📝 ਅੱਜ ਦੀਆਂ ਸੁਰਖੀਆਂ…..
ਮਿਤੀ : 18 ਸਤੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਹਰਸਿਮਰਤ ਬਾਦਲ ਨੇ ਕੇਜ਼ਰੀਵਾਲ ਨੂੰ ਦੱਸਿਆ ਕਿੰਗ ਕੋਬਰਾ– ਕਿਹਾ ਡੱਸ ਰਿਹਾ ਹੈ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ।
▶ ਛੋਟੇਪੁਰ ਦੇ ਖੁਲਾਸਿਆਂ ਨੇ ਆਮ ਆਦਮੀ ਪਾਰਟੀ ਦੀ ਅਸਲੀਅਤ ਸਾਹਮਣੇ ਲਿਆਂਦੀ- ਮਜੀਠੀਆ।
▶ ਵਾਤਾਵਰਣ ਦੀ ਸੰਭਾਲ ਦੀ ਹਾਮੀ ਭਰਨ ਵਾਲੀਆਂ ਪਾਰਟੀਆਂ ਨੂੰ ਹੀ ਵੋਟਾਂ ਪਾਉਣ ਪੰਜਾਬੀ – ਸੀਚੇਵਾਲ।
▶ ਪੀ.ਐਮ ਮੋਦੀ ਨੇ ਆਪਣੀ ਮਾਂ ਤੋਂ ਅਸ਼ੀਰਵਾਦ ਲੈ ਕੇ ਆਦੀਵਾਸੀਆਂ ‘ਤੇ ਅਪਾਹਿਜ਼ਾਂ ਨਾਲ ਮਨਾਇਆ ਆਪਣਾ 66ਵਾਂ ਜਨਮ ਦਿਨ।
▶ ਪੀ.ਐਮ ਮੋਦੀ ਨੂੰ ਬਾਦਲ ਨੇ ਜਨਮ ਦਿਨ ‘ਤੇ ਦਿੱਤੀ ਵਧਾਈ– ਦੱਸਿਆ ਮਹਾਨ ਨੇਤਾ।
▶ ਭਗਵੰਤ ਮਾਨ ਆਏ ਸਾਹਮਣੇ– ਅਫਵਾਹਾਂ ਤੋਂ ਬਚਣ ਲਈ ਕਿਹਾ ਪੰਜਾਬ ਵਾਸੀਆਂ ਨੂੰ।
▶ ਉਤਰ ਪ੍ਰਦੇਸ਼ ‘ਚ ਸਮਾਜਵਾਦੀ ਨੇਤਾ ਮੁਲਾਇਮ ਸਿੰਘ ਯਾਦਵ ਦੇ ਦਖਲ ਨਾਲ ਚਾਚੇ-ਭਤੀਜੇ ਦਾ ਮਾਮਲਾ ਸੁਲਝਿਆ।
▶ ਸ਼ਿਵਪਾਲ ਯਾਦਵ 9 ਦੀ ਥਾਂ ਬਣੇ 13 ਮਹਿਕਮਿਆਂ ਦੇ ਮੰਤਰੀ- ਸਮਾਜਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਬਣੇ ਰਹਿਣਗੇ।
▶ ਮੂੰਹ ਢੱਕ ਕੇ ਦੋ ਪਹੀਆ ਵਾਹਣ ਚਲਾਉਣ ‘ਤੇ ਅੰਮ੍ਰਿਤਸਰ ਤੋਂ ਬਾਅਦ ਬਠਿੰਡਾ ‘ਚ ਲੱਗੀ ਪਾਬੰਦੀ – ਪੁਲਿਸ ਵਰਤੇਗੀ ਸਖਤੀ।
▶ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਚੌਥੇ ਫਰੰਟ ਨੂੰ ਭਾਜਪਾ ਦੀ ਟੀਮ ਦੱਸਿਆ।
▶ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ‘ਅਵਾਜ਼ੇ ਪੰਜਾਬ’ ਨੂੰ ‘ਲਿਫਾਫੇ ਪੰਜਾਬ’ ਕਿਹਾ।
▶ ਮੱਧ ਪ੍ਰਦੇਸ਼ ਦੇ ਊਜੈਨ ‘ਚ 10 ਮੌਤਾਂ– 2 ਟਰੱਕਾਂ ਦਰਮਿਆਨ ਹੋਈ ਭਿਆਨਕ ਟੱਕਰ।
▶ ਬਿਹਾਰ ‘ਚ ਆਰ.ਜੇ.ਡੀ ਵਿਧਾਇਕ ਵਰਿੰਦਰ ਸਿਨਹਾ ਦੇ ਬੇਟੇ ਨੇ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਕੀਤਾ ਜਖਮੀ।
▶ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ਦੇ ਆਪਰੇਸ਼ਨ ਥਿਏਟਰ ‘ਚ ਫਟਿਆ ਸੈਲੰਡਰ– 4 ਜਖਮੀ।
▶ ਮਨੀਪੁਰ ਅਤੇ ਭੂਟਾਨ ‘ਚ ਲੱਗੇ ਭੂਚਾਲ ਦੇ ਝਟਕੇ– ਤੀਬਰਤਾ 4.0 ਕੀਤੀ ਗਈ ਰਿਕਾਰਡ।
▶ ਰਿਓ ਪੈਰਾ ਉਲੰਪਿਕ ‘ਚ ਸਿਲਵਰ ਮੈਡਲ ਜੇਤੂ ਦੀਪਾ ਮਲਿਕ ਦਾ ਵਾਪਿਸ ਭਾਰਤ ਪਰਤਣ ‘ਤੇ ਸ਼ਾਨਦਾਰ ਸਵਾਗਤ, ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ਼ ਰਹੇ ਮੌਜ਼ੂਦ।
▶ ਕੁੱਝ ਹੀ ਸਮਾਂ ਪਹਿਲਾਂ ਬਣੀ ਰੈਵੋਲੂਸ਼ਨਰੀ ਮਾਰਕਸਵਾਦੀ ਪਾਰਟੀ ਲੜੇਗੀ ਪੰਜਾਬ ਵਿਧਾਨ ਸਭਾ ਚੋਣਾਂ ?
▶ ਨਸਰਾਲਾ ਵਿਖੇ ਅੱਜ ਫਿਰ ਪਲਟੀ ਨਿੱਜੀ ਕੰਪਨੀ ਦੀ ਬੱਸ– ਅੱਧੀ ਦਰਜ਼ਨ ਸਵਾਰੀਆਂ ਜਖਮੀ।
▶ ਚੌਥੇ ਫਰੰਟ ਦੀ ਕਮਾਨ ਸੰਭਾਲਣਗੇ ਸੁੱਚਾ ਸਿੰਘ ਛੋਟੇਪੁਰ ਤੇ ਨਵਜੋਤ ਸਿੰਘ ਸਿੱਧੂ ਹੋ ਸਕਦੇ ਨੇ ਸੀ.ਐਮ ਉਮੀਦਵਾਰ।
▶ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਡਬਲ ਵੋਟਾਂ ਦੇ ਮਾਮਲੇ ‘ਚ ਮਿਲੀ ਵੱਡੀ ਰਾਹਤ– ਸੁਪਰੀਮ ਕੋਰਟ ਨੇ ਖਾਰਜ਼ ਕੀਤੀ ਸਪੈਸ਼ਲ ਲੀਵ ਪਟੀਸ਼ਨ।
▶ ਭੁਪਾਲ ਦੇ ਏਮਜ਼ ਹਸਪਤਾਲ ‘ਚ ਕੇਂਦਰੀ ਸਿਹਤ ਮੰਤਰੀ ਨੇ ਜੇ.ਪੀ ਨੱਡਾ ‘ਤੇ ਸੁੱਟੀ ਸਿਆਹੀ।
▶ ਪੈਲੇਟ ਗੰਨ ਨਾਲ ਵਿੰਨੀ ਨੌਜੁਆਨ ਦੀ ਲਾਸ਼ ਮਿਲਣ ਨਾਲ ਕਸ਼ਮੀਰ ਵਿੱਚ ਵਧੀ ਕਸ਼ੀਦਗੀ।
▶ ਵਿਧਾਨ ਸਭਾ ‘ਚ ਜੁੱਤੀ ਸੁੱਟਣ ਵਾਲੇ ਕਾਂਗਰਸੀ ਵਿਧਾਇਕ ਤਰਲੋਚਨ ਸੂੰਢ ਦੀ ਹਮਾਇਤ ‘ਤੇ ਆਏ ਕੈਪਟਨ– ਵਿਰਸਾ ਸਿੰਘ ਵਲਟੋਹਾ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ।
▶ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਦਾਇਰ ਅਪਰਾਧਿਕ ਮਾਨਹਾਨੀ ਮਾਮਲੇ ‘ਚ ਕੇਜਰੀਵਾਲ ਨੂੰ ਮਿਲੀ ਨਿੱਜੀ ਪੇਸ਼ੀ ਤੋਂ ਮਿਲੀ ਛੂਟ– ਅਗਲੀ ਸੁਣਵਾਈ 24 ਅਕਤੂਬਰ ਨੂੰ।
▶ ਪੱਛਮੀ ਕਮਾਂਡ ਦੇ ਚੀਫ ਕਮਾਂਡਿੰਗ ਅਫਸਰ ਬਣਾਏ ਗਏ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ।
▶ ਕਰਜ਼ੇ ਤੋਂ ਪ੍ਰੇਸ਼ਾਨ ਲਹਿਰਾਗਾਗਾ ਦੇ ਪਿੰਡ ਸੰਗਤੀਵਾਲਾ ਦੀ ਨਹਿਰ ਵਿੱਚ ਛਾਲ ਮਾਰ ਕੇ 55 ਸਾਲਾ ਕਿਸਾਨ ਬਾਵਾ ਸਿੰਘ ਨੇ ਕੀਤੀ ਖੁਦਕੁਸ਼ੀ।
▶ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਧਰਨੇ ‘ਤੇ ਬੈਠੀਆਂ 1984 ਸਿੱਖ ਕਤਲੇਆਮ ਦੀਆਂ ਪੀੜਤ ਬੀਬੀਆਂ ਦਾ ਮਰਨ ਵਰਤ ਕਰਵਾਇਆ ਖਤਮ- 28 ਸਤੰਬਰ ਨੂੰ ਰੱਖੀ ਮੁੱਖ ਮੰਤਰੀ ਨਾਲ ਮੀਟਿੰਗ।
▶ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਬਣਿਆ ਈਕੋ ਫ੍ਰੈਂਡਲੀ – ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕੀਤਾ ਉਦਘਾਟਨ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media