Sunday, October 11, 2026

ਯੁਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਨੇ ਪਿੰਡ ਗੁਗਰਾਂ ਵਿਖੇ ਰਾਸ਼ਟਰੀ ਸੇਵਾ ਯੋਜਨਾ ਕੈਂਪ ਲਗਾਇਆ

ppn2809201617

ਪਠਾਨਕੋਟ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵੱਲੋਂ ਪਿੰਡ ਗੁਗਰਾਂ ਵਿਖੇ ਰਾਸਟਰੀ ਸੇਵਾ ਯੋਜਨਾ ਅਧੀਨ ਪਿੰਸੀਪਲ ਡਾ. ਅਰਪਨਾ ਦੀ ਪ੍ਰਧਾਨਗੀ ਵਿੱਚ ਇਕ ਦਿਨ ਲਈ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਕਾਲਜ ਦੇ 50 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪਿੰਡ ਗੁਗਰਾਂ ਵਿੱਚ ਸਥਿਤ ਸਰਕਾਰੀ ਸਕੂਲ ਦੀ ਸਾਫ ਸਫਾਈ ਕੀਤੀ। ਕੈਂਪ ਦੋਰਾਨ ਵਿਦਿਆਰਥੀਆਂ ਨੇ ਸਕੂਲ ਦੇ ਆਸ-ਪਾਸ ਫੈਲੀ ਗੰਦਗੀ ਦੀ ਵੀ ਸਫਾਈ ਕੀਤੀ।ਕੈਂਪ ਦੇ ਦੋਰਾਨ ਪਿੰਡ ਦੇ ਲੋਕਾਂ ਨੇ ਵੀ ਵਿਦਿਆਰਥੀਆਂ ਨੂੰ ਪੂਰਨ ਸਹਿਯੋਗ ਦਿੱਤਾ। ਕੈਂਪ ਦੋਰਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਕਾਲਜ ਦੀ ਪਿੰਸੀਪਲ ਡਾ. ਅਰਪਨਾ ਨੇ ਪਿੰਡ ਨਿਵਾਸੀਆਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਆਲੇ ਦੁਆਲੇ ਸਾਫ ਸਫਾਈ ਰੱਖਣੀ ਚਾਹੀਦੀ ਹੈ।ਇਸ ਨਾਲ ਜਿਥੇ ਆਸੀ ਬੀਮਾਰੀਆਂ ਤੋਂ ਮੁਕਤ ਰਹਿੰਦੇ ਹਾਂ ਉਥੇ ਹੀ ਸਾਨੂੰ ਵਧੀਆ ਸਿਹਤ ਵੀ ਪ੍ਰਾਪਤ ਹੁੰਦੀ ਹੈ।

ppn2809201618

ਉਨ੍ਹਾਂ ਪਿੰਡ ਦੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਾਫ ਸਫਾਈ ਰੱਖਣ ਲਈ ਜਾਗਰੁਕ ਕੀਤਾ ਅਤੇ ਵਾਤਾਵਰਣ ਨੂੰ ਸਾਫ ਰੱਖਣ ਲਈ ਵੀ ਸੁਨੇਹਾ ਦਿੱਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪੋ. ਗੁਰਪ੍ਰੀਤ ਸਿੰਘ, ਤਨੂਜਾਂ ਅਤੇ ਹੋਰ ਸਟਾਫ ਦੇ ਮੈਂਬਰ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply