Friday, June 19, 2026

ਆਲ ਇੰਡੀਆ ਵੋਮੈਨ ਕਾਨਫਰੰਸ ਵਿਖੇ ਡਾਕ ਤੇ ਛੋਟੀਆਂ ਬਚਤਾਂ ਵਿਭਾਗ ਨੇ ਔਰਤਾਂ ਨੂੰ ਦਿੱਤੀ ਬਚਤ ਸਕੀਮਾਂ ਦੀ ਜਾਣਕਾਰੀ

ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਆਲ ਇੰਡੀਆ ਵੋਮੈਨ ਕਾਨਫਰੰਸ ਵਿਖੇ ਬੀਤੇ ਦਿਨ ਔਰਤਾਂ ਨੂੰ ਬਚਤ ਅਤੇ ਨਿਵੇਸ਼ ਸਕੀਮਾਂ ਬਾਰੇ ਵਿਸਥਾਰਤ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਸੁਪਰਡੈਂਟ ਅੰਮ੍ਰਿਤਸਰ ਡਾਕ ਘਰ ਸ੍ਰੀ ਜੇਠ ਮੱਲ ਜਿੰਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਜ਼ਿਲ੍ਹਾ ਬਚਤ ਅਧਿਕਾਰੀ ਸ੍ਰੀ ਗੁਲਸ਼ਨ ਕੁਮਾਰ, ਸਹਾਇਕ ਸੁਪਰਡੈਂਟ ਡਾਕਘਰ ਸ੍ਰੀ ਐਸ. ਐਸ. ਲਹਿਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬਚਤ ਸਕੀਮਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਕਾਨਫਰੰਸ ਦੇ ਪ੍ਰਧਾਨ ਰਜਨੀ ਬਿਰਾਨੀ, ਜਨਰਲ ਸਕੱਤਰ ਪ੍ਰੇਮ ਦੁੱਗਲ ਅਤੇ ਖਜ਼ਾਨਚੀ ਊਸ਼ਾ ਛਾਬੜਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।  ਸ੍ਰੀ ਜੇਠਮੱਲ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਔਰਤਾਂ ਨੂੰ ਘਰ ਦੇ ਖਰਚੇ ਵਿਚੋਂ ਬਚਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨਾਂ ਦੱਸਿਆ ਕਿ ਸੁਕੰਨਿਆ ਸਮਿਰਧੀ ਯੋਜਨਾ ਇਸ ਵੇਲੇ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ, ਜਿਸ ਵਿਚ 0 ਤੋਂ 10 ਸਾਲ ਤੱਕ ਦੀ ਉਮਰ ਦੀ ਲੜਕੀ ਦੇ ਨਾਮ ‘ਤੇ ਡਾਕ ਘਰ ਵਿੱਚ ਖਾਤਾ ਖੋਲ੍ਹ ਕੇ ਇਕ ਹਜ਼ਾਰ ਤੋਂ 15 ਹਜ਼ਾਰ ਰੁਪਏ ਤੱਕ ਜਮਾ ਕਰਵਾਏ ਜਾ ਸਕਦੇ ਹਨ, ਜਿਸ ‘ਤੇ 8.60 ਫੀਸਦੀ ਵਿਆਜ਼ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨਾਂ ਬਚਤ ਖਾਤਾ, ਆਰ. ਡੀ., ਸੀਨੀਅਰ ਸਿਟੀਜਨ ਸਕੀਮ, ਮਹੀਨਾਵਾਰੀ ਆਮਦਨ ਸਕੀਮ, ਕਿਸਾਨ ਵਿਕਾਸ ਪੱਤਰ, ਰਾਸ਼ਟਰੀ ਬਚਤ ਸਰਟੀਫਿਕੇਟ, ਸਮਾਂਬੱਧ ਬਚਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਹਾਲ ਹੀ ਵਿਚ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਟਲ ਪੈਨਸ਼ਨ ਸਕੀਮ ਵੀ 18 ਤੋਂ 40 ਸਾਲ ਤੱਕ ਦੇ ਉਮਰ ਵਰਗ ਲਈ ਬੇਹਦ ਲਾਹੇਵੰਦ ਹੈ, ਜਿਸ ਵਿਚ 42 ਰੁਪਏ ਤੋਂ 210 ਰੁਪਏ ਪ੍ਰਤੀ ਮਹੀਨਾ ਜਮਾ ਕਰਵਾ ਕੇ 1000 ਤੋਂ 5000 ਰੁਪਏ ਤੱਕ ਦੀ ਪੈਨਸ਼ਨ ਬੁਢਾਪੇ ਵਿਚ ਪ੍ਰਾਪਤ ਤਤਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਪੈਨਸਨ ਯੋਜਨਾ ਵਿਚ ਪੈਨਸ਼ਨ ਧਾਰਕ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਪਰਿਵਾਰ ਨੂੰ ਇਕ ਲੱਖ 70 ਰੁਪਏ ਤੋਂ ਲੈ ਕੇ ਸਾਢੇ ਅੱਠ ਲੱਖ ਰੁਪਏ ਤੱਕ ਦੀ ਬੀਮਾ ਰਾਸ਼ੀ ਵੀ ਦਿੱਤੀ ਜਾਂਦੀ ਹੈ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply