Friday, May 1, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 13 ਅਗਸਤ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..


〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶ ਅਕਾਲੀ ਦਲ ਨੂੰ ਵੱਡਾ ਝਟਕਾ- ਗੈਰ ਕਾਨੂੰਨੀ ਕਰਾਰ ਦੇ ਕੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਪੰਜਾਬ ਦੇ 18 ਸੀ.ਪੀ.ਐਸ (ਚੀਫ ਪਾਰਲੀਮਾਨੀ ਸੈਕਟਰੀ) ਦੀਆਂ ਨਿਯੁੱਕਤੀਆਂ ਰੱਦ।

▶ ਹਰਿਆਣਾ ਦੇ 4 ਸੀ.ਪੀ.ਐਸ ਦੀਆਂ ਨਿਯੁੱਕਤੀਆਂ ਨੂੰ ਦਿੱਤੀ ਚਣੌਤੀ ਦਾ ਫੈਸਲਾ 24 ਅਗਸਤ ਨੂੰ ਕਰੇਗੀ ਹਾਈਕੋਰਟ।

▶ ਸੀ.ਪੀ.ਐਸ ਫੈਸਲੇ ‘ਤੇ ਬੋਲੇ ਸੁਖਬੀਰ ਬਾਦਲ– ਅਜੇ ਤੱਕ ਨਹੀਂ ਪੜ੍ਹਿਆ ਹਾਈਕੋਰਟ ਦਾ ਫੈਸਲਾ ।

▶ ਹਾਈਕੋਰਟ ਦੀ ਜਜ਼ਮੈਂਟ ਦੇਖਣ ਤੋਂ ਬਾਅਦ ਹੀ ਫੈਸਲਾ ਕਰਾਂਗੇ, ਸੁਪਰੀਮ ਕੋਰਟ ‘ਚ ਜਾਣਾ ਹੈ ਜਾਂ ਨਹੀਂ– ਹਰਚਰਨ ਬੈਂਸ।

▶ ਕਾਨੂੰਨ ਦੀ ਉਲੰਘਣਾ ਕਰਕੇ ਕੀਤੀਆਂ ਸਨ ਪੰਜਾਬ ਸਰਕਾਰ ਨੇ ਨਿਯੁੱਕਤੀਆਂ, ਇਸ ਲਈ ਪਹਿਲਾਂ ਹੀ ਪਤਾ ਸੀ ਕਿ ਹਾਈਕੋਰਟ ਏਹੀ ਫੈਸਲਾ ਕਰੇਗੀ– ਕੈਪਟਨ।

▶ ਕਸ਼ਮੀਰ ਮੁੱਦੇ ‘ਤੇ ਸਰਬ ਪਾਰਟੀ ਮੀਟਿੰਗ ਉਪਰੰਤ ਮਤਾ ਪਾਸ- ਸ਼ਾਂਤੀ ਬਹਾਲੀ ਲਈ ਕੀਤੇ ਜਾਣ ਯਤਨ ਤੇਜ।

▶ ਦਿਲ ਜਿੱਤਣਾ ਹੋਵੇਗਾ ਕਸ਼ਮੀਰ ਦਾ, ਸ਼ਾਂਤੀ ਨਾਲ ਸਾਰੀਆਂ ਧਿਰਾਂ ਦੇ ਮਸਲਿਆਂ ਦੇ ਹੱਲ ਲਈ ਤਿਆਰ ਹਾਂ– ਮੋਦੀ।

▶ ਪੀ.ਓ.ਕੇ (POK) ਭਾਰਤ ਦਾ ਹਿੱਸਾ, ਸਰਹੱਦ ਪਾਰਲਾ ਅੱਤਵਾਦ ਕਸ਼ਮੀਰ ਵਿੱਚ ਅਸ਼ਾਂਤੀ ਦਾ ਮੁੱਖ ਕਾਰਨ – ਰਾਜਨਾਥ ਸਿੰਘ।

▶ ਕਸ਼ਮੀਰ ਘਾਟੀ ਦੇ ਸਿੱਖਾਂ ਦੀ ਸੁਰੱਖਿਆ ਲਈ ਰਾਜਨਾਥ ਸਿੰਘ ਨੂੰ ਮਿਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ।

