਪਟਾਰਾ ਕਰਨ ਤੱਕ ਹੀ ਸੀਮਤ ਨਹੀਂ ਹੈ ਸਗੋਂ ਦੋਨਾਂ ਪੱਖਾਂ ਵਿਚ ਪੈਦਾ ਹੋਏ ਮਨ-ਮੁਟਾਵ ਨੂੰ ਪਿਆਰ ਅਤੇ ਸਦਭਾਵਨਾ ਦੇ ਮਾਹੌਲ ਵਿਚ ਹੱਲ ਕਰਨਾ ਹੈ ਇਹ ਹੀ ਸਾਂਝ ਕੇਂਦਰਾਂ ਦੇ ਅਸਲ ਮਕਸਦ ਨੂੰ ਪੂਰਾ ਕਰਦਾ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply