Tuesday, August 11, 2026

10 ਤੇ 24 ਸਤੰਬਰ ਨੂੰ ਮਨਾਇਆ ਜਾਵੇਗਾ ‘ਵੋਟਰ ਸੂਚੀ ਚੈਕਿੰਗ ਦਿਵਸ’- ਜ਼ਿਲ੍ਹਾ ਚੋਣ ਅਫ਼ਸਰ

Varun Rusam

ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ)- ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਮਿਤੀ 10 ਸਤੰਬਰ ਅਤੇ 24 ਸਤੰਬਰ ਨੂੰ ਜ਼ਿਲ੍ਹੇ ਵਿਚ ‘ਵੋਟਰ ਸੂਚੀ ਚੈਕਿੰਗ ਦਿਵਸ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਉਪਰੋਕਤ ਮਿਤੀਆਂ ਨੂੰ ਸਮੂਹ ਬੀ. ਐਲ. ਓਜ਼ ਆਪਣੇ ਬੂਥਾਂ ਦੀ ਵੋਟਰ ਸੂਚੀ ਚੈੱਕ ਕਰਨਗੇ ਅਤੇ ਆਪਣੇ ਪੋਲਿੰਗ ਏਰੀਏ ਵਿਚ ਨਗਰ ਸੁਧਾਰ ਕਮੇਟੀ, ਗ੍ਰਾਮ ਸਭਾ, ਰੈਜ਼ੀਡੈਂਸ਼ਲ ਵੈਲਵੇਅਰ ਸੋਸਾਇਟੀ ਅਤੇ ਪੋਲਿੰਗ ਸਟੇਸ਼ਨਾਂ ‘ਤੇ ਵੋਟਰ ਸੂਚੀ ਨੂੰ ਪੜ੍ਹ ਕੇ ਸੁਣਾਉਣਗੇ ਤਾਂ ਜੋ ਵੋਟਰਾਂ ਨੂੰ ਆਪਣੀ ਵੋਟ ਬਾਰੇ ਜਾਣਕਾਰੀ ਮਿਲ ਸਕੇ ਅਤੇ ਜਿਸ ਦੀ ਵੋਟ ਨਾ ਬਣੀ ਹੋਵੇ ਉਹ ਆਪਣੀ ਵੋਟ ਬਣਾ ਸਕੇ। ਸ੍ਰੀ ਰੂਜਮ ਨੇ ਦੱਸਿਆ ਕਿ ਬੀ. ਐਲ. ਓਜ਼ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-1, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-2, ਸੁਪਰਵਾਈਜ਼ਰ ਅਤੇ ਚੋਣ ਕਾਨੂੰਗੋ ਨਿੱਜੀ ਤੌਰ ‘ਤੇ ਵੋਟਰ ਸੂਚੀਆਂ ਦੇ ਵੱਖ-ਵੱਖ ਭਾਗਾਂ ਦੀ ਚੈਕਿੰਗ ਜਾਰੀ ਨੁਕਤਿਆਂ ਦੇ ਆਧਾਰ ‘ਤੇ ਕਰਨਗੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply