Monday, October 12, 2026

ਹਨੇਰੀਆਂ ਨਾਲ ਡਿੱਗੇ ਰੁੱਖਾਂ ਦੀ ਕ੍ਰਾਂਤੀਕਾਰੀਆਂ ਕੀਤੀ ਕਾਂਟ ਛਾਂਟ- ਪ੍ਰਿੰ. ਤਰਸਿੱਕਾ

PPN2807201612
ਚੌਂਕ ਮਹਿਤਾ, 28 ਜੁਲਾਈ (ਜੋਗਿੰਦਰ ਸਿੰਘ ਮਾਣਾ) – ਪਿਛਲੇ ਦਿਨਾਂ ਤੋਂ ਮਹਿਤਾ ਅੰਮ੍ਰਿਤਸਰ ਸੜਕ ਦੇ ਬਹੁਤ ਸਾਰੇ ਰੁੱਖ ਹਵਾ ਤੇ ਭਾਰੀ ਮੀਂਹ ਨਾਲ ਸੜਕ ਵਾਲੇ ਪਾਸੇ ਝੁਕੇ ਹੋਏ ਸਨ। ਜਿਸ ਨਾਲ ਇਸ ਸੜਕ ‘ਤੇ ਸਫ਼ਰ ਕਰਨ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂ ਰਿਹਾ ਸੀ ।ਅੱਜ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰੰਸੀਪਲ ਬਚਿੱਤਰ ਸਿੰਘ ਤਰਸਿੱਕਾ ਦੀ ਅਗਵਾਈ ਹੇਠ ਲਹਿਰ ਦੇ ਮੈਂਬਰਾਂ ਨੇ ਬਹੁਤ ਸਾਰੇ ਡਿੱਗੇ ਰੁੱਖਾਂ ਦੀ ਕਾਂਟ ਛਾਂਟ ਕੀਤੀ। ਜਿਸ ਦੀ ਰਾਹਗੀਰਾਂ ਨੇ ਕਾਫੀ ਪ੍ਰਸੰਸਾ ਕੀਤੀ।ਇਸ ਸਮੇਂ ਪ੍ਰਿੰਸੀਪਲ ਤਰਸਿੱਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸੜਕ ਦੇ ਦੋਵੇਂ ਪਾਸੇ ਬਹੁਤ ਸਾਰੇ ਟਾਹਲੀਆਂ ਦੇ ਰੁੱਖ਼ ਸੁੱਕੇ ਪਏ ਨੇ ਜਿਹੜੇ ਅਚਾਨਕ ਸੜਕ ਤੇ ਡਿੱਗ ਪੈੱਦੇ ਨੇ ਉਨਾਂ ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਇਹ ਮਸਲਾ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਕੋਈ ਹੱਲ ਨਹੀਂ ਨਿਕਲਿਆ। ਉਨਾਂ ਕਿਹਾ ਕਿ ਅੱਜ ਵੀ ਪਿੰਡ ਤਰਫਾਨ ਤੇ ਕੁਹਾਲਾ ਵਿਚਕਾਰ ਇੱਕ ਅਜਿਹਾ ਹਾਦਸਾ ਵਾਪਰਿਆਂ ਜਦੋਂ ਦੋ ਮੋਟਰ ਸਾਈਕਲ ਸਵਾਰ ਆ ਰਹੇ ਸਨ ਤੇ ਅਚਾਨਕ ਸੁੱਕੀ ਟਾਹਲੀ ਦਾ ਰੁੱਖ ਡਿੱਗ ਪਿਆ, ਜਿਸ ਨਾਲ ਉਨਾਂ ਨੁੰ ਕਾਫੀ ਸੱਟਾਂ ਲੱਗੀਆਂ।ਇਸ ਮੌਕੇ ਮਹਿਕਪ੍ਰੀਤ ਸਿੰਘ, ਸੁਰਜੀਤ ਸਿੰਘ, ਸ਼ੁਰਿੰਦਰ ਸਿੰਘ, ਗਰਿੰਦਰਬੀਰ ਸਿੰਘ, ਹਰਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਿਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply