ਬਟਾਲਾ, 29 ਜੁਲਾਈ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦਿਆ ਪ੍ਰਿੰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਅੰਤਰ ਹਾਊਸ ਮੁਕਾਬਲੇ ਆਯੋਜਿਤ ਕੀਤੇ ਗਏ।ਅੰਗਰੇਜੀ ਲੈਕਚਰਾਰ ਸਤਿੰਦਰ ਕੌਰ ਕਾਹਲੋਂ ਦੀ ਦੇਖ ਰੇਖ ਵਿਚ ਕਰਵਾਏ ਮੁਕਾਬਲਿਆ ਵਿਚ ਤਿੰਨ ਪੜਾਅ ਕੀਤੇ ਗਏ।ਮਿਡਲ, ਹਾਈ ਤੇ ਸੰਕੈਡਰੀ ਗਰੁੱਪਾਂ ਨੂੰ ਮੁਖ ਰੱਖਦਿਆਂ ਕਵਿਤਾ ਉਚਾਰਨ, ਭਾਸਣ ਕਰਵਾਏ ਗਏ।ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਬਲਰਾਜ ਸਿੰਘ, ਹਰਕੀਰਤ ਘੁੰਮਣ ਨੇ ਬਾਖੂਬੀ ਨਾਲ ਨਿਭਾਈ।ਇਸ ਮੁਕਾਬਲੇ ਦੌਰਾਨ ਮਿਡਲ ਗਰੁੱਪ ਵਿਚ ਰੋਹਿਤ ਪਹਿਲੇ ਸਥਾਂਨ, ਆਂਚਲ ਦੂਸਰੇ ਤੇ ਅਰਪਨਾ ਤੀਸਰੇ ਸਥਾਂਨ ਤੇ ਰਹੀ।ਹਾਈ ਵਿੰਗ ਦੇ ਗਰੁੱਪ ਵਿਚ ਸੰਜੀਵ ਪਹਿਲੇ,ਕਾਜਲ ਪ੍ਰੀਤ ਅਤੇ ਸੰਦੀਪ ਦੂਸਰੇ ਸਥਾਨ ਤੇ ਕੋਮਲਪ੍ਰੀਤ ਤੀਸਰੇ ਸਥਾਂਨ ਤੇ ਰਹੀ। ਸੈਕੰਡਰੀ ਵਿੰਗ ਵਿਚ ਗਰੁੱਪ ਵਿਚੋਂ ਜਗਜੀਵਨ ਸਿੰਘ ਪਹਿਲੇ ਸਥਾਨ, ਸਿਮਰਨ ਦੂਸਰੇ ਅਤੇ ਲਵਲੀਨ ਤੀਸਰੇ ਸਥਾਨ ਤੇ ਰਹੀ।ਪ੍ਰਿੰਸੀਪਲ ਪਰਮਜੀਤ ਕੌਰ ਤੇ ਸਮੂਚੇ ਸਟਾਫ ਵੱਲੋ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦਿਤੇ ਗਏ।ਪ੍ਰਿੰਸੀਪਲ ਪਰਮਜੀਤ ਕੌਰ ਨੇ ਕਵਿਤਾ ਦੀਆਂ ਬਾਰੀਕੀਆਂ ਬਾਰੇ ਵਿਦਿਆਰਥੀਆਂ ਨੂੰ ਸਮਝਾਇਆ ਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ।ਇਸ ਮੌਕੇ ਰਜਿੰਦਰ ਸਿੰਘ, ਜਤਿੰਦਰ ਸਿੰਘ, ਜਗਰੂਪ ਕੌਰ, ਰਾਜਿੰਦਰ ਸ਼ਰਮਾ, ਬਲਵਿੰਦਰ ਸਿੰਘ, ਆਦਿ ਸਮੂਹ ਅਧਿਆਪਕ ਸਕੂਲ ਵਿਖੇ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media