
ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਲੋਕ ਸਭਾ ਯੂਥ ਕਾਗਰਸ ਬਠਿੰਡਾ ਦੇ ਸਕੱਤਰ ਲਵ ਗਰਗ ਤੇ ਜਨ ਕਲਿਆਣ ਪ੍ਰਚਾਰ ਸੈਲ ਤੇ ਜਿਲ੍ਹਾ ਚੇਅਰਮੈਨ ਪੰਕਜ ਸਿੰਗਲਾ ਵੱਲੋ ਬਠਿੰਡਾ ਵਿਖੇ ਪੰਜਾਬ ਸਰਕਾਰ ਵਲੋ ਰੱਖੇ ਗਏ ਨੀਹ ਪੱਥਰ ਉੱਤੇ ਬਾਦਲ ਸਰਕਾਰ ਦੇ ਵਿਰੁੱਧ ਫਲੈਕਸ ਲੱਗਾ ਕੇ ਨੀਂਹ ਪੱਥਰ ਰੱਖਿਆ ਅਤੇ ਪ੍ਰਦਰਸ਼ਨ ਕੀਤਾ ਲਵ ਗਰਗ ਸੱਕਤਰ ਯੂਥ ਕਾਂਗਰਸ, ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਿਕਾਸ ਦੇ ਨਾਮ ਉੇੱਤੇ ਗੁੰਮਰਾਹ ਕਰ ਰਹੀ ਹੈ।ਪੰਜਾਬ ਸਰਕਾਰ ਨੇ ਪੰਜਾਬ ਵਿੱਚ ਨਸ਼ੇ ਦਾ ਵਿਕਾਸ ਕੀਤਾ ਹੈ।ਅੱਜ ਦੇ ਸਮੇਂ ਵਿੱਚ ਹਰ ਨੌਜਵਾਨ ਨਸ਼ੇ ਦਾ ਅਧੀਨ ਹੈ ਤੇ ਸਰਕਾਰ ਨੇ ਆਪਣਾ ਵਿਕਾਸਕਰਨ ਲਈ ਲੋਕਾਂ ਉੱਤੇ ਆਪਣੇ ਘਰਾਂ ਉੱਤੇ ਪ੍ਰੋਪਰਟੀ ਟੈਕਸ ਲੱਗਾ ਦਿੱਤਾ ਹੈ।ਪੰਕਜ ਸਿੰਗਲਾ ਚੈਅਰਮੈਨ ਨੇ ਕਿਹਾ ਕਿ ਬਾਦਲ ਸਰਕਾਰ ਨੇ ਕੇਵਲ ਰੇਤਾ, ਬਜਰੀ ਉੱਤੇ ਕਬਜਾ ਕਰਕੇ ਸਿਰਫ ਆਪਣਾ ਹੀ ਵਿਕਾਸ ਕੀਤਾ ਹੈ ਇਸ ਤੋ ਬਿਨਾਂ ਹੋਰ ਕੁਝ ਵੀ ਨਹੀ।ਉਨਾਂ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਲੋਕਾਂ ਦਾ ਜਿਉਣਾ ਦੂਬਰ ਕੀਤਾ ਹੋਇਆ ਹੈ।ਹੁਣ ਲੋਕ 2017 ਦੀਆਂ ਚੋਣਾ ਵਿੱਚ ਅਕਾਲੀ ਸਰਕਾਰ ਨੂੰ ਵੋਟਾਂ ਨਹੀ ਪਾਣਗੇ। ਇਸ ਮੋਕੇ ਤੇ ਮਨੀ ਬਾਂਸਲ, ਭੁਚੋ, ਦਲਜੀਤ ਸਿੰਘ ਗੋਨਿਆਣਾ, ਲਲੀਤ ਸਿੰਗਲਾ, ਗੁਰਪ੍ਰੀਤ ਸਿੰਘ, ਸੰਜੀਵ ਬਾਂਸਲ ਤੇ ਅਸ਼ੋਕ ਪੰਡਿਤ , ਦੇਸ ਰਾਜ, ਕਸ਼ਿਸ਼ ਸ਼ਰਮਾ, ਸਾਜਨ, ਕੁਲਦੀਪ, ਸਿੰਘ, ਪੰਕਜ ਗਰਗ, ਮੋਹਿਤ ਗਰਗ, ਨਿਖਲ ਸ਼ਰਮਾ, ਹਸਨਪ੍ਰੀਤ ਤੇ ਹੋਰ ਵੀ ਆਗੂ ਮੋਜੂਦ ਸਨ।
Punjab Post Daily Online Newspaper & Print Media