
ਤਰਸਿੱਕਾ, 10 ਸਤੰਬਰ (ਕੰਵਲ ਜੋਧਾਨਗਰੀ) – ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੁ ਦੇ ਸਰਕਲ ਡੇਹਰੀਵਾਲ ਦੇ ਅਧੀਨ ਆਉਂਦੇ ਪਿੰਡ ਜੋਧਾਨਗਰੀ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਅਮਰਦੀਪ ਸਿੰਘ ਗੋਪੀ ਨੇ ਬਿਆਨ ਸੁੱਚਾ ਸਿੰਘ ਛੋਟੇਪੁਰ ਅਤੇ ਗੁਰਿੰਦਰ ਸਿੰਘ ਬਾਜਵਾ ਦੇ ਮੀਡੀਆ ਵਿੱਚ ਲੱਗ ਰਹੇ ਬਿਆਨਾ ‘ਤੇ ਟਿਪਣੀ ਕਰਦਿਆਂ ਕਿਹਾ ਕਿ ਗੁਰਿੰਦਰ ਸਿੰਘ ਬਾਜਵਾ ਉਹੀ ਸਖਸ ਹੈ ਜਿਸ ਨੇ ਵਿਰਸਾ ਵਿਹਾਰ ਗਾਂਧੀ ਗਰਾਂਉਡ ਵਿੱਚ ਸੁੱਚਾ ਸਿੰਘ ਛੋਟੇਪੁਰ ਵੱਲੋਂ ਬਾਜਵਾ ਨੂੰ ਸਟੇਜ ਉੱਤੇ ਜੋਨ ਇੰਚਾਰਜ ਲਿਖਵਾਇਆ ਸੀ ਤਾਂ ਉਸ ਨੇ ਇਹ ਸ਼ਬਦ ਬੜੇ ਕੱਟੜ ਲਿਹਾਜੇ ਨਾਲ ਬੋਲੇ ਸਨ ਕਿ ਅਮ੍ਰਿੰਤਸਰ ਦੇ ਲੋਕ ਮੂਰਖ ਹਨ ਤਾਂ ਹੀ ਮੈਨੂੰ ਇਥੇ ਜੋਨ ਇੰਚਾਰਜ ਲਗਾਇਆ ਹੈ।ਅਮਰਦੀਪ ਨੇ ਇਹ ਵੀ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਵਲੋਂ ਜਿਨਾਂ ਨੂੰ ਸੀਟਾਂ ਦੇ ਝੁੂਠੇ ਵਾਅਦੇ ਕੀਤੇ ਸਨ, ਉਹ ਛੋਟੇਪੁਰ ਦੇ ਆਪਣੇ ਹੀ ਰਿਸਤੇਦਾਰ ਸਬੰਧੀ ਸਨ।ਕੱਲ ਤੱਕ ਕੇਜਰੀਵਾਕ ਜੀ ਦੀ ਸੋਚ ‘ਤੇ ਪਹਿਰਾ ਦੇਣ ਵਾਲੇ ਰੱਜ ਕੇ ਪਾਰਟੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਕਿਉਕਿ ਉਹਨਾ ਨੂੰ ਕੁਰਸੀ ਨਹੀ ਮਿਲ ਸਕੀ ।ਉਨਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦੇ ਇਤਿਹਾਸ ਵਿੱਚ ਹੋਰਨਾ ਤੋ ਇਲਾਵਾ ਸੁੱਚਾ ਸਿੰਘ ਛੋਟੇਪੁਰ ਅਤੇ ਗੁਰਿੰਦਰ ਸਿੰਘ ਬਾਜਵਾ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।ਪੰਜਾਬ ਵਾਸੀ ਦੱਸ ਦੇਣਗੇ ਕਿ ਉਹ ਆਮ ਆਦਮੀ ਪਾਰਟੀ ਨਾਲ ਸੀ੍ਰ ਕੇਜਰੀਵਾਲ ਜੀ ਦੀ ਸੋਚ ਨਾਲ ਜੁੜੇ ਹਨ, ਕੁਰਸੀਆਂ ਦੇ ਲਾਲਚੀਆਂ ਨਾਲ ਨਹੀ।ਅਮਰਦੀਪ ਸਿੰਘ ਗੋਪੀ ਨੇ ਕਿਹਾ ਕਿ ਕਿਸਾਨ ਮੈਨੀਫੈਸੀਟੋ ਲਈ ਸਰਕਲ ਡੇਹਰੀਵਾਲ ਤੋਂ ਤਿੰਨ ਬੱਸਾਂ ਮੋਗੇ ਜਾਣ ਲਈ ਰਵਾਨਾ ਹੋਣਗੀਆਂ, ਜਿਨ੍ਹਾਂ ਵਿੱਚ ਔਰਤਾਂ ਵੀ ਵੱਧ ਵੱਧ ਸਹਿਯੋਗ ਕਰਨਗੀਆਂ।ਇਸ ਮੋਕੇ ਤਲਵਿੰਦਰ ਸਿੰਘ, ਸੋਰਿੰਦਰ ਸਿੰਘ, ਮਾਸਟਰ ਰਘਬੀਰ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਵੀਰੂ ਸਿੰਘ, ਬੁੱਧ ਸਿੰਘ, ਪ੍ਰਗਟ ਸਿੰਘ, ਸੁਰਿੰਦਰ ਸਿੰਘ ਨਾਮਧਾਰੀ, ਦਲਬੀਰ ਸਿੰਘ,ਕ ੁਲਵੰਤ ਸਿੰਘ ਆਦਿ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media