
ਫਾਜਿਲਕਾ: 27 ਮਈ (ਵਿਨੀਤ ਅਰੋੜਾ): ਸਥਾਨਕ ਕੇ. ਡੀ. ਮਾਡਲ ਸਕੂਲ ਵਿਖੇ ਹੈਲਦੀ ਬਰੇਕ ਫਾਸਟ ਮੁਕਾਬਲੇ ਕਰਵਾਏ ਗਏ। ਬੱਚੇ ਆਪਣੇ ਘਰੋਂ ਹੈਲਦੀ ਖਾਣਾ ਬਣਵਾ ਕੇ ਲਿਆਏ। ਜੱਜ ਦੀ ਭੂਮਿਕਾ ਜਨ ਕਲਿਆਣ ਪ੍ਰੀਸ਼ਦ ਦੇ ਕੈਸ਼ੀਅਰ ਸਮਾਜ ਸੇਵੀ ਰਾਕੇਸ਼ ਕੁਕੜੇਜਾ ਨੇ ਨਿਭਾਈ। ਇਸ ਮੌਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਕੂਲ ਪ੍ਰਿੰਸੀਪਲ ਮਰਿਦੂ ਸਚਦੇਵਾ, ਸੰਯੋਜਕ ਅੰਮ੍ਰਿਤ ਸਚਦੇਵਾ, ਵਾਈਸ ਪ੍ਰਿੰਸੀਪਲ ਸ਼ੀਤਲ ਕੁਕੜੇਜਾ ਅਤੇ ਸਟਾਫ ਨੇ ਸਨਮਾਨਿਤ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਵੰਦਨਾ, ਪ੍ਰਿਅੰਕਾ, ਨਰਿੰਦਰ ਕੌਰ, ਹਨੀ ਅਤੇ ਰੂਪਾ ਨੇ ਅਹਿਮ ਯੋਗਦਾਨ ਦਿੱਤਾ।
Punjab Post Daily Online Newspaper & Print Media