
ਜਲੰਧਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਹਰ ਸਾਲ ਵਾਂਗ ਇਸ ਵਰ੍ਹੇ ਵੀ ਪਿੰਡ ਪਿੱਪਲਾਵਾਲਾਂ ਹੁਸ਼ਿਆਰਪੁਰ ਰੋਡ ਸਥਿਤ ਗੋਤ ਬਸਰਾ ਦੇ ਜਠੇਰਿਆਂ ਵਿਖੇ ਬਸਰਾ ਗੋਤੀਆਂ ਨੇ ਮੇਲਾ ਕਰਵਾਇਆ। ਕਮੇਟੀ ਪ੍ਰਧਾਨ ਕੇਰੂ ਰਾਮ ਬਸਰਾ ਨੇ ਦੱਸਿਆ ਕਿ ਹਰ ਸਾਲ ਬਾਬਾ ਸੋਡਲ ਦੇ ਮੇਲੇ ਤੋਂ ਬਾਅਦ ਆਉਂਦੇ ਐਤਵਾਰ ਇਹ ਮੇਲਾ ਮਨਾਇਆ ਜਾਂਦਾ ਹੈ ਤੇ ਸਾਰੀਆਂ ਬਸਰਾ ਗੋਤੀ ਸੰਗਤਾਂ ਇਸ ਮੌਕੇ ਲੱਗਦੇ ਦਰਬਾਰ ‘ਚ ਹਾਜ਼ਰੀਆਂ ਭਰਦੀਆਂ ਹਨ। ਇਸ ਮੌਕੇ ਸੇਵਾਦਾਰ ਬਾਬਾ ਸਵਰਣ ਦਾਸ ਜੰਡਿਆਲਾ, ਰਵਿੰਦਰ ਕੁਮਾਰ ਕੁਡਿਆਣਾਂ, ਮੰਗਤ ਰਾਮ ਜੰਿਡਆਲਾ, ਹਿੰਦ ਪਾਲ ਬਸਰਾ, ਹਾਮ ਜੀ ਪਾਲ ਬਸਰਾ, ਕੈਪਟਨ ਰਣਜੀਤ ਸਿੰਘ, ਰਵਿ ਕੁਮਾਰ ਬਸਰਾ, ਅਸ਼ੋਕ ਕੁਮਾਰ ਬਸਰਾ, ਸਾਉਂਡ ਦੀ ਸੇਵਾ ਸੋਢੀ ਰਾਮ ਬਸਰਾ ,ਗੁਰਬਚਨ ਚੰਦ ਬਸਰਾ, ਮਨੋਜ ਕੁਮਾਰ ਬਸਰਾ ਗੁਰਪ੍ਰੀਤ ਕੌਰ ਬਸਰਾ, ਪੂਨਮ ਰਾਣੀ ਬਸਰਾ ‘ਤੇ ਰੋਹਿਤ ਭਾਟੀਆ ਜਲੰਧਰ ਤੋਂ ਮੁੱਖ ਤੌਰ ‘ਤੇ ਪੁੱਜੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media