ਬਠਿੰਡਾ, ੧੩ ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਫੁਲਕਾਰੀ ਕਲੱਬ ਬਠਿੰਡਾ ਦੀ ਤਰਫੋਂ ਸਥਾਨਕ ਕਮਲਾ ਨਹਿਰੂ ਕਲੋਨੀ ਵਿਚ ਤੀਜ ਮੇਲਾ ਕਰਵਾਇਆ ਗਿਆ, ਜਿਸ ਵਿਚ ਸ਼ਾਮਲ ਯੁਵਾ ਲੜਕੀਆਂ ਅਤੇ ਔਰਤਾਂ ਨੇ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮ ਦੌਰਾਨ ਖੂਬ ਰੌਣਕਾਂ ਲਾਈਆਂ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਉਰਮਿਲ ਸਿੰਗਲਾ ਧਰਮਪਤਨੀ ਸਰੂਪ ਚੰਦ ਸਿੰਗਲਾ ਵਿਧਾਇਕ ਬਠਿੰਡਾ ਸ਼ਹਿਰੀ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡਾ: ਅਮਰਜੀਤ ਕੌਰ ਕੋਟਫੱਤਾ ਜ਼ਿਲ੍ਹਾ ਸਿੱਖਿਆ ਅਫਸਰ ਸੈ.ਸਿ. ਬਠਿੰਡਾ ਪਹੁੰਚੇ। ਮੇਲੇ ਦੌਰਾਨ ਪੰਜਾਬੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਤੇ ਔਰਤਾਂ ਨੇ ਜਿਥੇ ਕੋਰੀਓਗ੍ਰਾਫ਼ੀਆਂ, ਸੋਲੇ ਡਾਂਸ ਅਤੇ ਗਿੱਧੇ ਰਾਹੀ ਰੰਗ ਬੰਨਿਆ। ਉਥੇ ਉਨ੍ਹਾਂ ਵਿਰਾਸਤੀ ਮੁਕਾਬਲਿਆਂ ਵਿਚ ਵੀ ਉਤਸ਼ਾਹ ਨਾਲ ਭਾਗ ਲਿਆ। ਮੇਲੇ ਵਿਚ ਸ਼ਾਮਲ ਔਰਤਾਂ ਨੇ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦਾ ਸੁਆਦ ਲੈਣ ਦੇ ਨਾਲ-ਨਾਲ ਤਾਂਗੇ ਦੀ ਸਵਾਰੀ ਤੇ ਝੂਲਿਆਂ ਦਾ ਵੀ ਆਨੰਦ ਮਾਣਿਆ। ਮੇਲੇ ਵਿਚ ਸ: ਬਿਧੀ ਸਿੰਘ ਯੂ.ਕੇ, ਜਗਮੋਹਨ ਮੱਕੜ, ਜਤਿੰਦਰ ਸੈਣੀ ਆਦਿ ਨੇ ਵੀ ਸਮੂਲੀਅਤ ਕੀਤੀ। ਇਸ ਦੌਰਾਨ ਸ੍ਰੀਮਤੀ ਉਰਮਿਲਾ ਸਿੰਗਲਾ, ਡਾ: ਅਮਰਜੀਤ ਕੌਰ ਕੋਟਫੱਤਾ,ਸ੍ਰੀਮਤੀ ਪਵਿੱਤਰ ਕੌਰ, ਰਵਿੰਦਰ ਕੌਰ ਧਾਲੀਵਾਲ ਪ੍ਰਧਾਨ ਫੁਲਕਾਰੀ ਕਲੱਬ, ਸਰਬਜੀਤ ਕੌਰ ਯੂ.ਕੇ, ਰਮਨਵੀਰ ਚਹਿਲ, ਰਵਿੰਦਰ ਕੌਰ ਪਿੰਕੀ, ਸਤਨਾਮ ਕੌਰ, ਸਮਸ਼ੇਰ ਕੌਰ ਧਾਲੀਵਾਲ ਅਤੇ ਰੀਤ ਪੂਨੀਆ ਆਦਿ ਨੇ ਨੱਚ-ਟੱਪਕੇ ਇਕ ਦੂਜੇ ਨਾਲ ਤੀਜ ਮੇਲੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media