ਚੌਂਕ ਮਹਿਤਾ, 13 ਅਗਸਤ (ਜੋਗਿੰਦਰ ਸਿੰਘ ਮਾਣਾ)- ਜਿਲਾ ਮੀਤ ਪ੍ਰਧਾਨ ਦਿਹਾਤੀ ਹਰਗੋਪਾਲ ਸਿੰਘ ਰੰਧਾਵਾ ਵੱਲੋ ਚੌਂਕ ਮਹਿਤਾ ਦੇ ਨਵਨਿਯੁੱਕਤ ਥਾਣਾ ਮੁੱਖੀ ਸੁਰਿੰਦਰ ਸਿੰਘ ਨੂੰ ਚੰਗੀਆ ਸੇਵਾਵਾ ਦੇਣ ‘ਤੇ ਇਕ ਯਾਦਗਾਰੀ ਮਾਡਲ ਤੇ ਸਰੋਪਾ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਥੇਦਾਰ ਕਰਮਜੀਤ ਸਿੰਘ ਲਾਲੀ ਪ੍ਰਧਾਨ ਮਹਿਤਾ ਤੇ ਮੈਂਬਰ ਕੁਲਵਿੰਦਰ ਸਿੰਘ ਬਿੱਟੂ ਨੇ ਵੀ ਥਾਣਾ ਮੁੱਖੀ ਦੀ ਸਿਫਤ ਕੀਤੀ ।ਇਸ ਸਮੇ ਥਾਣਾ ਮੁੱਖੀ ਨੇ ਕਿਹਾ ਕਿ ਇਲਾਕਾ ਵਾਸੀ ਬੇਝਿਜਕ ਹੋ ਕੇ ਥਾਣੇ ਆ ਕੇ ਆਪਣੀ ਸਮੱਸਿਅਵਾ ਦੱਸ ਸਕਦੇ ਹਨ। ਉਨਾਂ ਸਮਾਜ ਵਿਰੋਧੀ ਭੈੜੇ ਅਨਸਰਾਂ ਨੂੰ ਸਖਤ ਤਾੜਨਾ ਕਰਦਿਆ ਹੋਇਆ ਕਿ ਗਲਤ ਕੰਮਾਂ ਨੂੰ ਛੱਡ ਕੇ ਇਕ ਚੰਗੇ ਇਨਸਾਨ ਵਾਲੇ ਰੁਖ ਅਪਨਾਉਣ ੇ।ਇਸ ਮੌਕੇ ਸਰਕਲ ਪ੍ਰਧਾਨ ਚੇਅਰਮੈਨ ਹਰਜਿੰਦਰ ਸਿੰਘ ਨੰਗਲੀ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਸਰਪੰਚ ਗੁਰਧਿਆਨ ਸਿੰਘ ਮਹਿਤਾ, ਸਰਪੰਚ ਭੁਪਿੰਦਰ ਸਿੰਘ ਸੈਦੋਕੇ, ਸਰਪੰਚ ਜਸਪਾਲ ਸਿੰਘ ਪੱਡਾ, ਤੇਜਿੰਦਰਪਾਲ ਸਿੰਘ ਲਾਡੀ, ਜਥੇਦਾਰ ਜਤਿੰਦਰ ਸਿੰਘ ਲੱਧਾਮੰਡਾ, ਸੀਨੀਅਰ ਮੀਤ ਪ੍ਰਧਾਨ ਗੁਲਜਿੰਦਰ ਸਿੰਘ ਲਾਡੀ, ਸੁਖਦੇਵ ਸਿੰਘ ਪ੍ਰੈਜੀਡੈਂਟ ਬੀ ਸੀ ਵਿੰਗ, ਪੁਰਬਾ ਬ੍ਰਦਰਜ, ਮਾਸਟਰ ਕਲਾਸੀ, ਏ.ਐਸ.ਆਈ ਗੁਰਮਿੰਦਰ ਸਿੰਘ ਢਿਲੋਂ, ਮੁੱਖ ਮੁਨਸ਼ੀ ਸੰਦੀਪ ਸਿੰਘ, ਭੁਪਿੰਦਰ ਕੁਮਾਰ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media