
ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ. ਕਾਲਜ ਦਾ ਐਨ.ਸੀ.ਸੀ. ਵਿਭਾਗ ਨਿਰੰਤਰ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਹੋਇਆ ਜਿੱਤ ਹਾਸਲ ਕਰਦਾ ਆਇਆ ਹੈ।ਆਪਣੀ ਜਿੱਤ ਦੀ ਲੜੀ ਨੂੰ ਬਰਕਰਾਰ ਰੱਖਦਿਆਂ ਹੋਇਆ ਬੀ.ਬੀ.ਕੇ.ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੀਆਂ ਐਨ.ਸੀ.ਸੀ. ਕੈਡਿਟਾਂ ਦੁਆਰਾ ਐਨ.ਆਈ.ਸੀ. ਜੋ 21 ਜੂਨ-1 ਜੁਲਾਈ ਤੱਕ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਲੱਗਾ ਅਤੇ ਦੂਜਾ ਸੀ.ਏ.ਟੀ.ਸੀ. ਜੋ ਕਿ 7 ਅਗਸਤ-16 ਅਗਸਤ 2016 ਨੂੰ ਮਾਈ ਭਾਗੋ ਪੋਲੀਟੈਕਨੀਕਲ ਕਾਲਜ ਵਿਖੇ ਲੱਗਾ ਜਿਸ ਵਿੱਚ ੳਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।ਫਸਟ ਪੰਜਾਬ ਗਰਲਜ਼ ਬਟਾਲੀਅਨ ਯੂਨਿਟ ਦੇ ਇਨਾਂ ਕੈਡਿਟਾਂ ਵੱਖ-ਵੱਖ ਮੁਕਾਬਿਲਾਂ ਜਿਵੇਂ ਟਗ ਆਫ ਵਾਰ, ਐਨ.ਸੀ.ਸੀ. ਕੁਇਜ਼, ਜੀ.ਕੇ, ਡਰਿੱਲ, ਮੈਪ ਰੀਡਿੰਗ, ਭਾਸ਼ਣ ਮੁਕਾਬਲਾ ਆਦਿ ਵਿੱਚ ਮੋਹਰੀ ਰਹਿ ਕੇ ਸਭ ਤੋਂ ਵੱਧ ਨੰਬਰ ਹਾਸਲ ਕੀਤੇ। ਸੀ.ਏ.ਟੀ.ਸੀ 2016 ਦੇ ਕੈਂਪ ਵਿੱਚ ਕੁਇਜ਼ ਮੁਕਾਬਲੇ ਅਧੀਨ ਜੀ.ਕੇ ਅਤੇ ਐਨ.ਸੀ.ਸੀ ਕੁਇਜ਼ ਵਿੱਚ ਜੋੋਤੀ ਠਾਕੁਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਗਰੁੱਪ ਡਾਂਸ ਵਿੱਚ ਗੁਰਲੀਨ, ਗਗਨਦੀਪ ਕੌਰ, ਸੋਨਾਲੀ,ਮਿਸ਼ਾ, ਆਂਚਲ ਅਤੇ ਗਗਨਦੀਪ ਨੇ ਦੂਜਾ ਸਥਾਨ ਹਾਸਲ ਕੀਤਾ।100 ਮੀਟਰ ਦੌੜ ਵਿੱਚ ਮੋਨੀਕਾ ਨੇ ਦੂਜ਼ੀ ਥਾਂ ਮਿਲੀ। ਮਂੈਪ ਰੀਡਿੰਗ ਵਿੱਚ ਕਾਲਜ ਦੀ ਕੈਡਿਟ ਗਗਨਦੀਪ ਕੌਰ ਨੇ ਪਹਿਲੀ ਪੁਜੀਸ਼ਨ ਲਈ।ਵੈਪਨ ਟਰੇਨਿੰਗ ਵਿੱਚ ਆਰਤੀ ਪਹਿਲੇ ਥਾਂ ਤੇ ਰਹੀ। ਇਸੇ ਤਰ੍ਹਾਂ ਐਨ.ਸੀ.ਸੀ ਏ.ਡੀ.ਜੀ ਬਲਬੀਰ ਸਿੰਘ ਜੀ ਨੂੰ ਸਪੈਸ਼ਲ ਗਾਰਡ ਦੇਣ ਵਿਚੋ ਸੋਨਲ, ਮਰੀਦੂਲਾ, ਗਗਨਦੀਪ। ਵੰਸ਼ੀਕਾ, ਸੰਦੀਪ ਤੇ ਲਵਰਾਜ ਦਾ ਨਾਂ ਵਿਸ਼ੇਸ਼ ਤੋਰ ‘ਤੇ ਵਰਣਨਯੋਗ ਹਨ। ਇਸ ਕੈਂਪ ਵਿੱਚ ਕਾਲਜ ਦੀ ਏ.ਐਨ.ੳ ਕੈਡਟੀਨੈਂਟ (ਡਾ.) (ਲੈਫ) ਹਰਸਿਮਰਨ ਕੌਰ ਨੇ ਵੀ ਸ਼ਮੂਲੀਅਤ ਕੀਤੀ। ਕੈਂਪ ਵਿੱਚ ਵੱਖ-ਵੱਖ ਅਦਾਰਿਆਂ ‘ਚ ਕੰਮ ਕਰਦੇ ਏ.ਐਨ.ੳ ਦੀ ਇਕ ਵਿਸ਼ੇਸ਼ ਸੰਸਥਾਵਾਂ ਵਿੱਚ ਐਨ.ਸੀ.ਸੀ ਦੀ ਜਿੰਮੇਵਾਰੀ ਅਤੇ ਏ.ਐਨ.ੳ ਦੀ ਬਣਦੀ ਪ੍ਰਮੁੱਖ ਜਿੰਮੇਵਾਰੀ ਸੰਬੰਧੀ ਆਪਣੇ ਵਿਚਾਰ ਪ੍ਰਗਟਾਏ। ਇਸ ਕੈਂਪ ਵਿੱਚ ਜਿਥੇ ਵੱਖ-ਵੱਖ ਮੁਕਾਬਲਿਆਂ ਦੀ ਲੜੀ ਚਲੀ ਉਥੇ ਨਾਲ ਹੀ ‘ਰੁੱਖ ਲਗਾਉ’ ‘ਸਵੱਛ ਭਾਰਤ ਅਭਿਆਨ’ ‘ਨਸ਼ਾ ਛੱਡੋ’ ਵਰਗੀਆਂ ਸਮਾਜ ਭਲਾਈ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਕੈਂਪ ਵਿੱਚ ਵਿਸ਼ੇਸ਼ ਲੈਕਚਰ ਵੀ ਕਰਵਾਏ ਗਏ।ਇਸ ਤਕਰੀਬਨ 20 ਕਾਲਜਾਂ ਵਿਚੋਂ ਬੀ.ਬੀ.ਕੇ.ਡੀ.ਏ.ਵੀ. ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
ਇਸ ਤਰ੍ਹਾਂ 21 ਜੂਨ-1 ਜੁਲਾਈ ਨੂੰ ਐਨ.ਆਈ.ਸੀ ਕੈਂਪ ਵਿੱਚ ਵੀ ਬੀ.ਬੀ.ਕੇ.ਡੀ.ਏ.ਵੀ. ਦੀਆਂ ਕੈਡਿਟਾਂ ਨੇ ੳਵਰਆਲ ਚੈਂਪੀਅਨਸ਼ਿਪ ਟਰਾਫੀ ਵੀ ਜਿੱਤੀ ਸੀ। ਤਕਰੀਬਨ ਪੰਦਰਾ ਰਾਜਾਂ ਦੇ ਕੈਡਿਟਾਂ ਦਾ ਇਸ ਐਨ.ਆਈ.ਸੀ ਵਿੱਚ ਇਕੱਠੇ ਹੋਣ ਦਾ ਮੰਤਵ ਉਨ੍ਹਾਂ ਵਿੱਚ ਇਕ ਦੂਜੇ ਦੇ ਸਭਿਆਚਾਰ ਨੂੰ ਜਾਣਨ ਤੇ ਭਾਈਚਾਰਕ ਸਾਂਝ ਵਧਾਉਣ ਦਾ ਮੰਤਵ ਕਾਰਜਸ਼ੀਲ ਸੀ।ਇੰਟਰ ਗਰੁੱਪ ਕੁਇਜ਼ ਮੁਕਾਬਲੇ ਵਿੱਚ ਜੋਤੀ ਠਾਕੁਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇੰਟਰ ਗਰੁੱਪ ਡਾਂਸ ਮੁਕਾਬਲੇ ਵਿੱਚ ਨੋਬਲਪ੍ਰੀਤ, ਅਮਰਜੋਤੀ, ਜੋਤੀ ਠਾਕੁਰ, ਸਿਮਰਨਜੀਤ ਕੌਰ ਅਤੇ ਗਗਨਦੀਪ ਕੌਰ ਭਿੰਡਰ ਨੇ ਹਿੱਸਾ ਲਿਆ ਅਤੇ ਮੈਡਲ ਜਿੱਤੇ। ਕਾਲਜ ਦੀ ਕੈਡਿਟ ਲਵਰਾਜ ਕੌਰ ਨੂੰ ਕੈਂਪ ਦੀ ਸੀਨੀਅਰ ਬਣਾਇਆ ਗਿਆ। ਮੰਚ ਸੰਚਾਲਨ ਲਈ ਜੋਤੀ ਠਾਕੁਰ ਅਤੇ ਸੋਨਾਲੀ ਨੇ ਗੋਲਡ ਮੈਡਲ ਹਾਸਲ ਕੀਤੇ। ਇਸ ਤੋਂ ਇਲਾਵਾ ਐਨ.ਆਈ.ਏ.ਪੀ (ਂੀਅਫ) ਵਿੱਚ ਕੈਡਿਟ ਸੋਨਲ ਮਹਾਜਨ, ਜਾਨਵੀ, ਸੁਮਨਦੀਪ ਕੌਰ, ਅਰਦਾਸ, ਜੋੋਤੀ ਠਾਕੁਰ, ਸੋਨਾਲੀ, ਦੀਪਾਲੀ ਕਾਲਰਾ, ਰੀਤੂ ਪੋਰੀਆ, ਮਿਸ਼ਾ ਸ਼ਰਮਾ ਅਤੇ ਆਂਚਲ ਰਿਸ਼ੀ ਨੇ ਹਿੱਸਾ ਲੈ ਕੇ ਸਮੁੱਚੇ ਪੰਜਾਬ ਰਾਜ ਦੀ ਵੱਖ-ਵੱਖ ਗਤੀਵਿਧੀਆਂ, ਪ੍ਰਸਿੱਧ ਥਾਵਾਂ, ਲੋਕ ਨਾਚ, ਖਾਣ-ਪੀਣ ਸਮੁੱਚੇ ਵਿਰਸੇ ਸੰਬੰਧੀ ਜਾਣਕਾਰੀ ਦਿੱਤੀ। ਕੁਲ ਮਿਲਾ ਕੇ ਇਸ ਕੈਂਪ ਵਿੱਚ ਬੀ.ਬੀ.ਕੇ.ਡੀ.ਏ.ਵੀ. ਕਾਲਜ ਨੇ ਅੱਠ ਵੱਖ-ਵੱਖ ਗਰੁੱਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੀ ਏ.ਐਨ.ੳ. ਲੈਫਟੀਨੈਟ ਡਾ. ਹਰਸਿਮਰਨ ਕੌਰ ਦੀ ਦੇਖ ਰੇਖ ਅਧੀਨ ਕੈਡਿਟਾਂ ਨੇ ਵੱਖ-ਵੱਖ ਮੁਕਾਬਿਲਾਂ ਵਿੱਚ ਹਿੱਸਾ ਲਿਆ ਤੇ ਜਿੱਤ ਹਾਸਲ ਕੀਤੀ। ਡਾ. ਹਰਸਿਮਰਨ ਕੌਰ ਵੀ ਇਸ ਕੈਂਪ ਵਿੱਚ ਕੈਡਿਟਾਂ ਨਾਲ ਰਹੇ ਅਤੇ ਉਨਾਂ ਨੂੰ ਸੇਧ ਦਿੰਦੇ ਰਹੇ।
ਕਾਲਜ ਪ੍ਰਿੰਸੀਪਲ (ਡਾ.) ਪੁਸ਼ਪਿੰਦਰ ਵਾਲੀਆ ਜੀ ਨੇ ਇਸ ਮੌਕੇ ‘ਤੇ ਸਮੂਹ ਕੈਡਿਟਾਂ ਤੇ ਏ.ਐਨ.ੳ ਵਧਾਈ ਦਿੱਤੀ।ਇਸ ਵਿੱਚ ਕੋਈ ਸ਼ੱਕ ਨਹੀ ਕਿ ਕਾਲਜ ਪ੍ਰਿੰਸੀਪਲ (ਡਾ.) ਪੁਸ਼ਪਿੰਦਰ ਵਾਲੀਆ ਜੀ ਦੀ ਹੌਂਸਲਾ ਅਫਜਾਈ ਅਤੇ ਅਤੇ ਹੋਣਹਾਰ ਕੈਡਿਟਾਂ ਨੂੰ ਸਨਮਾਨਿਤ ਕਰਨ, ਉਨ੍ਹਾਂ ਦੀ ਫੀਸ ਮੁਆਫ ਕਰਨ ਅਤੇ ਫੀਸਾਂ ਵਿੱਚ ਕਟੌਤੀ ਕਰਨ ਵਰਗੇ ਉਪਰਾਲੇ ਕੈਡਿਟਾਂ ਅੰਦਰ ਹੋਰ ਜੋਸ਼ ਭਰਦੇ ਹਨ। ਇਥੇ ਇਹ ਵੀ ਦੱਸਣਾ ਲਾਜਮੀ ਹੈ ਕਿ ਪਿਛਲੇ ਚਾਰ ਸਾਲਾਂ ‘ਚ ਬੀ.ਬੀ.ਕੇ.ਡੀ.ਏ.ਵੀ ਦੀਆਂ ਕੈਡਿਟਾਂ 26 ਜਨਵਰੀ ਨੂੰ ਦਿੱਲ ਵਿਖੇ ਰਾਜਪਥ ਪਰੇਡ, ਗਾਰਡ ਆਫ ਆਨਰ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਆਪਣੀ ਚੌਣ ਕਰਾਉਣ ਵਿੱਚ ਸਫਲ ਰਹੀਆਂ ਹਨ।ਇਸੇ ਤਰ੍ਹਾਂ ‘ਸ਼ਵੇਤਾ ਰਾਣਾ’ ਵਰਗੀ ਕੈਡਿਟ ਵਾਈ.ਪੀ. ਵਿੱਚ ਆਪਣੀ ਚੌਣ ਕਰਾਕੇ ਬੰਗਲਾਦੇਸ਼ ਵੀ ਜਾ ਚੁੱਕੀ ਹੈ। ਬਿਨਾਂ ਸ਼ੱਕ ਬੀ.ਬੀ.ਕੇ.ਡੀ.ਏ.ਵੀ. ਵੀ ਕਾਲਜ ਦਾ ਐਨ.ਸੀ.ਸੀ. ਵਿਭਾਗ ਨਿਰੰਤਰ ਮਿਹਨਤ ਤੇ ਲਗਨ ਨਾਲ ਬੁਲੰਦੀਆਂ ਨੂੰ ਛੋਹ ਰਿਹਾ ਹੈ। ਕਾਲਜ ਪ੍ਰਿੰਸੀਪਲ (ਡਾ.) ਪੁਸ਼ਪਿੰਦਰ ਵਾਲੀਆ ਜੀ ਐਨ.ਸੀ.ਸੀ. ਕੋਡੀਨੇਟਰ ਜੀਵਨ ਸੋਢੀ ਅਤੇ ਐਨ.ਸੀ.ਸੀ. ਇੰਚਾਰਜ ਏ.ਐਨ.ੳ ਲੈਫਟੀਨੈਂਟ ਡਾ. ਹਰਸਿਮਰਨ ਕੌਰ ਨੇ ਕੈਡਿਟਾਂ ਨੂੰ ਵਧਾਈ ਦਿੰਦਿਆ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media