Sunday, July 19, 2026

15 ਟਕਸਾਲੀ ਕਾਂਗਰਸੀ ਪਰਿਵਾਰਾਂ ਅਕਾਲੀ ਦਲ (ਬ) ਦਾ ਪੱਲਾ ਫੜਿਆ

ppn1010201623

ਚੌਂਕ ਮਹਿਤਾ, 10 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਲਾਲ ਉਸਮਾਂ ਵਿੱਚ ਕਾਂਗਰਸ ਦੇ 15 ਟਕਸਾਲੀ ਪ੍ਰੀਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਹਲਕਾ ਜੰਡਿਆਲਾ ਗੁਰੂ ਦੇ ਮਾਣ ਬਲਜੀਤ ਸਿੰਘ ਜਲਾਲ ਉਸਮਾਂ ਦੀ ਪ੍ਰੇਰਨਾ ਸਦਕਾ ਸ੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਏ।ਇਸ ਮੌਕੇ ਸ਼ਾਮਲ ਹੋਏ ਬਾਬਾ ਚਰਨ ਸਿੰਘ ਨੇ ਦੱਸਿਆ ਕਿ ਕਾਂਗਰਸ ਦਾ ਹੁਣ ਪੰਜਾਬ ਵਿੱਚ ਕੋਈ ਵੀ ਵਜ਼ੂਦ ਨਹੀ ਰਿਹਾ।ਮੁੱਖ ਮੰਤਰੀ ਬਾਦਲ ਨੇ ਪੰਜਾਬ ਦੇ ਲੋਕਾਂ ਵਾਸਤੇ ਜੋ ਕੁੱਝ ਕੀਤਾ ਹੈ ਕਾਂਗਰਸ ਕਦੇ ਸੁਪਨੇ ਵਿੱਚ ਵੀ ਨਹੀ ਸੋਚ ਸਕਦੀ। ਉਹ ਸਭ ਅਕਾਲੀ ਦਲ ਬਾਦਲ ਦੀਆ ਨੀਤੀਆਂ ਲੋਕਾਂ ਦੇ ਘਰ ਘਰ ਪਹੁੰਚਾਵਾਗੇਂ।ਇਸ ਸਮੇ ਸ਼ਾਮਲ ਹੋਏ ਸੁਖਰਾਜ ਸਿੰਘ, ਅਜੈਬ ਸਿੰਘ,ਬਲਦੇਵ ਸਿੰਘ, ਅਜਾਦਪਾਲ ਸਿੰਘ, ਗੁਰਮੁੱਖ ਸਿੰਘ,ਕੁਲਜੀਤ ਸਿੰਘ,ਜਗੀਰ ਸਿੰਘ, ਸਤਿਨਾਮ ਸਿੰਘ, ਸੁਖਵਿੰਦਰ ਸਿੰਘ ਸੋਨੂੰ, ਗੁਰਵੇਲ ਸਿੰਘ ਕੰਡਕਟਰ, ਮੰਗਲ ਸਿੰਘ ਨਿੱਜਰ, ਹਰਜੀਤ ਸਿੰਘ, ਗੱਜਣ ਸਿੰਘ ਆਦਿ ਨੂੰ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਤੇ ਉਹਨਾਂ ਦੇ ਨਾਲ ਚੇਅਰਮੈਨ ਕੰਵਰਦੀਪ ਸਿੰਘ ਮਾਨ ਨੇ ‘ਜੀ ਆਇਆ ਆਖਿਆ’ ਤੇ ਸਿਰਪਾ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਕੁਲਵੰਤ ਸਿੰਘ, ਤਰਸੇਮ ਸਿੰਘ ਸਰਪੰਚ ਜਲਾਲ, ਬਲਦੇਵ ਸਿੰਘ ਪ੍ਰਧਾਨ, ਜਸਵੰਤ ਸਿੰਘ ਪ੍ਰਧਾਨ ਬੀ ਸੀ ਵਿੰਗ, ਕੇਵਲ ਸਿੰਘ, ਜੋਗਿੰਦਰ ਸਿੰਘ ਸ਼ਾਹ, ਜੋਗਿੰਦਰ ਸਿੰਘ ਜੱਜ, ਰਾਜਬਿੰਦਰ ਸਿੰਘ ਰਾਜਾ, ਸਖਰਾਜ ਸਿੰਘ, ਸੁਖਦੇਵ ਸਿੰਘ, ਬਲਕਾਰ ਸਿੰਘ ਬੱਲਾ, ਜਪੁਜੀਤ ਸਿੰਘ, ਪ੍ਰੀਤ ਰੰਧਾਵਾ, ਗੁਰਜੀਤ ਸਿੰਘ, ਜੁਝਾਰ ਸਿੰਘ, ਬਿੱਟੂ ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply