Monday, July 8, 2024

ਸਾਫਟਬਾਲ ਪ੍ਰਤੀਯੋਗਿਤਾ ‘ਚ ਪੰਜਾਬ ਦੀ ਟੀਮ ਬਣੀ ਕੌਮੀ ਚੈਂਪੀਅਨ

PPN1308201611ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ ਬਿਊਰੋ)-ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਫਗਵਾੜਾ ਵਿਖੇ ਆਯੋਜਤ 34ਵੀਂ ਜੂਨੀਅਰ ਨੈਸ਼ਨਲ ਸਾਫਟਬਾਲ ਚੈਂਪੀਅਨਸ਼ਿਪ ਦੋਰਾਨ ਪੁਰਸ਼ਾਂ ਦੇ ਵਰਗ ਵਿਚ ਪੰਜਾਬ ਦੀ ਟੀਮ ਚੈਂਪੀਅਨ ਰਹੀ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਟੀਮ ਦੇ ਕੋਚ ਇੰਦਰਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਬਿੱਲਾ ਨੇ ਦੱਸਿਆ ਕਿ ਡੀਐਸਓ ਮੈਡਮ ਹਰਪਾਲਜੀਤ ਕੋਰ ਸੰਧੂ ਦੇ ਅਸ਼ੀਰਵਾਦ ਨਾਲ ਟੀਮ ਮੈਨੇਜਰ ਲਾਭਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਟੀਮ ਨੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੀਆਂ ਚੋਟੀ ਦੀਆਂ ਟੀਮਾਂ ਨੂੰ ਪਛਾੜਦੇ ਹੋਏ ਮੋਹਰੀ ਸਥਾਨ ਹਾਸਲ ਕੀਤਾ ਤੇ ਚੈਂਪੀਅਨ ਟਰਾਫੀ ਤੇ ਕਬਜਾ ਜਮਾਇਆ ਤੇ ਰੋਹਣ ਸ਼ਰਮਾ, ਭੁਪਿੰਦਰ ਸਿੰਘ, ਸ਼ਾਹਰੂਖ ਖਾਨ, ਸ਼ੂਭਮ, ਸੰਦੀਪ ਸਿੰਘ, ਹਤੇਸ਼ੂ ਮਹਾਜਨ ਨੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ। ਅੰਮ੍ਰਿਤਸਰ ਪੁੱਜਣ ਤੇ ਟੀਮ ਦਾ ਖੇਡ ਪ੍ਰੇਮੀਆਂ ਤੇ ਹੋਰਨਾਂ ਵਲੋਂ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੌਮੀ ਪੱਧਰ ਦੀ ਇਸ ਖੇਡ ਪ੍ਰਤੀਯੋਗਿਤਾ ਤੋਂ ਬਾਅਦ ਹੁਣ ਇਹ ਟੀਮ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਵੇਗੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply