Tuesday, August 11, 2026

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਦਯਾਨੰਦ ਨਗਰ ਦਾ ਦੌਰਾ

PPN1308201613ਅੰਮ੍ਰਿਤਸਰ, 13 ਅਗਸਤ (ਜਗਦੀਪ ਸਿੰਘ ਸੱਗੂ)- ਰੋਜਾਨਾ ਸਵੇਰੇ ਆਪਣੇ ਸਾਈਕਲ ਦੌਰੇ ਦੌਰਾਨ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 50 ਦੇ ਅਧੀਨ ਆਉਂਦੇ ਲਾਰੰਸ ਰੋਡ ਸਥਿਤ ਇਲਾਕੇ ਦਯਾਨੰਦ ਨਗਰ ਦਾ ਦੌਰਾ ਕਰਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਸੀਵਰੇਜ ਸਬੰਧੀ ਮੁਸ਼ਕਿਲਾਂ ਦੱਸੀਆਂ ਜਿਸ ਦਾ ਇੱਕ ਹਫਤੇ ਦੇ ਅੰਦਰ ਪੂਰੀ ਤਰ੍ਹਾਂ ਨਿਪਟਾਰਾ ਕਰਨ ਲਈ ਮੌਕੇ ਤੇ ਹੀ ਮੌਜੂਦ ਸਬੰਧਿਤ ਅਧਿਕਾਰੀਆਂ ਨੂੰ ਸ਼੍ਰੀ ਜੋਸ਼ੀ ਨੇ ਨਿਰਦੇਸ਼ ਦਿੱਤੇ।ਇਲਾਕੇ ਵਿਚ ਅਜੇ ਤੱਕ ਜਿਥੇ ਟਾਈਲਾਂ ਨਹੀ ਲੱਗੀਆਂ, ਉਥੇ ਵੀ ਇੰਟਰਲਾਕ ਟਾਈਲਾਂ ਦੀਆਂ ਗਲੀਆਂ ਬਨਾਉਣ ਲਈ ਸ਼੍ਰੀ ਜੋਸ਼ੀ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇੇ। ਇਸ ਮੌਕੇ ਤੇ ਅਸ਼ੋਕ ਕਪੂਰ, ਅਸ਼ੋਕ ਗੁਪਤਾ, ਸੁਨੀਲ ਬਾਂਸਲ, ਸ਼ਸ਼ੀ ਭਾਰਦਵਾਜ, ਸੰਜੀਵ ਡੋਗਰਾ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply