Monday, February 23, 2026

ਭਾਰਤ-ਪਾਕਿਸਤਾਨ ਸਰਹੱਦ ਤੇ ਸ਼ਾਂਤਮਈ ਮਾਹੋਲ ਵਿਚ ਹੋਈ ਰਿਟ੍ਰੀਟ ਸੇਰੇਮਨੀ

ppn3009201605
ਫਾਜ਼ਿਲਕਾ, 30 ਸਤੰਬਰ (ਵਿਨੀਤ ਅਰੋੜਾ)- ਇੱਕ ਪਾਸੇ ਸਰਹੱਦੀ ਪਿੰਡਾਂ ਨੂੰ ਖਾਲ੍ਹੀ ਕਰਵਾਇਆ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਫਾਜ਼ਿਲਕਾ ਸੈਕਟਰ ਦੀ ਭਾਰਤ-ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਦੋਵ੍ਹਾਂ ਦੇਸ਼ਾਂ ਦੇ ਵਿਚਕਾਰ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਹਰ ਰੋਜ਼ ਦੀ ਤਰ੍ਹਾਂ ਅੱਜ ਸ਼ਾਮ ਨੂੰ ਵੀ ਸ਼ਾਂਤੀ ਪੂਰਨ ਮਹੋਲ ਵਿਚ ਹੋਈ। ਜਿਸ ਵਿਚ ਸਰਹੱਦੀ ਪਿੰਡਾਂ ਦੇ ਖਾਲ੍ਹੀ ਹੋਣ ਦਾ ਕੋਈ ਪ੍ਰਭਾਵ ਵਿਖਾਈ ਨਹੀਂ ਦਿੱਤਾ। ppn3009201606
ਅੱਜ ਸ਼ਾਮ ਹੋਈ ਰਿਟ੍ਰੀਟ ਸੈਰੇਮਨੀ ਦੇ ਮੌਕੇ ਬੀ.ਐਸ.ਐਫ ਦੀ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੂੰ ਬੀ.ਐਸ.ਐਫ ਦੇ ਰਖਵਾਲਿਆਂ ਦੇ ਨਾਲ ਨਾਲ ਪਾਕਿਸਤਾਨ ਦੇ ਰੇਂਜਰਾਂ ਨੈ ਵੀ ਸਲਾਮੀ ਦਿੱਤੀ।ਪੰਜਾਬ ਪੁਲਸ ਦੇ ਡੀਆਈਜੀ ਆਰ.ਐਸ.ਖਟੜਾ, ਫਾਜ਼ਿਲਕਾ ਦੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਅਤੇ ਹੋਰ ਪੁਲਸ ਅਧਿਕਾਰੀ ਅਤੇ ਵਪਾਰ ਮੰਡਲ ਫਾਜ਼ਿਲਕਾ ਦੇ ਪ੍ਰਧਾਨ ਅਸ਼ੋਕ ਗੁਲਬਧਰ, ਕਰਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਲਾਲ ਜਸੂਜਾ, ਵਿਜੈ ਨਗੀਨਾ, ਬੀਐਸਐਫ ਦੇ ਸਹਿਯੋਗੀ ਲੀਲਾਧਰ ਸ਼ਰਮਾ, ਬਖਸ਼ੀਸ਼ ਸਿੰਘ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਹਾਜ਼ਰ ਸਨ।ਅਬੋਹਰ ਤੋਂ ਆਈ ਸਮਾਜ ਸੇਵਿਕਾ ਊਸ਼ਾ ਸਭਰਵਾਲ ਅਤੇ ਰਮਨਦੀਪ ਸਭਰਵਾਲ ਨੇ ਜਦੋਂ ਰਾਸ਼ਟਰੀ ਝੰਡਾ ਲੈ ਕੇ ਸਰਹੱਦ ਤੇ ਭਾਰਤ ਮਾਤਾ ਦੇ ਜੈਕਾਰੇ ਲਗਾਏ ਤਾਂ ਸਾਰਿਆਂ ਦੀ ਆਵਾਜ਼ ਨਾਲ ਸਰਹੱਦ ਗੂੰਜ ਉਠੀ।
ਬੀ.ਐਸ.ਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਸਰਹੱਦ ਤੇ ਪੂਰੀ ਚੌਕਸੀ ਹੈ ਉੱਕੇ ਸ਼ਾਂਤ ਵਾਤਾਵਰਣ ਹੈ।ਬੀ.ਐਸ.ਐਫ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਹੇ ਅਤੇ ਸਰਹੱਦ ਤੇ ਹਾਲਾਤ ਆਮ ਵਾਂਗ ਹਨ।ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਸਮਾਨ ਅਤੇ ਪਰਿਵਾਰ ਦੇ ਨਾਲ ਪਿੰਡ ਛੱਡਕੇ ਜਾ ਰਹੇ ਹਨ ਉਥੇ ਦੂਸਰੇ ਪਾਸੇ ਕਿਸਾਨ ਖੇਤਾਂ ਵਿਚ ਫਸਲ ਦੀ ਕਟਾਈ ਦਾ ਕੰਮ ਵੀ ਕਰ ਰਹੇ ਹਨ।ਬੀ.ਐਸ.ਐਫ ਉਨ੍ਹਾਂ ਤੇ ਪੂਰੀ ਨਜ਼ਰ ਬਣਾਏ ਹੋਏ ਹੈ।
ਪੰਜਾਬ ਪੁਲਸ ਦੇ ਡੀਆਈਜੀ ਸ਼੍ਰੀ ਖਟੜਾ ਨੇ ਦੱਸਿਆ ਕਿ ਪੰਜਾਬ ਪੁਲਸ ਬੀਐਸਐਫ ਦੇ ਨਾਲ ਮਿਲ ਕੇ ਸਰਹੱਦ ਦੇ ਨਜ਼ਰ ਰੱਖੇ ਹੋਏ ਹੈ।ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਨੇ ਦੱਸਿਆ ਕਿ ਵਪਾਰ ਮੰਡਲ ਦੇ ਤਹਿਤ ਆਉਣ ਵਾਲੀਆਂ ਸਾਰੀਆਂ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਵੱਲੋਂ ਕਿਸੇ ਵੀ ਸਥਿਤੀ ਵਿਚ ਬੀਐਸਐਫ ਅਤੇ ਸੈਨਾਂ ਦਾ ਤਨਮਨ ਅਤੇ ਧੰਨ ਨਾਲ ਸਾਥ ਦੇਵੇਗੀ ਅਤੇ ਕੋਈ ਵੀ ਫਾਜ਼ਿਲਕਾ ਨੂੰ ਛੱਡ ਕੇ ਨਹੀਂ ਜਾਵੇਗਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply