ਸੰਦੌੜ, 31 ਜੁਲਾਈ (ਹਰਮਿੰਦਰ ਸਿੰਘ ਭੱਟ) – ਨਾਮੁਰਾਦ ਬਿਮਾਰੀਆਂ ਨੇ ਪੰਜਾਬ ਨੂੰ ਘੇਰਾ ਪਾ ਲਿਆ ਹੈ ਇਸ ਦੀ ਮਾਰ ਥੱਲੇ ਆ ਕੇ ਪੰਜਾਬ ਵਿਚ ਹਰ ਰੋਜ਼ ਲੱਖਾਂ ਲੋਕ ਇਲਾਜ ਤੋਂ ਵਹੀਣ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਪਰ ਸਰਕਾਰਾਂ ਵੱਲੋਂ ਵੱਧ ਰਹੀਆਂ ਬੇਅੰਤ ਬਿਮਾਰੀਆਂ ਦੀਆਂ ਰੋਕਥਾਮ ਅਤੇ ਇਲਾਜ ਲਈ ਕੋਈ ਵੀ ਸਾਰਥਿਕ ਹੱਲ ਨਹੀ ਕੱਢੇ ਜਾ ਰਹੇ।ਉਦਾਹਰਣ ਦੇ ਤੌਰ ਤੇ ਨੇੜਲੇ ਪਿੰਡ ਜਲਵਾਣਾ ਦੇ ਅਤਿ ਗ਼ਰੀਬ ਪਰਵਾਰ ਦਾ ਨੌਜੁਆਨ ਬਸੰਤ ਸਿੰਘ ਦੇ ਗੁਰਦਿਆਂ ਦੀ ਬਿਮਾਰੀ ਕਾਰਨ ਇਲਾਜ ਤੋਂ ਵਹੀਣਾ ਹੋ ਕੇ ਹਰ ਰੋਜ਼ ਮੌਤ ਦੇ ਨੇੜੇ ਜਾ ਰਿਹਾ ਹੈ।ਸਾਹਿਬ ਸੇਵਾ ਸੁਸਾਇਟੀ ਸੰਦੌੜ ਦੇ ਵਾਈਜ਼ ਪ੍ਰੈਜ਼ੀਡੈਂਟ ਹਰਮਿੰਦਰ ਸਿੰਘ (ਭੋਲਾ) ਜਲਵਾਣਾ ਨੇ ਦੱਸਿਆ ਕਿ ਅਤਿ ਦੀ ਗ਼ਰੀਬੀ ਦੀ ਮਾਰ ਥੱਲੇ ਆਇਆ ਬਸੰਤ ਸਿੰਘ ਜੋ ਕਿ ਬੀਤੇ ਇੱਕ ਸਾਲ ਤੋਂ ਇਸ ਨਾਮੁਰਾਦ ਬਿਮਾਰੀ ਨਾਲ ਲੜ ਰਿਹਾ ਹੈ ਅਤਿ ਦੀ ਗਰਮੀ ਵਿਚ ਪਾਣੀ ਤੋਂ ਵੀ ਪਰਹੇਜ਼ ਕਰ ਰਹੇ ਬਸੰਤ ਸਿੰਘ ਦੀ ਹਾਲਾਤ ਹੁਣ ਬਹੁਤ ਤਰਸਯੋਗ ਹੋਈ ਪਈ ਹੈ ਪਲੰਬਰ ਦਾ ਕੰਮ ਕਰਨ ਵਾਲੇ ਬਸੰਤ ਸਿੰਘ ਦੀਆਂ ਅੱਖਾਂ ਵਿਚ ਰੰਗਲੀ ਦੁਨੀਆ ਨੂੰ ਦੇਖਣ ਦਾ ਚਾਅ ਹੰਝੂਆਂ ਨਾਲ ਬਹਿੰਦਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਬਸੰਤ ਸਿੰਘ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ਆਪਣੇ ਵੀ ਸਾਥ ਛੱਡਦੇ ਜਾ ਰਹੇ ਹਨ ਉਸ ਦਾ ਦਾਦਾ ਜੀਤ ਸਿੰਘ ਦਿਹਾੜੀ ਜੋਤਾਂ ਕਰ ਕੇ ਪੋਤਰੇ ਦੇ ਇਲਾਜ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਅਫ਼ਸੋਸ ਬਜ਼ੁਰਗ ਹੋ ਚੁੱਕੇ ਜੀਤ ਸਿੰਘ ਦੀਆਂ ਆਪਣੇ ਪੋਤਰੇ ਨੂੰ ਹੱਸਦਾ ਵੇਖਣ ਲਈ ਕੀਤੀਆਂ ਜਾ ਰਹੀਆਂ ਅਰਦਾਸਾਂ ਤੇ ਕੋਸ਼ਿਸ਼ਾਂ ਵੀ ਹੁਣ ਅਸਫਲ ਹੁੰਦੀਆਂ ਜਾ ਰਹੀਆਂ ਹਨ।ਮਰੀਜ਼ ਬਸੰਤ ਸਿੰਘ ਦੇ ਦਾਦਾ ਜੀਤ ਸਿੰਘ ਨੇ ਦੱਸਿਆ ਕਿ ਬਸੰਤ ਸਿੰਘ ਦੀ ਪਿਛਲੇ ਇੱਕ ਸਾਲ ਤੋਂ ਹਰ ਹਫ਼ਤੇ ਡੈਲਸਿਸ ਹੁੰਦੀ ਹੈ ਜਿਸ ਦਾ ਖਰਚਾ 5000 ਦੇ ਕਰੀਬ ਹੈ ਘਰ ਵਿਚ ਜੋ ਵੀ ਸੀ ਸਭ ਵਿਕ ਚੁੱਕਾ ਹੈ ਉਨ੍ਹਾਂ ਆਪਣੇ ਪੋਤਰੇ ਦੇ ਇਲਾਜ ਲਈ ਸੰਗਤਾਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ ਤਾਂ ਕਿ ਉਸ ਦਾ ਇਲਾਜ ਕਰਵਾਇਆ ਜਾ ਸਕੇ।ਇਸ ਮੌਕੇ ਉੱਘੇ ਲੇਖਕ ਹਰਮਿੰਦਰ ਸਿੰਘ ਭੱਟ, ਲੇਖਕ ਤਰਸੇਮ ਮਹਿਤੋ, ਲੇਖਕ ਕਮਲਜੀਤ ਸਿੰਘ ਸੰਦੌੜ, ਸਾਹਿਬਜੋਤ ਸਿੰਘ ਸੰਦੌੜ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media