Wednesday, March 18, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 25 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
https://punjabpost.in/welcome/?p=73358

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪਟਨਾ ਸਾਹਿਬ ‘ਚ 3 ਦਿਨਾਂ ਇੰਟਰਨੈਸ਼ਨਲ ਸਿੱਖ ਕਨਕਲੇਵ ਮੁਕੰਮਲ, ਮਾਨਯੋਗ ਗਵਰਨਰ ਬਿਹਾਰ ਸ੍ਰੀ ਰਾਮ ਨਾਥ ਕੋਵਿੰਦ ਨੇ ਸਮਾਪਨ ਸਮਾਗਮ ਦੀ ਕੀਤੀ ਪ੍ਰਧਾਨਗੀ।

▶ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ‘ਤੇ ਚੱਲਦਿਆਂ ਆਪਸੀ ਪਿਆਰ, ਸਦਭਾਵਨਾ ਅਤੇ ਮਨੁੱਖਤਾ ਦੀ ਭਲਾਈ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਡੈਲੀਗੇਟਾਂ ਨੇ ਲਿਆ ਪ੍ਰਣ।

▶ ਸਿੱਖ ਸਕਾਲਰਾਂ ਤੇ ਡੈਲੀਗੇਟਾਂ ਨੇ ਪਟਨਾ ਸਾਹਿਬ ਵਿਖੇ ਇੰਟਰਨੈਸ਼ਨਲ ਸਿੱਖ ਕਨਕਲੇਵ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਬਿਹਾਰ ਸਰਕਾਰ ਤੇ ਖਾਸਕਰ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਦਾ ਕੀਤਾ ਧੰਨਵਾਦ।

▶ ਇੰਟਰਨੈਸ਼ਨਲ ਸਿੱਖ ਕਨਕਲੇਵ ਦੌਰਾਨ ਕਸ਼ਮੀਰ ਦੇ ਉੜੀ ‘ਚ ਸ਼ਹੀਦ ਹੋਏ 17 ਫੌਜੀ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ।

▶ ਮੋਗਾ ‘ਚ ਗਰਭਵਤੀ ਨਰਸ ਨਾਲ ਬਦਸਲੂਕੀ ਤੇ ਕੁੱਟਮਾਰ ਕਰਨ ਵਾਲੇ ਸਰਪੰਚ ਪਰਮਜੀਤ ਸਿੰਘ ਅਤੇ ਉਸ ਦੇ ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ।

▶ ਗਰਭਵਤੀ ਨਰਸ ਮਾਮਲਾ – ਅਕਾਲੀ ਆਗੂ ਦੱਸੇ ਜਾਂਦੇ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਸਾਡਾ ਅਕਾਲੀ ਦਲ ਤੇ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ।

▶ ਫ਼ਰੀਦਕੋਟ ‘ਚ ਖੁਦਕੁਸ਼ੀ ਕਰਨ ਵਾਲੇ 4 ਮੈਂਬਰਾਂ ਦੇ ਪਰਿਵਾਰ ਨਾਲ ਆਮ ਆਦਮੀ ਪਾਰਟੀ ਸਾਂਸਦ ਭਗਵੰਤ ਮਾਨ ਤੇ ਪ੍ਰੋ. ਸਾਧੂ ਨੇ ਕੀਤਾ ਦੁੱਖ ਸਾਂਝਾ।

▶ ਜਲੰਧਰ ਦੀ ਸ਼ੇਰ ਸਿੰਘ ਕਲੌਨੀ ‘ਚ ਪੁੱਲ ਦੀ ਨਹਿਰ ‘ਚੋਂ ਧਾਰਮਿਕ ਗ੍ਰੰਥ ਦੇ ਅੰਗ ਮਿਲਣ ‘ਤੇ ਲੋਕਾਂ ‘ਚ ਭਾਰੀ ਰੋਸ – ਪੁਲਿਸ ਵਲੋਂ ਜਾਂਚ ਸ਼ੁਰੂ।

▶ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਬੁਲੰਦ ‘ਚ 2 ਅਧਿਆਪਕਾਵਾਂ ਨਾਲ ਛੇੜਛਾੜ ਦੌਰਾਨ ਵਾਪਰਿਆ ਸੜਕ ਹਾਦਸਾ – ਇਕ ਅਧਿਆਪਕਾ ਸੁਖਵਿੰਦਰ ਕੌਰ ਦੀ ਮੌਕੇ ‘ਤੇ ਮੌਤ– ਇਕ ਜਖਮੀ।

▶ ਜ਼ੀਰਕਪੁਰ ‘ਚ 45 ਸਾਲਾ ਭੁਪਿੰਦਰ ਸਿੰਘ ਦੀ ਡੇਂਗੂ ਬੁਖਾਰ ਨਾਲ ਪੀ.ਜੀ.ਆਈ ਚੰਡੀਗ੍ਹੜ ‘ਚ ਹੋਈ ਮੌਤ – ਲੋਕਾਂ ‘ਚ ਡੇਂਗੂ ਬੁਖਾਰ ਪ੍ਰਤੀ ਖੌਫ ਵਧਿਆ।

▶ ਭਾਰਤ-ਪਾਕਿ ਦਰਮਿਆਨ ਯੁੱਧ ਹੋਇਆ ਤਾਂ ਸਰਹੱਦ ‘ਤੇ ਲੜ੍ਹਨ ਜਾਵਾਂਗਾ- ਸਮਾਜ ਸੇਵਕ ਅੰਨਾ ਹਜ਼ਾਰੇ।

▶ ਬਿਹਾਰ ‘ਚ ਪਟਨਾ ਦੇ ਆਰ.ਆਰ. ਚੌਧਰੀ ਸਹਾਇਕ ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ।

▶ ਉੜੀ ਹਮਲੇ ਤੋਂ ਬਾਅਦ ਫਿਰੋਜ਼ਪੁਰ ਸਰਹੱਦ ‘ਤੇ ਵਧਾਈ ਸੁਰੱਖਿਆ– ਆਉਣ ਜਾਣ ਵਾਲੇ ਯਾਤਰੂਆਂ ਦੀ ਹੋ ਰਹੀ ਹੈ ਚੈਕਿੰਗ।

▶ ਚੰਡੀਗ੍ਹੜ ਤੋਂ ਪੰਜਾਬ ਕਾਂਗਰਸ ਦੀਆਂ 13 ਐਕਸਪ੍ਰੈਸ ਬੱਸਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਹਰੀ ਝੰਡੀ– ਮਹਾਰਾਣੀ ਪਰਨੀਤ ਕੌਰ ਰਹੇ ਮੌਜ਼ੂਦ।

▶ ਕਾਂਗਰਸ ਲਿਆਓ, ਪੰਜਾਬ ਬਚਾਓ ਤਹਿਤ ਬੱਸਾਂ ‘ਚ 40 ਸੀਨੀਅਰ ਕਾਂਗਰਸੀ ਆਗੂ ਹੋਣਗੇ ਸਵਾਰ – ਕਰਨਗੇ ਪਾਰਟੀ ਦਾ ਪ੍ਰਚਾਰ।

▶ ਖਾਲਸਾ ਏਡ ਦੀ ਟੀਮ ਪਹੁੰਚੀ ਦਿੱਲੀ- ਡੇਂਗੂ ਅਤੇ ਚਿਕਨਗੁਨੀਆਂ ਵਰਗੀਆਂ ਬੀਮਾਰੀਆਂ ਤੋਂ ਦਿੱਲੀ ਦੇ ਲੋਕਾਂ ਦੀ ਕਰ ਰਹੀ ਹੈ ਮਦਦ– ਮੱਛਰ ਦੇ ਖਾਤਮੇ ਲਈ ਘਰਾਂ ‘ਚ ਸਪਰੇਅ ਦਾ ਛਿੜਕਾਅ।

▶ ਚੰਗੀਗ੍ਹੜ ਨਗਰ ਨਿਗਮ ਦੀ ਚੋਣ ਦਸੰਬਰ ਦੇ ਤੀਜ਼ੇ ਹਫਤੇ ਹੋਣ ਦੇ ਆਸਾਰ?

▶ ਸਾਨੂੰ ਝਗੜਾ ਪਸੰਦ ਨਹੀਂ, ਪਰ ਉੜੀ ਹਮਲੇ ਦਾ ਜਵਾਬ ਦੇਣਾ ਚਾਹੀਦਾ – ਕੈਪਟਨ ਅਮਰਿੰਦਰ ਸਿੰਘ, ਪਾਕਿਸਤਾਨ ਅਤੇ ਚੀਨ ਤੋਂ ਨਹੀਂ ਡਰਦਾ ਪੰਜਾਬ।

▶ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਹੈ ਸਹੀ ਸਮਾਂ– ਲੜ੍ਹਾਈ ਪਾਕਿਸਤਾਨੀ ਲੋਕਾਂ ਨਾਲ ਨਹੀਂ, ਪਾਕਿਸਤਾਨੀ ਹਕੂਮਤ ਖਿਲਾਫ ਹੈ– ਹਰਿਆਣਾ ਕੈਬਨਿਟ ਮੰਤਰੀ ਅਨਿਲ ਵਿਜ਼।

▶ ਕੋਟਕਪੁਰਾ ਦੇ ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਦਰੱਖਤ ਨਾਲ ਟਕਰਾ ਕੇ ਪਲਟੀ ਕਾਰ– ਇਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ– ਇਕ ਗੰਭੀਰ ਜਖਮੀ।

▶ ਦੱਖਣੀ ਕੋਰੀਆ ‘ਚ ਹੋਣ ਵਾਲੇ ਪ੍ਰੋਫੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ‘ਚ ਭਾਰਤ ਵਲੋਂ ਪਹਿਲੀ ਵਾਰ ਸਮਾਣਾ ਕਾਲਜ਼ ਦੀਆਂ 4 ਵਿਦਿਆਰਥਣਾਂ ਲੈਣਗੀਆਂ ਹਿੱਸਾ।

▶ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਾ ਪਾਰਕ ‘ਚ ਤੇਜ਼ ਹਨ੍ਹੇਰੀ ਅਤੇ ਮੀਂਹ ਕਾਰਨ ਡਿੱਗੇ ਖੰਡੇ ਦਾ ਮੁੜ ਨਿਰਮਾਣ ਕਰਵਾਏਗੀ ਸ਼੍ਰੋਮਣੀ ਕਮੇਟੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply