
ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਜਿਲਾ ਸਾਫਟਬਾਲ ਐਸੋਸੀਏਸ਼ਨ ਗੁਰਦਾਸਪੁਰ, ਅੰਮ੍ਰਿਤਸਰ ਤੇ ਸਹਿਯੋਗ ਫਾਊਂਡੇਸ਼ਨ ਦੇ ਸਾਂਝੇ ਯਤਨਾਂ ਦੇ ਨਾਲ ਸਵ: ਮੈਡਮ ਦਲਜੀਤ ਕੋਰ ਦੀ ਯਾਦ ਨੂੰ ਸਮਰਪਿਤ ਮਹਿਲਾ-ਪੁਰਸ਼ਾਂ ਦੀ ਦੋ ਦਿਨਾਂ 24ਵੀਂ ਪੰਜਾਬ ਸਟੇਟ ਸਾਫਟਬਾਲ ਚੈਂਪੀਅਨਸ਼ਿਪ ਸ਼ੁਰੂ ਹੋ ਗਈ। ਜਿਸ ਦੋਰਾਨ ਸੂਬੇ ਭਰ ਤੋਂ 500 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਸਾਫਟਬਾਲ ਐਸੋ: ਪੰਜਾਬ ਦੇ ਸੈਕਟਰੀ ਪੀਐਨ ਪਾਸੀ ਦੀ ਦੇਖ ਰੇਖ ਹੇਠ ਤੇ ਗੁਰਦਾਸਪੁਰ ਦੇ ਸੈਕਟਰੀ ਮਨਦੀਪ ਸਿੰਘ ਤੇ ਅੰਤਰਾਸ਼ਟਰੀ ਸਾਫਟਬਾਲ ਖਿਡਾਰਣ ਰੁਪਿੰਦਰ ਕੋਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਸ਼ੁਰੂ ਹੋਈ ਇਸ ਖੇਡ ਪ੍ਰਤੀਯੋਿਗਤਾ ਦਾ ਸ਼ੁਭਾਰੰਭ ਜੀਐਨਡੀਯੂ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋਫ: ਡਾ: ਸੁਖਦੇਵ ਸਿੰਘ ਤੇ ਖਾਲਸਾ ਯੂਨਿਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋਫ: ਡਾ: ਦਲਜੀਤ ਸਿੰਘ ਨੇ ਸਾਂਝੇ ਤੋਰ ਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ। ਪੁਰਸ਼ਾਂ ਦਾ ਉਦਘਾਟਨੀ ਮੈਚ ਪਟਿਆਲਾ ਨੇ ਬਰਨਾਲਾ ਨੂੰ 1-5 ਅੰਕਾ ਦੇ ਫਰਕ ਨਾਲ ਹਰਾ ਕੇ ਜਿੱਤਿਆ। ਜਦੋਂ ਕਿ ਦੂਸਰੇ ਮੈਚ ਦੋਰਾਨ ਜਲੰਧਰ ਦੀ ਟੀਮ ਮੋਹਾਲੀ ਦੀ ਟੀਮ ਨੂੰ 0-8 ਅੰਕਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਮਹਿਲਾਵਾਂ ਦੇ ਵਰਗ ਵਿਚ ਮੋਹਾਲੀ ਨੇ ਫਿਰੋਜਪੁਰ ਨੂੰ 0-11 ਅੰਕਾਂ ਦੇ ਫਰਕ ਨਾਲ ਤੇ ਅੰਮ੍ਰਿਤਸਰ ਦੀ ਟੀਮ ਨੇ ਸੰਗਰੂਰ ਨੂੰ 1-0 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਮੋਕੇ ਜਿਲਾ ਕੋਚ ਇੰਦਰਵੀਰ ਸਿੰਘ, ਕੋਚ ਪ੍ਰਕੁਮਾਰ, ਕੋਚ ਗੁਰਪ੍ਰੀਤ ਸਿੰਘ ਬਿੱਲਾ, ਪ੍ਰਮਜੀਤ ਸਿੰਘ, ਦਵਿੰਦਰ ਸਿੰਘ, ਲਵਰਿਸ਼ੀ, ਚੰਨਪ੍ਰੀਤ ਕੋਰ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media