Tuesday, March 24, 2026

ਸੈਵਨ ਸਟਾਫ ਕਲੱਬ ਦਾ ਦਰਜਾ ਮਿਲਣ ‘ਤੇ ਬਟਾਲਾ ਸ਼ਹਿਰ ਦਾ ਨੰਬਰ ਇਕ ਬਣਿਆ ਮੁਸਕਾਨ ਕਲੱਬ

ppn1109201603

ਬਟਾਲਾ, 11 ਸਤੰਬਰ (ਨਰਿੰਦਰ ਬਰਨਾਲ)- ਸਮਾਜ ਭਲਾਈ ਤੇ ਸਾਂਝੀਵਾਲਤਾ ਦਾ ਸੁਨੇਹਾ ਬਟਾਲਾ ਸ਼ਹਿਰ ਦਾ ਇਕਲੌਤਾ ਕਲੱਬ ਮੁਸਕਾਨ ਕਲੱਬ ਬਟਾਲਾ ਹੈ, ਜਿਸ ਵਿਚ ਅਨੁਸਾਸ਼ਨ ਤੇ ਪਿਆਰ ਭਾਵਨਾ ਵੇਖਣ ਨੂੰ ਮਿਲਦੀ ਹੈ।ਕਲੱਬ ਦੇ ਮੈਬਰਾਂ ਵੱਲੋ ਜਪਾਨ ਜਾ ਕੇ ਟ੍ਰੇਨਿੰਗ ਪ੍ਰਾਪਤ ਕਰਨ ਦੇ ਨਾਲ ਬੀਤੇ ਹਫਤੇ ਡਲਹੌਜੀ ਵਿਖੇ ਵੀ ਕੈਪ ਲਗਾਇਆ ਤੇ ਕਲੱਬ ਨੂੰ ਵਧੀਆ ਢੰਗ ਤਰੀਕਿਆਂ ਨਾਲ ਚਲਾਉਣ ਵਾਸਤੇ ਟ੍ਰੇਨਿੰਗ ਪ੍ਰਾਪਤ ਕੀਤੀ ਹੈ।ਕਲੱਬ ਪ੍ਰਧਾਨ ਬਰਿੰਦਰ ਸਿੰਘ ਅਠਵਾਲ ਤੇ ਉਹਨਾ ਦੀ ਟੀਮ ਵੱਲੋ ਵਾਤਾਵਰਨ ਬਚਾਉਣ ਵਾਸਤੇ 6 ਪੜਾਂਵਾਂ ਵਿਚ ਸ਼ਹਿਰ ਦੀਆਂ ਵੱਖ ਵੱਖ ਥਾਵਾਂ ‘ਤੇ ਦਰੱਖਤ ਲਗਾਏ ਹਨ।ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਮੁਫਤ ਮੈਡੀਕਲ ਕੈਂਪ ਲਗਾ ਕੇ ਮਰੀਜਾਂ ਦਾ ਚੈਕਅਪ ਕੀਤਾ ਗਿਆ।ਇਹਨਾ ਸਮਾਜ ਭਲਾਈ ਦੇ ਕੰਮਾਂ, ਅਨੁਸਾਸ਼ਸਨਮਈ ਫੈਮਲੀ ਕਲੱਬ ਹੋਣ ਕਾਰਨ ਹੀ ਇਸ ਵਿਚ ਨਵੇਂ ਮਂੈਬਰ ਹਰ ਮਹੀਨੇ ਜੁੜ ਰਹੇ ਹਨ। ਬੀਤੇ ਦਿਨ ਕਲੱਬ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਇਕ ਜਰੂਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਨਵੇ ਜੁੜੇ ਮੈਂਬਰ ਰਮੇਸ਼ ਕੁਮਾਰ ਐਕਸੀਅਨ, ਪ੍ਰਿੰਸੀਪਲ ਬਲਵਿੰਦਰ ਕੌਰ, ਅਮਨ ਖੋਸਲਾ, ਸਿਵਾਨੀ ਦਾ ਕਲੱਬ ਨਾਲ ਜੁੜਨ ਕਰਕੇ ਸਨਮਾਨ ਕੀਤਾ ਗਿਆ।ਇਸ ਮੌਕੇ ਜਿਲਾ ਸਿਖਿਆ ਅਫਸਰ ਕਮ ਪ੍ਰੋਜੈਕਟ ਚੇਅਰਮੈਨ ਅਮਰਦੀਪ ਸਿੰਘ ਸੈਣੀ, ਲਾਇਨ ਭਾਰਤ ਭੂਸ਼ਨ, ਸੁਖਦੇਵ ਸਿੰਘ ਹੰਜਰਾ, ਨਰਿੰਦਰ ਸਿੰਘ, ਬਲਦੇਵ ਸਿੰੰਘ ਬੁੱਟਰ ਪੀ ਆਰ, ਲਾਇੰਨ ਲਖਵਿੰਦਰ ਸਿੰਘ, ਜੋਨ ਚੇਅਰਮੈਨ ਡਾ ਰਣਜੀਤ ਸਿੰਘ , ਹਰਭਜਨ ਸਿੰਘ ਸੇਖੋ, ਬਰਿੰਦਰ ਸਿੰਘ, ਬਖਸਿੰਦਰ ਸਿੰਘ, ਪ੍ਰਿੰਸੀਪਲ ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਬਲਕਾਰ ਸਿੰਘ ਜੈਤੋਸਰਜਾ, ਸੁਮਨ ਬਾਲਾ, ਨਰਿੰਦਰ ਕੌਰ, ਕੁਲਦੀਪ ਕੌਰ, ਬਲਜਿੰਦਰ ਸਿੰਘ ਬੁੱਟਰ, ਸਤਬੀਰ ਸਿੰਘ ਆਦਿ ਤੋ ਇਲਵਾ ਲੇਡੀ ਮੈਬਰ ਵੀ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply