ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੂੋ)- ਅਖਾੜਾ ਗੋਲਬਾਗ ਨੌਜਵਾਨ ਦੰਗਲ ਕਮੇਟੀ ਦੇ ਸਮੂਹਿਕ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਗੋਲ ਬਾਗ ਕੁਸ਼ਤੀ ਸਟੇਡੀਅਮ ਵਿਖੇ ਸਵ. ਸ਼੍ਰੀ ਹਕੁਮਤ ਰਾਏ ਰਿਟਾਰਡ ਜ਼ਿਲ੍ਹਾ ਖੇਡ ਅਫਸਰ ਅਤੇ ਸਵ. ਸ਼੍ਰੀ ਕਵੀ ਕੁਮਾਰ ਪੰਜਾਬ ਪੁਲਿਸ ਦੀ ਯਾਦ ਵਿੱਚ ਕੁਸ਼ਤੀ ਦੰਗਲ ਕਰਵਾਇਆ ਗਿਆ। ਕੁਸ਼ਤੀ ਦੰਗਲ ਦਾ ਉਦਘਾਟਨ ਦਵਿੰਦਰ ਕੁਮਾਰ (ਬੋਬੀ), ਅਸ਼ਵਨੀ ਕੁਮਾਰ (ਅੱਛੀ), ਆਸ਼ੂ ਵਿਸ਼ਾਲ ਲੈਕਚਰਾਰ, ਰਾਕੇਸ਼ ਕਸ਼ਯਪ ਐਡਵੋਕੇਟ, ਰਮਨ ਕੁਮਾਰ ਸੈਂਟਰੀ ਇੰਸਪੈਕਟਰ, ਕਾਲੀ ਪਹਿਲਵਾਨ ਅਤੇ ਰਣਜੀਤ ਕੁਮਾਰ ਦੁਆਰਾ ਕੀਤਾ ਗਿਆ। ਇਸ ਦੰਗਲ ਵਿੱਚ ਲੱਗਭਗ 50 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲੈ ਕੇ ਦਰਸ਼ਨੀ ਦੇਹਾਂ ਦੇ ਦਰਸ਼ਨ ਕਰਵਾਏ। ਜਿਸ ਵਿੱਚ ਦੰਗਲ ਦੀ ਵੱਡੀ ਕੁਸ਼ਤੀ ਕਾਕਾ ਪਹਿਲਵਾਨ ਕੋਹਾਲੀ ਤੇ ਅੰਮ੍ਰਿਤਪਾਲ ਸਿੰਘ ਪਹਿਲਵਾਨ ਸਟੇਡੀਅਮ ਦੇ ਦਰਮਿਆਨ ਕਰਵਾਈ ਗਈ। ਜਦੋਂ ਕਿ ਸੂਰਜ ਪਹਿਲਵਾਨ ਸਟੇਡੀਅਮ ਤੇ ਮਨਦੀਪ ਫਗਵਾੜਾ ਦੇ ਵਿਚਕਾਰ, ਰਾਹਿਲ ਪਹਿਲਵਾਨ ਸਟੇਡੀਅਮ ਤੇ ਮਲਕੀਤ ਪਹਿਲਵਾਨ ਕੋਹਾਲੀ ਦੇ ਵਿਚਕਾਰ ਯੁਵਰਾਜ ਮੋਹਾਲੀ ਤੇ ਨਰਿੰਦਰ ਫਗਵਾੜਾ, ਬਿੱਲੀ ਪਹਿਲਵਾਨ ਕੋਹਾਲੀ ਤੇ ਦਨੇਸ਼ ਪਹਿਲਵਾਨ ਮੋਹਾਲੀ ਦੇ ਵਿਚਕਾਰ ਦਿਲਚਸਪ ਤੇ ਗਹਿਗੱਚ ਮੁਕਾਬਲੇ ਹੋਏ। ਜਦੋਂ ਕਿ ਛੋਟੇ ਬੱਚਿਆਂ ਦੀ ਲਕਸ਼ਿਆ ਪਹਿਲਵਾਨ ਤੇ ਤਨਿਲ ਪਹਿਲਵਾਨ ਦੇ ਵਿਚਕਾਰ ਕਰਵਾਈ ਗਈ। ਬਾਲ ਕੇਸਰੀ ਅੰਮ੍ਰਿਤਸਰ ਦਾ ਟਾਈਟਲ ਸਵ. ਰਵੀ ਕੁਮਾਰ ਦੀ ਯਾਦ ਨੂੰ ਸਮਰਪਿਤ ਰਿਹਾ।ਕਮੇਟੀ ਵੱਲੋਂ ਜੇਤੂ ਪਹਿਲਵਾਨਾਂ ਨੂੰ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ੳ.ਪੀ ਸੋਨੀ, ਬੀ.ਜੇ.ਪੀ ਸਕੱਤਰ ਤਰੁਣ ਚੁੱਗ, ਆਦਿ ਵੱਲੋਂ ਗੁਰਜ਼ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅੰਤਰਰਾਸ਼ਟਰੀ ਕੁਸ਼ਤੀ ਖਿਡਾਰੀ ਵਿਕਰਮ ਸ਼ਰਮਾ, ਕੋਚ ਸੋਹਨ ਸਿੰਘ, ਕੋਚ ਰਮਨ ਕੁਮਾਰ, ਕੋਚ ਬਾਬੂ ਰਾਮ, ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਚੇਅਰਮੈਨ ਸੁਰੇਸ਼ ਮਹਾਜਨ, ਕੌਂਸਲਰ ਰਾਜੇਸ਼ ਹਨੀ, ਲਵਿੰਦਰ ਬੰਟੀ, ਵਿਕਾਸ ਸੋਨੀ, ਮਨਿੰਦਰ ਸਿੰਘ ਪਲਾਸੌਰ, ਸਤਿੰਦਰਬੀਰ ਸਿੰਘ ਡੀ.ਈ.ਓ. ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਰਾਮ ਲੁਭਾਇਆ ਦੇ ਵੱਲੋਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ।ਅੰਤ ਵਿੱਚ ਦੰਗਲ ਕਮੇਟੀ ਦੇ ਸਮੂਹਿਕ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਆਏ ਹੋਏ ਮਹਿਮਾਨਾਂ ਤੇ ਪਹਿਲਵਾਨਾਂ ਦਾ ਧੰਨਵਾਦ ਕੀਤਾ ਗਿਆ।