▶ ਭਾਰਤ ਦੇ ਸਟੈਂਡ ਅੱਗੇ ਝੁਕਿਆ ਪਾਕਿਸਤਾਨ– ਸਰਤਾਜ ਅਜ਼ੀਜ ਨੇ ਕਿਹਾ ਗੱਲਬਾਤ ਲਈ ਤਿਆਰ ਪਾਕਿਸਤਾਨ।

▶ ਜੰਮੂ ਦੇ ਇਕ ਸਕੂਲ ਵਿੱਚ ਫੋਜ ‘ਤੇ ਪੁਲਿਸ ਨੇ ਚਲਾਇਆ ‘ਆਪਰੇਸ਼ਨ ਸਰਚ’ ਸ਼ੱਕੀ ਦਿਖਣ ਬਾਰੇ ਮਿਲੀ ਸੀ ਜਾਣਕਾਰੀ।

▶ ਸੀ.ਐਮ.ਬਾਦਲ ਵਲੋਂ ਜਲੰਧਰ ‘ਚ ਸੇਵਾ ਕੇਂਦਰ ਦਾ ਉਦਘਾਟਨ– ਕਿਹਾ ਲੋਕਾਂ ਦੀ ਸਹੂਲਤ ਲਈ ਪੂਰੇ ਪੰਜਾਬ ‘ਚ ਬਨਣਗੇ 332 ਕੇਂਦਰ।

▶ ਅਹਿਮਦਗੜ੍ਹ ਨੂੰ ਸਬ-ਡਵੀਜ਼ਨ ਬਨਾਉਣ ਦਾ ਸੁਖਬੀਰ ਬਾਦਲ ਨੇ ਕੀਤਾ ਐਲਾਨ।

▶ ਲੁਧਿਆਣਾ ਦੇ ਜਗਰਾਓਂ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ।

▶ ਅਮਰੀਕਾ ਦੇ ਲਾਸਏਂਜਲਸ ਏਅਰਪੋਰਟ ‘ਤੇ ਸ਼ਾਹਰੁਖ ਖਾਨ ਨੂੰ ਹਿਰਾਸਤ ‘ਚ ਲੈਣ ‘ਤੇ ਅਮਰੀਕੀ ਰਾਜਦੂਤ ਰਿਚਰਡ ਵਰਮਾ ਨੇ ਜਤਾਇਆ ਅਫਸੋਸ।

▶ ਹਰਿਆਣਾ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਰੀਓ ਉਲੰਪਿਕ ਜਾਣਗੇ ਕੈਬਨਿਟ ਮੰਤਰੀ ਅਨਿਲ ਵਿਜ।

▶ ਰਿਓ ਉਲੰਪਿਕ- ਭਾਰਤੀ ਮਹਿਲਾ ਹਾਕੀ ਟੀਮ ਨੂੰ ਅਮਰੀਕਾ ਨੇ 3-0 ਨਾਲ ਹਰਾਇਆ।

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰
▶ ਸੁਪਰੀਮ ਕੋਰਟ ਨੇ ਦਿੱਲੀ ਵਿੱਚ 2000 ਸੀ.ਸੀ. ਤੋਂ ਉਪਰ ਵਾਲੀਆਂ ਗੱਡੀਆਂ ‘ਤੇ ਬੈਨ ਹਟਾਇਆ।

▶ ਨਵਾਂ ਸ਼ਹਿਰ ਵਿਖੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜ਼ੀਲੈਂਸ ਨੇ ਦਬੋਚਿਆ।

▶ ਸਾਨੀਆ ਤੇ ਬੋਨੱਪਾ ਜੋੜੀ ਟੈਨਿਸ ਮਿਕਸਡ ਡਬਲਜ਼ ‘ਚ ਆਟਰੇਲੀਅਨ ਸਾਮੰਨਥਾ ਤੇ ਜੋਹਨ ਨੂੰ ਹਰਾ ਕੇ ਕੁਆਟਰ ਫਾਈਨਲ ‘ਚ ਦਾਖਲ।

▶ ਸਿੱਖਾਂ ਨਾਲ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਵਿਦੇਸ਼ਾਂ ‘ਚ ਕਰੇਗੀ ਸਿੱਖੀ ਪ੍ਰਚਾਰ।

▶ ਵੱਖ-ਵੱਖ ਦੇਸ਼ਾਂ ਦੇ ਹਾਈ ਕਮਿਸ਼ਨਾਂ ਨੂੰ ਵੰਡਿਆ ਜਾਵੇਗਾ ਸਿੱਖੀ ਪਛਾਣ ਤੇ ਅਲੱਗ ਹੋਂਦ ਬਾਰੇ ਕਿਤਾਬਚਾ।

▶ ਭਾਰੀ ਮੀਂਹ ਕਾਰਨ ਸ਼ਿਮਲਾ ਵਿੱਚ ਲੈਂਡ ਸਲਾਈਡ ਦੀਆਂ ਘਟਨਾਵਾਂ ਵਧੀਆਂ– ਇਕ ਔਰਤ ਦੀ ਮੌਤ- ਨੁਕਸਾਨੀਆਂ ਗਈਆਂ ਗੱਡੀਆਂ।

▶ ਤੀਰ ਅੰਦਾਜ਼ ਅਤਾਨੂ ਦਾਸ, ਐਥਲੀਟ ਜਿਨਸਨ ਜਾਨਸਨ 800 ਮੀਟਰ ਦੌੜ ਅਤੇ 50 ਮੀਟਰ ਰਾਈਫਲ ਪ੍ਰੋਨ ਦੌੜ ‘ਚ ਚੈਨ ਸਿੰਘ ਤੇ ਗਗਨ ਨਾਰੰਗ ਰਿਓ ਓਲੰਪਿਕ ਦੇ ਮੈਡਲਾਂ ਦੀ ਦੌੜ ‘ਚੋਂ ਹੋਏ ਬਾਹਰ।

▶ ਸ੍ਰੀ ਹਰਿਮੰਦਰ ਸਾਹਿਬ ‘ਤੇ ਲੱਗੇ ਸੋਨੇ ਦੀ ਸਫਾਈ ਲਈ ਸੇਵਾ ਸ਼ੁਰੂ- ਯੂ.ਕੇ ਦੀ ਸੰਗਤ ਰੀਠੇ ਦੇ ਪਾਣੀ ਨਾਲ ਕਰ ਰਹੀ ਹੈ ਸਫਾਈ।

▶ ਜੀ.ਐਸ.ਟੀ ਬਿਲ ਅਸਮ ਵਿਧਾਨ ਸਭਾ ਨੇ ਕੀਤਾ ਪਾਸ- ਸੰਸਦ ਤੋਂ ਬਾਅਦ ਬਿਲ ਪਾਸ ਕਰਨ ਵਾਲਾ ਅਸਮ ਬਣਿਆ ਪਹਿਲਾ ਸੂਬਾ ।

▶ ਲੋਕਾਂ ਨੂੰ ਪ੍ਰਸ਼ਾਸ਼ਨਿਕ ਕੰਮ ਕਰਵਾਉਣ ਲਈ ਹੁਣ ਨਹੀਂ ਮਾਰਨੇ ਪੈਣਗੇ ਦਫਤਰਾਂ ਦੇ ਚੱਕਰ ਤੇ ਨਾ ਹੀ ਜਾਣਾ ਪਵੇਗਾ ਪੰਜ ਕਿਲੋਮੀਟਰ ਤੋਂ ਦੂਰ – ਸੁਖਬੀਰ ਸਿੰਘ ਬਾਦਲ।

▶ ਆਰ.ਐਸ.ਐਸ ਆਗੂ ਗਗਨੇਜਾ ਅਤੇ ਬੇਅਦਬੀ ਦੀਆਂ ਘਟਨਾਵਾਂ ਵਿੱਚ ਆਈ.ਐਸ.ਆਈ ਜਾਂ ਵਿਦੇਸ਼ੀ ਹੱਥ ਦਾ ਸਬੂਤ ਨਹੀਂ- ਸੀ.ਐਮ ਬਾਦਲ।

▶ ਪੰਜਾਬ ਦੀ ਚੋਣ ਪ੍ਰਚਾਰ ਮੁਹਿੰਮ ਕੇਜਰੀਵਾਲ ਤੇ ਗੁਜਰਾਤ ਦੀ ਮਨੀਸ਼ ਸਿਸੌਦੀਆਂ ਸੰਭਾਲਣਗੇ?

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply