Wednesday, October 7, 2026

ਮਾਣ ਧੀਆਂ ਤੇ ਸੰਸਥਾ ਲਵੇਗੀ 15 ਖਿਡਾਰਣਾਂ ਨੂੰ ਗੋਦ: ਮੱਟੂ/ਗਿੱਲ

Gurinder Singh Mattu Robinjit Kaur Gillਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ ਬਿਊਰੋ)-ਸਮਾਜ ਭਲਾਈ ਸੰਸਥਾ ‘ਮਾਣ ਧੀਆਂ ਤੇ’ ਦੇ ਵਲੋਂ ਸੰਸਥਾ ਦੇ 15ਵੇਂ ਸਥਾਪਨਾਂ ਦਿਵਸ ਮੋਕੇ ਕੌਮੀ ਪੱਧਰ ਦੀਆਂ 15 ਖਿਡਾਰਣਾਂ ਨੂੰ ਗੋਦ ਲੈ ਕੇ ਉਨ੍ਹਾਂ ਦਾ ਰੁਤਬੇ ਮੁਤਾਬਕ ਮਾਣ ਸਨਮਾਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕਲੱਬ ਦੀ ਚੇਅਰਪਰਸਨ ਮੈਡਮ ਰੋਬਿਨਜੀਤ ਕੋਰ ਗਿੱਲ (ਨਾਇਬ ਤਹਿਸੀਲਦਾਰ) ਤੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਵੈਸੇ ਤਾਂ ਸੰਸਥਾ ਦੇ ਵਲੋਂ ਪਹਿਲਾਂ ਹੀ ਸਮਾਜ ਸੇਵਾ ਦੇ ਖੇਤਰ ਦੇ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਇਲਾਵਾ ਹੋਣਹਾਰ ਧੀਆਂ ਦਾ ਮਾਨ ਸਨਮਾਨ ਕੀਤੇ ਜਾਣ ਦਾ ਸਿਲਸਿਲਾ ਆਰੰਭਿਆ ਹੋਇਆ ਹੈ।ਪਰ ਖਿਡਾਰਣਾਂ ਨੂੰ ਗੋਦ ਲੈਣ ਜਿਹੇ ਸ਼ੁਭ ਕਾਰਜ ਨੂੰ ਅਮਲੀ ਜਾਮਾ ਪਹਿਨਾਏ ਜਾਣ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਤਬਾਅਦ ਜਿਲੇ ਦੇ ਵਿਚੋਂ 15 ਕੌਮੀ ਪੱਧਰ ਦੀਆਂ ਖਿਡਾਰਣਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਖੇਡ ਖੇਤਰ ਨਾਲ ਸਬੰਧਤ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply