ਨਵੀਂ ਦਿੱਲੀ, 2 ਸਤੰਬਰ (ਪੰਜਾਬ ਪੋਸਟ ਬਿਊਰੋ)- ਪਹਿਲੀ ਸਤੰਬਰ, 2016 ਨੂੰ ਦੇਸ਼ ਦੇ 91 ਮੁਖ ਜਲਭੰਡਾਰਾਂ ਵਿੱਚ 105.248 ਬੀ ਸੀ ਐਮ ਜਲ ਦਾ ਭੰਡਾਰਨ ਦਰਜ ਕੀਤਾ ਗਿਆ। ਜੋ ਇਨ੍ਹਾਂ ਜਲ ਭੰਡਾਰਾਂ ਦੀ ਕੁਲ ਭੰਡਾਰਨ ਸਮਰੱਥਾ ਦਾ 67 ਫੀਸਦ ਹੈ ਇਹ ਪਿੱਛਲੇ ਸਾਲ ਦੇ ਇਸ ਅਰਸੇ ਦੇ ਕੁਲ ਭੰਡਾਰਨ ਦਾ 114 ਫੀਸਦ ਅਤੇ ਪਿੱਛਲੇ ਦਸ ਸਾਲਾਂ ਦੀ ਔਸਤ ਜਲ ਭੰਡਾਰਨ ਦਾ 99 ਫੀਸਦ ਹੈ। ਇਨ੍ਹ੍ਰਾਂ 91 ਜਲਭੰਡਾਰਾਂ ਦੀ ਕੁਲ ਭੰਡਾਰਨ ਸਮਰੱਥਾ 157.799 ਬੀ ਸੀ ਐਮ ਹੈ, ਜੋ ਦੇਸ਼ ਦੀ ਕੁੱਲ ਜਲ ਭੰਡਾਰਨ ਸਮਰੱਥਾ 253.388 ਬੀ ਸੀ ਐਮ ਦਾ ਲਗਭਗ 62 ਫੀਸਦ ਹੀ ਹੈ ਜੋ ਨੁਮਾਨਿਤ ਤੌਰ ਤੇ ਭਾਰਤ ਵਿੱਚ ਤਿਆਰ ਕੀਤੀ ਗਈ ਹੈ।ਇਨ੍ਹਾਂ 91 ਜਲ ਭੰਡਾਰਾਂ ਵਿੱਚ 37 ਜਲ ਭੰਡਾਰ ਅਜਿਹੇ ਹਨ ਜੋ 60 ਮੈਗਾਵਾਟ ਤੋਂ ਵੱਧ ਦੀ ਸਥਾਪਿਤ ਸਮਰੱਥਾ ਨਾਲ ਪਣਬਿਜਲੀ ਦਾ ਲਾਭ ਵੀ ਲਿਆ ਜਾਂਦਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media