Sunday, April 12, 2026

 ਮਨੁੱਖ ਦੀ ਪਹਿਚਾਣ ਗੁਫ਼ਤਾਰ,ਰਫ਼ਤਾਰ,ਕਿਰਦਾਰ ਅਤੇ ਦਸਤਾਰ ਤੋਂ ਹੁੰਦੀ ਹੈ – ਸਿਵੀਆਂ

ppn2909201602ਬਠਿੰਡਾ, 29 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੀ ਅਹਿਮ ਮੀਟਿੰਗ ਪਿੰਡ ਬੀੜ ਤਲਾਬ ਬਸਤੀ ਨੰਬਰ 4 ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਅਸਲ ਵਿਚ ਮਨੁੱਖ ਦੀ ਪਹਿਚਾਣ ਚਾਰ ਗੁਣਾਂ ਤੋਂ ਹੁੰਦੀ ਹੈ। ਉਸ ਦੀ ਗੁਫ਼ਤਾਰ,ਰਫ਼ਤਾਰ, ਕਿਰਦਾਰ ਅਤੇ ਦਸਤਾਰ ਵਧੀਆਂ ਹੋਣੀ ਚਾਹੁੰਦੀ ਹੈ।ਇਹ ਚਾਰ ਗੁਣ ਗ੍ਰਹਿਣ ਕਰੇ ਬਿਨ੍ਹਾਂ ਮਨੁੱਖ ਅਧੂਰਾ ਹੈ। ਇਸ ਕਰਕੇ ਆਪਣੀ ਬੋਲਣ ਸ਼ੈਲੀ, ਸਮਾਜ ਵਿਚ ਵਿਚਰਨ ਦਾ ਢੰਗ, ਚਾਲ ਚੱਲਣ ਅਤੇ ਦਸਤਾਰ ਸਜਾਉਣ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਾ ਹੰਭਲਾ ਮਾਰ ਕੇ ਸਮਾਜ ਨੂੰ ਮਾੜੇ ਨਸ਼ਿਆਂ ਤੋਂ ਰਹਿਤ ਕਰ ਸਕਦੇ ਹਾਂ ਅਤੇ ਆਪਣਾ ਜੀਵਨ ਸੁਧਾਰ ਸਕਦੇ ਹਾਂ।ਉਨ੍ਹਾਂ ਆਪਣੇ ਆਪਣੇ ਪਿੰਡਾਂ ਦੇ  ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਤੇ ਜੋਰ ਦਿੱਤਾ।ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੀ ਪਿੰਡ ਬੀੜ ਤਲਾਬ ਇਕਾਈ ਦਾ ਗਠਨ ਕੀਤਾ ਗਿਆ।ਜਿਸ ਵਿਚ ਸੰਦੀਪ ਸਿੰਘ ਹਰਜਿੰਦਰ ਸਿੰਘ ਨੂੰ ਪਿੰਡ ਦਾ ਮੁਖੀ ਸੇਵਾਦਾਰ, ਕੁਲਦੀਪ ਸਿੰਘ, ਗੁਰਦੇਵ ਸਿੰਘ, ਚਰਨਜੀਤ ਸਿੰਘ, ਜਸਕਰਨ ਸਿੰਘ, ਸਿੰਕਦਰ ਸਿੰਘ, ਜਸਪਾਲ ਸਿੰਘ, ਰਣਬੀਰ ਸਿੰਘ, ਨਾਨਕਦੀਪ ਸਿੰਘ, ਕੁਲਦੀਪ ਸਿੰਘ ਹੈਪੀ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਪਿੰਡ ਇਕਾਈ ਨੇ ਪਿੰਡ ਵਿਚੋਂ ਨਸ਼ੇ ਖ਼ਤਮ ਕਰਨ ਅਤੇ ਸਮਾਜਿਕ ਕੰਮਾਂ ਨੂੰ ਤਰਜੀਹ ਦੇਣ ਦਾ ਪ੍ਰਣ ਲਿਆ। ਇਸ ਮੌਕੇ ਲਹਿਰ ਦੇ ਸਰਗਰਮ ਮੈਂਬਰ ਕੁਲਵੰਤ ਸਿੰਘ ਦਿਉਣ, ਅਵਤਾਰ ਸਿੰਘ ਕੈਂਥ,ਇਕਬਾਲ ਸਿੰਘ ਸੋਨੀ,ਦਰਸਨ ਸਿੰਘ, ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply