Thursday, March 19, 2026

ਗੋਡ ਗਿਫਟਿਡ ਐਜੂਕੇਸ਼ਨ ਸਸਾਇਟੀ ਨੇ ਦਿਵਿਆਂਗ ਬੱਚਿਆਂ ਨੂੰ ਵੰਡੀਆਂ ਕੁਰਸੀਆਂ

ppn2309201631
ਫਾਜ਼ਿਲਕਾ, 23 ਸਤੰਬਰ (ਵਿਨੀਤ ਅਰੋੜਾ)- ਗੋਡ ਗਿਫਟਿਡ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਮਾਨਵ ਕਲਿਆਣ ਬ੍ਰਿਧ ਆਸ਼ਰਮ ਵਿਚ ਦਿਵਿਆਂਗ ਬੱਚਆਂ ਨੂੰ ਆਸ਼ਰਮ ਦੀ ਪ੍ਰਧਾਨ ਸਰੋਜ ਥਿਰਾਨੀ ਦੀ ਪ੍ਰਧਾਨਗੀ ਵਿਚ ਸਮਾਜਸੇਵੀ ਸੁਰਿੰਦਰ ਸਚਦੇਵਾ ਐਲਆਈਸੀ ਦੇ ਸਹਿਯੋਗ ਨਾਲ ਕੁਰਸੀਆਂ ਅਤੇ ਮਠਿਆਈਆਂ ਵੰਡੀਆਂ ਗਈਆਂ।
ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਲੀਲਾਧਰ ਸ਼ਰਮਾ ਅਤੇ ਪ੍ਰੈਸ ਸਕੱਤਰ ਸੰਦੀਪ ਕੱਕੜ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਬੱਚਿਆਂ ਨੂੰ ਚੰਗੇ ਸੰਸਕਾਰ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸੁਸਾਇਟੀ ਦੇ ਸਲਾਹਕਾਰ ਸ਼ਸ਼ੀ ਕਾਂਤ ਨੇ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿਚ ਸੁਸਾਇਟੀ ਦੇ ਪ੍ਰਧਾਨ ਆਰ.ਆਰ. ਠਕਰਾਲ, ਸਲਾਹਕਾਰ ਬਾਬੂ ਲਾਲ ਅਰੋੜਾ, ਸੰਜੀਵ ਝਾਂਬ, ਸੇਵਾਮੁਕਤ ਤਹਿਸੀਲਦਾਰ ਮਹਿੰਦਰ ਤ੍ਰਿਪਾਠੀ, ਡਾ. ਜੱਗਾ ਰਾਮ ਕੰਬੋਜ, ਸੰਜੇ ਅਨੇਜਾ, ਡਾ. ਪੰਨਾ ਲਾਲ ਗੁਪਤਾ, ਅਨਮੋਲ ਕਵਾਤੜਾ, ਹਰਜੀਤ ਛਾਬੜਾ, ਪ੍ਰਦੀਪ ਕੁਮਾਰ, ਮੈਡਮ ਊਮਾ ਸ਼ਰਮਾ, ਆਸ਼ਾ ਰਾਣੀ ਅਤੇ ਹੋਰਨਾਂ ਨੇ ਸਹਿਯੌਗ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply