ਟਾਂਗਰਾ, 12 ਅਗਸਤ (ਕੰਵਲ ਜੋਧਾਨਗਰੀ)- ਕਿਸਾਨ ਮਜਦੂਰ ਜਥੇਬੰਦੀ ਪੰਜਾਬ ਜੋਨ ਬਾਬਾ ਬਕਾਲਾ ਦੀ ਅਹਿਮ ਮੀਟਿੰਗ ਪਿੰਡ ਜੋਧਾਨਗਰੀ ਵਿਖੇ ਮੁਖਬੈਨ ਸਿੰਘ, ਕੰਵਲਜੀਤ ਸਿੰਘ ਅਤੇ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਬੀਬੀ ਜਸਪਾਲ ਕੌਰ ਦੇ ਗ੍ਰਹਿ ਵਿਖੇ ਹੋਈ।ਜਿਸ ਵਿੱਚ ਜਿਲ੍ਹਾ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਕਲੇਰ ਘੁਮਾਣ ਵਿਸੇਸ਼ ਤੋਰ ਤੇ ਪਹੁੰਚੇ।ਇਸ ਮੀਟਿੰਗ ਵਿੱਚ ਬੀਬੀ ਜਗੀਰ ਕੌਰ ਵੱਲੋ ਬੀਬੀਆਂ ਦੀ ਨਵੀ 15 ਮੈਬਰੀ ਕਮੇਟੀ ਚੁਣੀ ਗਈ।ਪਿੰਡ ਵਾਸੀਆਂ ਵੱਲੋ ਸਰਬ ਸੰਮਤੀ ਨਾਲ ਪ੍ਰਧਾਨ ਬੀਬੀ ਜਸਪਾਲ ਕੌਰ, ਖਜਾਨਚੀ ਬੀਬੀ ਬਲਕੀਸ, ਸੈਕਟਰੀ ਬੀਬੀ ਜੋਗਿੰਦਰ ਕੌਰ, ਸਲਾਹਕਾਰ ਬੀਬੀ ਸਰਵਰੀ, ਬਲਵਿੰਦਰ ਕੌਰ ਨੂੰ ਚੁਣਿਆ ਗਿਆ।ਮੀਟਿੰਗ ਦੌਰਾਨ 4 ਸਤੰਬਰ ਨੂੰ ਦਾਣਾ ਮੰਡੀ ਤਰਨ ਤਾਰਨ ਵਿਖੇ ਸ਼ਹੀਦੀ ਕਾਨਫਰੰਸ ਵਿੱਚ ਬੀਬੀਆਂ ਦੀਆਂ ਕਮੇਟੀਆਂ ਨੂੰ ਵੱਧ ਤੋ ਵੱਧ ਹਾਜਰੀ ਭਰਨ ਲਈ ਅਪੀਲ ਕੀਤੀ ਗਈ।ਚੋਣ ਸਮੇ ਬੀਬੀ ਸਰਜੀਤ ਕੌਰ, ਬੀਬੀ ਸਿੰਦਰ ਕੌਰ, ਸ਼ਿਦਰ ਕੌਰ, ਨਿਰਮਲ ਕੌਰ ਮਹਿੰਦਰ ਕੌਰ, ਦਲਜੀਤ ਕੌਰ, ਹਰਪ੍ਰੀਤ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਸਵਿੰਦਰ ਕੌਰ ਅਤੇ ਬੀਬੀ ਵੀਰ ਕੌਰ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਮਜੂਦ ਸਨ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media