Monday, February 23, 2026

ਅੰਮ੍ਰਿਤਸਰ ਰੀਟੇਲ ਕਰਿਆਨਾ ਮਰਚੈਂਟਸ ਵਲੋਂ ਆਟਾ, ਦਾਲਾਂ, ਖੰਡ, ਘਿਓ ਦੇ ਰੇਟਾਂ ਵਿੱਚ ਵਾਧੇ ਤੇ ਚਿੰਤਾ

buta-ram

ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ)- ਪਿਛਲੇ ਦਿਨਾਂ ਵਿੱਚ ਕੁਝ ਦਾਲਾਂ ਜਿਵੇਂ ਅਰਹਰ, ਮਾਂਹ ਅਤੇ ਮੂੰਗੀ ਦੇ ਭਾਵਾਂ ਵਿੱਚ ਕੁੱਝ ਗਿਰਾਵਟ ਆਉਣ ਨਾਲ ਖੱਪਤਕਾਰ ਨੂੰ ਕੁੱਝ ਰਾਹਤ ਮਿਲੀ ਸੀ, ਪਰ ਪਿਛਲੇ 8-10 ਦਿਨ ਤੋਂ ਚਨੇ ਕਾਲੇ, ਵੇਸਣ, ਕਾਬਲੀ ਚਨੇ, ਘਿਓ ਅਤੇ ਖੰਡ ਦੇ ਭਾਅ ਲਗਾਤਾਰ ਵੱਧ ਗਏ ਹਨ। ਘਿਓ ਅਤੇ ਸਰਸੋਂ ਤੇਲ 5 ਰੁਪਏ ਕਿਲੋ ਤੇ ਖੰਡ ਦੋ ਰੁਪਏ ਵੱਧ ਗਈ ਹੈ।ਸਭ ਤੋਂ ਵੱਧ ਤੇਜ਼ੀ ਛੋਲਿਆਂ ਦੀ ਦਾਲ ਵਿੱਚ ਆਈ ਹੈ।ਅੱਜ ਤੋਂ ਛੇ ਮਹੀਨੇ ਪਹਿਲਾਂ ਜਿਸ ਚਨਾ ਦਾਲ ਦਾ ਭਾਅ ਥੋਕ ਵਿੱਚ 60 ਰੁਪਏ ਕਿਲੋ ਸੀ ਹੁਣ 120 ਰੁਪਏ ਕਿਲੋ ਹੋ ਗਈ ਹੈ।ਚਨਾ ਦਾਲ ਵਿੱਚ ਵੀਹ ਰੁਪਏ ਕਿਲੋ ਦਾ ਵਾਧਾ ਸਿਰਫ਼ 5-6 ਦਿਨਾਂ ਵਿੱਚ ਵੇਖਣ ਨੂੰ ਆਇਆ ਹੈ।ਕਾਬਲੀ ਚਨੇ ਵੀ 10-15 ਰੁਪਏ ਕਿਲੋ ਵੱਧ ਗਏ ਤੇ ਆਟਾ ਵੀ ਪਿਛਲੇ 15 ਦਿਨ ਵਿੱਚ 200 ਰੁਪਏ ਕਵਿੰਟਲ ਵੱਧ ਗਿਆ ਹੈ।ਗਾਹਕਾਂ ਦੇ ਨਾਲ ਪ੍ਰਚੂਨ ਦੁਕਾਨਦਾਰ ਵੀ ਇਸ ਮਹਿੰਗਾਈ ਤੋਂ ਦੁਖੀ ਹਨ।
ਮੀਟਿੰਗ ਵਿੱਚ ਕਾਮਰੇਡ ਬੂਟਾ ਰਾਮ ਅਤੇ ਸ੍ਰਵਸ੍ਰੀ ਕੁਲਦੀਪ ਰਾਏ ਗੁਪਤਾ, ਸੰਦੀਪ ਗੁਪਤਾ, ਗੁਰਬਚਨ ਸਿੰਘ, ਮਦਨ ਮੋਹਨ ਸਪਰਾ, ਪ੍ਰੀਤਮ ਸਿੰਘ, ਗੁਰਦੇਵ ਸਿੰਘ, ਜਗਦੀਸ਼ ਸ਼ਰਮਾ, ਮੁਕੇਸ਼ ਭਾਟੀਆ ਤੇ ਹੋਰ ਆਹੁਦੇਦਾਰਾਂ ਨੇ ਖਾਧ ਪਦਾਰਥਾਂ ਦੀ ਵੱਧ ਰਹੀ ਮਹਿੰਗਾਈ ਤੇ ਚਿੰਤਾ ਦਾ ਇਜ਼ਹਾਰ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਦਾਲਾਂ ਦੀ ਸਟੇਬਾਜ਼ੀ ਅਤੇ ਜਮਾਂਖੋਰੀ ‘ਤੇ ਪਾਬੰਦੀ ਲਾਈ ਜਾਵੇ।ਇਕ ਹੋਰ ਮਤੇ ਵਿੱਚ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਵਾਧੇ ‘ਤੇ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਹੈ।ਪਿਛਲੇ ਦਿਨੀਂ ਕਰਿਆਨਾ ਵਪਾਰੀ ਕੁਲਵੰਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰਕੇ ਨਕਦੀ ਲੁੱਟਣ ਵਾਲਿਆਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਗਈ।ਪੁਲਿਸ ਕਮਿਸ਼ਨਰ ਨੂੰ ਲੁਟੇਰਿਆਂ ਅਤੇ ਸਮਾਜ ਵਿਰੋਧੀ ਅਨਸਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply