Monday, October 12, 2026

ਪੱਟੀ ਸੁਪਰ ਕਿੰਗ ਕਲੱਬ ਵਲੋਂ ਸਵ. ਅਮਰੀਕ ਸਿੰਘ ਯਾਦਗਾਰੀ ਕ੍ਰਿਕੇਟ ਟੂਰਨਾਮੈਂਟ ਦੀ ਚੰਨ ਨੇ ਕੀਤੀ ਸ਼ੁਰੂਆਤ

PPN2807201614
ਪੱਟੀ, 28 ਜੁਲਾਈ (ਰਣਜੀਤ ਸਿੰਘ ਮਾਹਲਾ) – ਪੱਟੀ ਸੁਪਰ ਕਿੰਗ ਕਲੱਬ ਵਲੋਂ ਸਵ. ਅਮਰੀਕ ਸਿੰਘ ਯਾਦਗਾਰੀ ਕ੍ਰਿਕੇਟ ਟੂਰਨਾਮੈਂਟ ਦੀ ਸ਼ੁਰੂਆਤ ਗੁਰਚਰਨ ਸਿੰਘ ਚੰਨ ਨੇ ਉਦਘਾਟਨ ਕਰ ਕੇ ਕੀਤੀ। ਇਸ ਸਬੰਧੀ ਜਾਣਕਾਰੀ ਦੇਂਦਿਆਂ ਕਲੱਬ ਦੇ ਸੰਚਾਲਕ ਜਗਰੂਪ ਸਿੰਘ ਗੁੱਪਾ ਨੇ ਦੱਸਿਆ ਕਿ ਸਵ. ਅਮਰੀਕ ਸਿੰਘ ਦੀ ਯਾਦ ਵਿੱਚ ਇਹ ਪਹਿਲਾ ਯਾਦਗਾਰੀ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।ਪਿੰਡ ਠੱਕਰਪੁਰਾ ਦੀ ਗਰਾਊਂਡ ਵਿੱਚ ਕਰਵਾਏ ਜਾ ਰਹੇ ਇਸ ਟੂਰਾਨਾਮੈਂਟ ਵਿੱਚ ਵੱਖ ਵੱਖ ਕਲੱਬਾਂ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ।ਅੱਜ ਦਾ ਇਹ ਮੁਕਾਬਲਾ ਸੂਰਜ ਇਲੈਵਨ ਅਤੇ ਤਰਨਤਾਰਨ ਇਲੈਵਨ ਦੀਆਂ ਟੀਮਾਂ ਵਿੱਚਕਾਰ ਕਰਵਾਇਆ ਗਿਆ, ਜਿਸ ਵਿੱਚ ਤਰਨਤਾਰਨ ਇਲੈਵਨ ਦੀ ਟੀਮ ਜੇਤੂ ਰਹੀ ਜਿਸ ਦਾ ਉਦਘਾਟਨ ਸ਼ਰੋਮਣੀ ਅਕਾਲੀ ਦਲ ਸ਼ਹਿਰੀ ਪੱਟੀ ਦੇ ਪ੍ਰਧਾਨ ਗੁਰਚਰਨ ਸਿੰਘ ਚੰਨ ਨੇ ਕੀਤਾ।ਚੰਨ ਨੇ ਕਿਹਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ।ਇਸ ਨਾਲ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਆਦੇਸ਼ਪ੍ਰਤਾਪ ਸਿੰਘ ਕੈਰੋਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਵਲੋਂ ਪੱਟੀ ਹਲਕੇ ਦੇ ਵਿਕਾਸ ਦੇ ਨਾਲ ਨਾਲ ਨਸ਼ਿਆਂ ਨੂੰ ਖਤਮ ਕਰਨ ਲਈ ਵੀ ਉਪਰਾਲੇ ਕੀਤੇ ਹਨ।ਇਸ ਮੌਕੇ ਸੁਖਬੀਰ ਸਿੰਘ ਬੌਬੀ, ਤਰਸੇਮ ਸਿੰਘ ਸੇਮਾ, ਰਾਜਨ ਸਿੰਘ, ਵਰਿੰਦਰ ਪਟਵਾਰੀ, ਮਨਜਿੰਦਰ ਸਿੰਘ ਮੰਡ ਤੇ ਟੀਮਾਂ ਦੇ ਖਿਡਾਰੀ ਹਾਜਿਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply