📝 ਅੱਜ ਦੀਆਂ ਸੁਰਖੀਆਂ…..
ਮਿਤੀ : 3 ਸਤੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਸ਼੍ਰੋਮਣੀ ਕਮੇਟੀ ਵਲੋਂ ਅੱਜ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ – ਗੁ: ਸ੍ਰੀ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਦਾ ਆਯੋਜਨ ਅਤੇ ਸ੍ਰੀ ਹਰਮਿੰਦਰ ਸਹਿਬ ਹੋਈ ਦੀਪਮਾਲਾ।
▶ ਆਮ ਆਦਮੀ ਪਾਰਟੀ ਹੋਈ ਦੋ-ਫਾੜ– 13 ਵਿਚੋਂ 7 ਕੋਆਰਡੀਨੇਟਰਾਂ ਨੇ ਪਾਰਟੀ ਛੱਡ ਕੇ ਸੁੱਚਾ ਸਿੰਘ ਦੇ ਹੱਕ ਵਿਚ ਨਿਤਰਣ ਦਾ ਕੀਤਾ ਐਲਾਨ।
▶ ਅੱਜ 3 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਉਪਰੰਤ 6 ਸਤੰਬਰ ਤੱਕ ਪੰਜਾਬ ਦੇ ਦੌਰੇ ਦੌਰਾਨ ਪੰਜਾਬੀਆਂ ਦੀ ਰਾਏ ਤੋਂ ਬਾਅਦ ਲਿਆ ਜਾਵੇਗਾ ਕੋਈ ਫੈਸਲਾ– ਛੋਟੇਪੁਰ।
▶ 6 ਸਤੰਬਰ ਨੂੰ ਕਾਂਗਰਸ ਵਿੱਚ ਸ਼ਾਮਿਲ ਹੋਣਗੇ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ?
▶ ਵਿਧਾਇਕ ਪਰਗਟ ਸਿੰਘ ਤੇ ਬੈਂਸ ਭਰਾਵਾਂ ਨੂੰ ਨਾਲ ਲੈ ਕੇ ਨਵਜੋਤ ਸਿੰਘ ਸਿੱਧੂ ਬਣਾਉਣਗੇ ‘ਅਵਾਜ਼-ਏ-ਪੰਜਾਬ ਫਰੰਟ– ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਫਰੰਟ ਦਾ ਪੋਸਟਰ।
▶ ਸ਼ੋਸ਼ਲ ਮੀਡੀਆ ਤੋਂ ਨਵਾਂ ਫਰੰਟ ਬਨਾਉਣ ਦਾ ਲੱਗਾ ਪਤਾ– ਨਵਜੋਤ ਸਿੰਘ ਸਿੱਧੂ 8 ਸਤੰਬਰ ਨੂੰ ਪ੍ਰੈਸ ਕਾਨਫਰੰਸ ਉਪਰੰਤ ਭਵਿੱਖੀ ਯੋਜਨਾ ਦਾ ਐਲਾਨ ਕਰਨਗੇ– ਮੈਡਮ ਸਿੱਧੂ।
▶ ਸਿੱਧੂ ਦੇ ਫਰੰਟ ਦਾ ਆਮ ਆਦਮੀ ਪਾਰਟੀ ਤੇ ਨਹੀਂ ਪਵੇਗਾ ਕੋਈ ਅਸਰ- ਦੁਰਗੇਸ਼ ਪਾਠਕ।
▶ ਅਵਾਜ਼-ਏ-ਪੰਜਾਬ ਫਰੰਟ ਨਾਲ ਅਕਾਲੀ ਦਲ ਨੂੰ ਨਹੀਂ ਪਵੇਗਾ ਕੋਈ ਫਰਕ, ਬਣਦੇ ਹੀ ਰਹਿੰਦੇ ਹਨ ਅਜਿਹੇ ਫਰੰਟ– ਸੀ.ਐਮ ਬਾਦਲ।
▶ ਹਰਿਆਣਾ ਦੇ ਪੰਚਕੁਲਾ ‘ਚ ਜੀ.ਐਸ.ਟੀ ਬਾਰੇ ਹੋਏ ਪਹਿਲੇ ਸਿਖਰ ਸੰਮੇਲਨ ਨਾਲ ਦੂਰ ਹੋਣਗੇ ਖਦਸ਼ੇ – ਸੀ.ਐਮ ਖੱਟੜ– ਕਿਹਾ 160 ਦੇਸ਼ਾਂ ਨੇ ਲਾਗੂ ਕੀਤਾ ਜੀ.ਐਸ.ਟੀ ਸਿਸਟਮ।
▶ ਸਿਮਰਜੀਤ ਸਿੰਘ ਬੈਂਸ ਤੇ ਪਰਗਟ ਸਿੰਘ ਨੇ ਅਵਾਜ-ਏ-ਪੰਜਾਬ ਫਰੰਟ ਬਨਾਉਣ ਦੀ ਕੀਤੀ ਤਸਦੀਕ – ਕਿਹਾ 8 ਸਤੰਬਰ ਨੂੰ ਹੋਵੇਗਾ ਰਸਮੀ ਐਲਾਨ।
▶ ਆਪ ਨੂੰ ਛੱਡ ਚੁੱਕੇ ਆਗੂ ਐਚ.ਐਸ ਕਿੰਗਰਾ ਦੇ ਦੋਸ਼ਾਂ ਨੂੰ ਸੰਜੇ ਸਿੰਘ ਨੇ ਕੀਤਾ ਖਾਰਜ਼– ਕਿਹਾ ਦੋਸ਼ ਝੂਠ ਦਾ ਪੁਲੰਦਾ। ਕਿੰਗਰਾ ਨੇ ਸੰਜੇ ‘ਤੇ 5 ਲੱਖ ਲੈਣ ਦੇ ਲਾਏ ਸਨ ਦੋਸ਼।
▶ ਕਾਂਗਰਸ ਨੇ ਚੰਡੀਗੜ੍ਹ ਮਾਮਲੇ ਨੂੰ ਉਲਝਾਇਆ– ਚੰਡੀਗ੍ਹੜ ਲੈਣਾ ਹੁਣ ਮੁਰਦੇ ਵਿੱਚ ਜਾਨ ਪਾਉਣ ਦੇ ਤੁੱਲ- ਸੀ.ਐਮ ਬਾਦਲ।
▶ 56ਵੇਂ ਦਿਨ ਵੀ ਕਸ਼ਮੀਰ ‘ਚ ਲੱਗਾ ਰਿਹਾ ਕਰਫਿਊ– ਬਜ਼ਾਰਾਂ ਵਿੱਚ ਰਹੀ ਸੁੰਨਸਾਨ।
▶ ਦਿੱਲੀ ਕਰਾਇਮ ਬਰਾਂਚ ਵਲੋਂ ‘ਆਪ’ ਦੇ ਸਾਬਕਾ ਮੰਤਰੀ ਸੰਦੀਪ ਕੁਮਾਰ ਮਾਮਲੇ ਦੀ ਜਾਂਚ ਸ਼ੁਰੂ– ਸੀ.ਡੀ ਪੇਸ਼ ਕਰਨ ਵਾਲੇ ਓਮ ਪ੍ਰਕਾਸ਼ ਤੇ ਹੋਰਾਂ ਤੋਂ ਵੀ ਹੋਵੇਗੀ ਪੁੱਛਗਿਛ।
▶ 10 ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਦੇਸ਼ ਵਿਆਪੀ ਹੜਤਾਲ ਦਾ ਰਿਹਾ ਰਲਵਾਂ ਮਿਲਵਾਂ ਅਸਰ- ਹਰਿਆਣਾ ਵਿੱਚ ਵੱਧ ਤੇ ਹਿਮਾਚਲ ‘ਚ ਘੱਟ ਦਿਸਿਆ ਪ੍ਰਭਾਵ।
▶ ਲੁਧਿਆਣਾ ਦੇ ਫੋਕਲ ਪੁਆਇੰਟ ‘ਚ ਦੋ ਮੌਤਾਂ– ਇਕ ਦੀ ਹਾਦਸੇ ਤੇ ਦੂਜੇ ਦੀ ਗੋਲੀ ਲੱਗਣ ਨਾਲ ਹੋਈ ਮੌਤ।
▶ ਫਤਿਹਗੜ੍ਹ ਸਾਹਿਬ ਤੋਂ ਯਾਤਰੂਆਂ ਨੂੰ ਲੈ ਕੇ ਅੰਮ੍ਰਿਤਸਰ ਆ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਪਟਿਆਲਾ ਨੇੜੇ ਪਲਟੀ– 24 ਜਖਮੀ।
▶ ਅੰਮ੍ਰਿਤਸਰ ਵਿੱਚ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ ਤੋੜ ਕੇ ਲੁੱਟੇਰਿਆਂ ਲੁੱਟੇ 6.6 ਲੱਖ।
▶ ਮਨੀ ਮਹੇਸ਼ ਜਾ ਰਹੀ ਟਾਟਾ ਸੁੰਮੋ ਚੰਬਾ ਨੇੜੇ ਡੂੰਘੀ ਖਾਈ ‘ਚ ਡਿੱਗਣ ਨਾਲ 6 ਦੀ ਮੌਤ, 4 ਜਖਮੀ।
▶ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ 4 ਸਤੰਬਰ ਨੂੰ ਕਸ਼ਮੀਰ ਪੁੱਜੇਗਾ ਆਲ ਪਾਰਟੀ ਆਗੂਆਂ ਦਾ 27 ਮੈਂਬਰੀ ਵਫਦ।
▶ ਹੁਸ਼ਿਆਰਪੁਰ ਦੇ ਮੁਕੇਰੀਆਂ ਨੇੜੇ ਲੰਗਰ ਖਾ ਰਹੇ ਲੋਕਾਂ ਨੂੰ ਤੇਜ਼ ਰਫਤਾਰ ਇਨੋਵਾ ਨੇ ਕੁਚਲਿਆ- 5 ਦੀ ਮੌਤ।
▶ ਪੇਸ਼ਾਵਰ (ਪਾਕਿਸਤਾਨ) ‘ਚ ਆਤਮਘਾਤੀ ਅੱਤਵਾਦੀ ਹਮਲਾ– 18 ਦੀ ਮੌਤ।
▶ ਟ੍ਰਿਪਲ ਤਲਾਕ ਮਾਮਲੇ ‘ਚ ਮੁਸਲਿਮ ਲਾਅ ਬੋਰਡ ਨੇ ਸੁਪਰੀਮ ਕੋਰਟ ‘ਚ ਦਿੱਤੇ ਹਲਫਨਾਮਾ ‘ਚ ਕਿਹਾ ਸਮਾਜ ਸੁਧਾਰ ਦੇ ਨਾਮ ‘ਤੇ ਬਦਲਾਅ ਮਨਜ਼ੂਰ ਨਹੀਂ।
▶ ਆਮ ਆਦਮੀ ਪਾਰਟੀ ਦੀਆਂ ਟੋਪੀਆਂ ਨੂੰ ਸਿੱਖ ਵਿਰੋਧੀ ਦੱਸਣ ਵਾਲੀ ਪੰਥਕ ਪਾਰਟੀ ਅਕਾਲੀ ਦਲ ਵਲੋਂ ਸੁਖਬੀਰ ਬਾਦਲ ਦੀ ਫੋਟੋ ਤੇ ਤੱਕੜੀ ਵਾਲੀਆਂ ਟੋਪੀਆਂ ਵੰਡਣ ਦੀ ਖਬਰ ?
▶ ਅਮਰੀਕਾ ਦੀ ਫਰੈਜ਼ਨੋ ਕੌਸਲ ਨੇ ਨਵੰਬਰ 1984 ਸਿੱਖ ਕਤਲੇਆਮ ਨੂੰ ਦਿੱਤਾ ਨਸਲਕੁਸ਼ੀ ਕਰਾਰ ।
▶ ਆਪ ਦੇ ਮੰਤਰੀ ਸੰਦੀਪ ਕੁਮਾਰ ਦੇ ਬਚਾਅ ‘ਤੇ ਆਏ ਆਸ਼ੂਤੋਸ਼ – ਕਿਹਾ ਭਾਰਤ ਵਿੱਚ ਸੰਦੀਪ ਕੁਮਾਰ ਵਰਗੇ ਸਾਹਮਣੇ ਆਏ ਕਈ ਮਾਮਲੇ– ਨਹਿਰੂ, ਗਾਂਧੀ ਤੇ ਲੋਹੀਆ ਦਾ ਦਿੱਤਾ ਹਵਾਲਾ।
▶ ਅਰੁਣਾਚਲ ਪ੍ਰਦੇਸ਼ ਵਿੱਚ 4.6 ਤੀਬਰਤਾ ਦਾ ਆਇਆ ਭੂਚਾਲ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media