Monday, July 8, 2024

ਪੁਲਿਸ ਵਿੱਚ ਭਰਤੀ ਕਰਵਾਉਂਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਾ ਗ੍ਰਿਫਤਾਰ-ਸਾਥੀ ਦੀ ਭਾਲ

ਗ੍ਰਿਫਤਾਰ ਦੋੋਸ਼ੀ ਕੋਲੋਂ 50 ਹਜ਼ਾਰ ਰੁਪਏ ਬਰਾਮਦ- ਫਰਾਰ ਮੁਲਜ਼ਮ ਥਾਣੇਦਾਰ ਦਾ ਬੇਟਾ

PPN1308201603 PPN1308201604ਬਠਿੰਡਾ, 13 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੀ.ਆਈ.ਏ. ਸਟਾਫ਼ ਬਠਿੰਡਾ-2 ਦੀ ਟੀਮ ਨੇ ਪੰਜਾਬ ਪੁਲਿਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਨਾਲ ਠੱਗੀ ਮਾਰਨ  ਵਾਲੇ ਇਕ ਨੌਜਵਾਨ  ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਪੁਲਿਸ ਨੂੰ ਦੂਜੇ ਦੋਸ਼ੀ ਦੀ ਭਾਲ ਹੈ, ਜੋ ਥਾਣੇਦਾਰ ਦਾ ਬੇਟਾ ਦੱਸਿਆਂ ਜਾ ਰਿਹਾ ਹੈ। ਗ੍ਰਿਫਤਾਰ ਕੀਤੇ ਦੋਸ਼ੀ ਕੋਲੋਂ ਪੁਲਿਸ ਨੇ 50 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਅੱਜ ਇਥੇ ਸ: ਨਾਨਕ ਸਿੰਘ ਕਪਤਾਨ ਪੁਲਿਸ ਸਥਾਨਕ (ਬਠਿੰਡਾ) ਨੇ ਪ੍ਰੈਸ ਕਨਫਰੰਸ ਕਰਦਿਆ ਦੱਸਿਆਂ ਕਿ ਡੀ.ਜੀ.ਪੀ. ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਦੀ ਚੱਲ ਰਹੀ ਭਰਤੀ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ ਪzzzੰਤੂ ਕੁਝ ਲੋਕ ਭੋਲੇ-ਭਾਲੇ ਨੌਜਵਾਨਾਂ ਨੂੰ ਭਰਤੀ ਕਾਰਉਂਣ ਦਾ ਝਾਂਸਾ ਦੇ ਕੇ ਰੁਪਏ ਵਸੂਲ ਲੈਂਦੇ ਹਨ, ਜਿਨ੍ਹਾਂ ਦੀ ਖੁਫੀਆ ਇਤਲਾਹ ਮਿਲਣ ‘ਤੇ ਸਹਾਇਕ ਥਾਣੇਦਾਰ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ .ਸਟਾਫ਼-2 ਸਮੇਤ ਟੀਮ ਨੇ ਬੱਸ ਅੱਡਾ ਗੋਨਿਆਣਾ ਮੰਡੀ ਤੋਂ ਸਰਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਕੋਠੇ ਇੰਦਰ ਸਿੰਘ ਵਾਲੇ, ਥਾਣੇ ਨੇਹੀਆ ਵਾਲਾ ਨੂੰ ਹਿਰਾਸਤ ਵਿਚ ਲਿਆ ਅਤੇ ਪੁੱਛਗਿੱਛ ਦੌਰਾਨ ਉਸ ਦੇ ਘਰੋਂ ਨੌਜਵਾਨਾਂ ਤੋਂ ਠੱਗੀ ਦੇ ਵਸੂਲੇ 50 ਹਜ਼ਾਰ ਰੁਪਏ ਬਰਾਮਦ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਸ਼ਰਨਦੀਪ ਸਿੰਘ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸਤਪਾਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਮਾਰਾ, ਥਾਣਾ ਸਾਦਿਕ, ਜਿਲ੍ਹਾ ਫਰੀਦਕੋਟ ਹਾਲ ਅਬਾਦ ਪੁਲਿਸ ਕੁਆਰਟਰ, ਬਹਾਦਰਗੜ੍ਹ ਪਟਿਆਲਾ ਨਾਲ ਮਿਲਕੇ ਪੁਲਿਸ ਵਿੱਚ ਭਰਤੀ ਹੋਣ ਦੇ ਇਛੁੱਕ ਨੌਜਵਾਨਾਂ ਕੋਲੋਂ ਸੀਨੀਅਰ ਪੁਲਿਸ ਅਫਸਰਾਂ ਦੇ ਨਾਮ ਤੇ ਭਰਤੀ ਦੀ ਆੜ ਵਿਚ ਸਾਢੇ ਸੱਤ ਲੱਖ ਰੁਪਏ ਲੈਂਦੇ ਹਨ, ਜਦਕਿ ਉਨ੍ਹਾਂ ਦਾ ਕਿਸੇ ਸੀਨੀਅਰ ਪੁਲਿਸ ਅਫਸਰਾਂ ਨਾਲ ਮੇਲ ਮਿਲਾਪ ਨਹੀਂ ਹੈ। ਇਸ ਤਰ੍ਹਾਂ ਉਹ ਨੌਜਵਾਨਾਂ ਨੂੰ ਠੱਗੀ ਦੇ ਜਾਲ ਵਿਚ ਫਸਾਕੇ ਪ੍ਰਤੀ ਉਮੀਦਵਾਰ ਸਾਢੇ ਸੱਤ ਲੱਖ ਰੁਪਏ ਵਸੂਲਦੇ ਹਨ। ਸ: ਨਾਨਕ ਸਿੰਘ ਨੇ ਦੱਸਿਆ ਕਿ ਸ਼ਰਨਦੀਪ ਤੇ ਸਤਪਾਲ ਸਿੰਘ ਭਰਤੀ ਹੋਣ ਵਾਲੇ ਉਮੀਦਵਾਰਾਂ ਪਾਸੋਂ ਰੁਮਾਣਾ,ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ,ਬਸ਼ਨੰਦੀ, ਬੰਗੀਰਘੂ, ਅਬਲੂ ਕੋਟਲੀ, ਕਿਲੀ ਅਤੇ ਭਲਾਈਆਣਾ ਤੋਂ ਕਰੀਬ ਸਾਢੇ 8 ਲੱਖ ਰੁਪਏ ਬਟੋਰੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਨੇ 7 ਉਮੀਦਵਾਰਾਂ ਤੋਂ ਰੁਪਏ ਲਏ ਹਨ। ਸ਼ਰਨਜੀਤ ਕੋਲ ਠੱਗੀ ਦੇ 50 ਹਜਾਰ ਰੁਪਏ ਸਨ, ਜੋ ਬਰਾਮਦ ਹੋ ਗਏ ਹਨ। ਬਾਕੀ 8 ਲੱਖ ਰੁਪਏ ਸਤਪਾਲ ਸਿੰਘ ਕੋਲ ਹਨ। ਜਿਸ ਨੂੰ ਫੜਨ ਲਈ ਪੁਲਿਸ ਪਾਰਟੀਆਂ ਭੇਜੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਸਤਪਾਲ ਐਮ.ਏ ਮਿਊਜਿਕ ਪਾਸ ਹੈ ਅਤੇ ਉਸ ਦਾ ਪਿਤਾ ਪਟਿਆਲਾ ਵਿਖੇ ਏ.ਐਸ.ਆਈ ਵਜੋਂ ਤਾਇਨਾਤ ਹਨ ਪ੍ਰੰਤੂ ਉਨ੍ਹਾਂ ਨੂੰ ਆਪਣੇ ਬੇਟੇ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਨਹੀ ਹੈ।ਦੂਸਰਾ ਦੋਸੀ ਸ਼ਰਨਦੀਪ ਸਿੰਘ ਨੇ ਹੁਣੇ ਹੀ ਖਾਲਸਾ ਕਾਲਜ ਪਟਿਆਲਾ ਵਿਖੇ ਫਿਜ਼ੀਕਲ ਵਿੱਚ ਦਾਖ਼ਲਾ ਲਿਆ ਸੀ। ਉਨ੍ਹਾਂ ਕਿਹਾ ਕਿ ਸ਼ਰਨਦੀਪ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਪੁੱਛਗਿੱਛ ਦੌਰਾਨ ਜੇਕਰ ਹੋਰ ਕੋਈ ਵੀ ਦੋਸ਼ੀ ਪਾਇਆ ਗਿਆ, ਚਾਹੇ ਉਹ ਪੁਲਿਸ ਮੁਲਾਜ਼ਮ ਵੀ ਕਿਉ ਨਾ ਹੋਵੇ, ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਗ੍ਰਿਫਤਾਰ ਸ਼ਰਨਜੀਤ ਸਿੰਘ ਤੇ ਸਤਪਾਲ ਸਿੰਘ ਵਿਰੁੱਧ ਥਾਣਾ ਨੇਹੀਆਂਵਾਲਾ ਵਿਖੇ ਧਾਰਾ 420 ਭਾਰਤੀ ਦੰਡਾਂਵਲੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। ਇਸ ਮੌਕੇ ਗੁਰਸ਼ਰਨ ਸਿੰਘ ਪੂਰੇਵਾਲ ਡੀ.ਐਸ.ਪੀ ਵੀ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply