
ਪੱਟੀ, 28 ਜੁਲਾਈ (ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਸੁਰੂ ਕੀਤੀ ਗਈ ਪ੍ਰੀਵਾਰ ਜੋੜੋ ਮੁਹਿਮ ਮੁਹਿਮ ਨੂੰ ਹਲਕਾ ਪੱਟੀ ਅੰਦਰ ਉਸ ਸਮੇਂ ਭਾਰੀ ਬੱਲ ਮਿਲਿਆ, ਜਦ ਪਿੰਡ ਬਰਵਾਲਾ ਵਿਖੇ ਅਕਾਲੀ ਭਾਜਪਾ ਗੰਠਜੋੜ ਅਤੇ ਕਾਂਗਰਸ ਦੀਆ ਲੋਕ ਮਾਰੂ ਨੀਤੀਆਂ ਨੂੰ ਨਕਾਰਦਿਆਂ 20 ਪਰਿਵਾਰ ਨੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਮੋਕੇ ਤੇ ਰਣਜੀਤ ਸਿੰਘ ਚੀਮਾ ਨੇ ਮੀਟਿੰਗ ਨੂੰ ਸਬੋਧਨ ਕਰਦਿਆਂ ਆਪ ਦੀਆਂ ਨੀਤੀਆਂ ਉਪਰ ਚਾਨਣਾ ਪਾਉਦਿਆ ਕਿਹਾ ਕਿ ਇੱਕ ਲੜਾਈ ਦੇਸ਼ ਨੂੰ ਅਜਾਦ ਕਰਵਾਉਣ ਲੱਗਿਆਂ ਦੇਸ਼ ਨੇ ਲੜੀ ਸੀ, ਜਿਸ ਵਿੱਚ ਸਮੁੱਚੇ ਦੇਸ਼ ਵਾਸੀਆਂ ਆਪਣਾ-ਆਪਣਾ ਯੋਗਦਾਨ ਪਾਇਆ।ਹੁਣ ਸਿਸਟਮ ਬਦਲਣ ਵਾਸਤੇ ਦੂਸਰੀ ਲੜਾਈ ਅਰਵਿੰਦ ਕੈਜਰੀਵਾਲ ਲੜ ਰਹੇ ਹਨ।ਸਿਸਟਮ ਬਦਲਣ ਵਰਗੀਆਂ ਅਜਿਹੀਆਂ ਲੜਾਈਆਂ ਉਹ ਹੀ ਲੜ ਸਕਦਾ ਹੈ ਕਿਉਕਿ ਉਹ ਇੱਕ ਇਮਾਨਦਾਰ ਇਨਸਾਨ ਹੈ। ਪੰਜਾਬੀਆਂ ਨੇ ਚਾਰ ਲੋਕ ਸਭਾ ਉਮੀਦਵਾਰਾਂ ਨੂੰ ਦਿੱਲੀ ਦਰਬਾਰ ਦੀਆਂ ਦਹਿਲੀਜ਼ਾਂ ਪਾਰ ਕਰਵਾਈਆਂ।ਹੁਣ ਪੰਜਾਬ ਅੰਦਰ 2017 ‘ਚ ਅਸਂੈਬਲੀ ਇਲੈਕਸ਼ਨਾਂ ਵਿੱਚ ਆਮ ਆਦਮੀ ਪਾਰਟੀ ਹੂਝਾ ਫੇਰ ਜਿੱਤ ਹਾਸਲ ਕਰੇਗੀ। ਇਸ ਮੌਕੇ ਪੰਜਾਬ ਸਿੰਘ ਦੁੱਬਲੀ, ਇੰਦਰਜੀਤ ਸਿੰਘ ਬਰਵਾਲਾ, ਨਿਰਵੈਲ ਸਿੰਘ, ਰਵੀਸ਼ੇਰ ਸਿੰਘ, ਹਰਦੇਵ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ, ਜਗਦੀਸ ਸਿੰਘ, ਕਾਰਜ ਸਿੰਘ, ਬਚਿੱਤਰ ਸਿੰਘ, ਨਿਰਮਲ ਸਿੰਘ, ਮੁਖਤਿਆਂਰ ਸਿੰਘ, ਲ਼ਕਵਿੰਦਰ ਸਿੰਘ, ਬੇਅੰਤ ਸਿੰਘ, ਧਰਮ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media