Thursday, October 15, 2026

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਸੇਵਾ-ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ

PPN0109201620ਅੰਮ੍ਰਿਤਸਰ, 1 ਸਤੰਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਪ੍ਰਿੰਟਿੰਗ ਪ੍ਰੈਸ ਦੇ ਅਕਾਊਂਟੈਂਟ ਜਗਜੀਤ ਸਿੰਘ ਸੋਹਲ ਤੇ ਸਟੇਸ਼ਨਰੀ ਬ੍ਰਾਂਚ ਦੇ ਸੇਵਾਦਾਰ ਰਣਜੀਤ ਸਿੰਘ ਨੂੰ ਸੇਵਾ-ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪ੍ਰਤਾਪ ਸਿੰਘ ਵਧੀਕ ਸਕੱਤਰ ਨੇ ਕਿਹਾ ਕਿ ਜਗਜੀਤ ਸਿੰਘ ਸੋਹਲ ਅਕਾਊਂਟੈਂਟ ਸ਼ੋ੍ਰਮਣੀ ਪ੍ਰਿੰਟਿੰਗ ਪ੍ਰੈਸ 35 ਸਾਲ ਤੇ ਰਣਜੀਤ ਸਿੰਘ ਸੇਵਾਦਾਰ ਸਟੇਸ਼ਨਰੀ ਬ੍ਰਾਂਚ 29 ਸਾਲ ਗੁਰੂ-ਘਰ ਦੀ ਸੇਵਾ ਕਰਨ ਉਪਰੰਤ ਸੇਵਾ-ਮੁਕਤ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਸੇਵਾ-ਮੁਕਤ ਹੋਣ ਵਾਲੇ ਮੁਲਾਜ਼ਮਾਂ ਨੇ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਨਾ ਸਿਰਫ ਆਪਣੀ ਸੇਵਾ ਨੂੰ ਬਾਖੂਬੀ ਨਿਭਾਇਆ ਹੈ ਤੇ ਆਪਣੇ ਜ਼ਿੰਮੇ ਲੱਗੀ ਸੇਵਾ ਪੂਰੀ ਤਨਦੇਹੀ, ਲਗਨ ਤੇ ਮਿਹਨਤ ਨਾਲ ਨਿਭਾਈ ਹੈ।ਜਗਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਪ੍ਰਤਾਪ ਸਿੰਘ ਤੇ ਬਿਜੈ ਸਿੰਘ ਵਧੀਕ ਸਕੱਤਰ ਨੇ ਸੇਵਾ-ਮੁਕਤ ਹੋਣ ਸਮੇਂ ਸਿਰੋਪਾਓ, ਸ੍ਰੀ ਸਾਹਿਬ, ਲੋਈ ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਤਿੰਦਰ ਸਿੰਘ ਤੇ ਹਰਿੰਦਰਪਾਲ ਸਿੰਘ ਮੀਤ ਸਕੱਤਰ, ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਮਲਕੀਤ ਸਿੰਘ ਬਹਿੜਵਾਲ ਸਫ਼ਸੁਪ੍ਰਿੰਟੈਂਡੈਂਟ, ਬਲਵਿੰਦਰ ਸਿੰਘ ਮੈਨੇਜਰ ਸ਼ੋ੍ਰਮਣੀ ਪ੍ਰਿੰਟਿੰਗ ਪ੍ਰੈਸ, ਇੰਦਰਪਾਲ ਸਿੰਘ ਅਕਾਊਂਟੈਂਟ, ਮੁਖਤਿਆਰ ਸਿੰਘ ਕੋਹਾੜਕਾ ਖਜ਼ਾਨਚੀ ਤੇ ਬੀਬੀ ਸੁਖਵਿੰਦਰ ਕੌਰ ਲਾਇਬ੍ਰੇਰੀਅਨ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply