
ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭਾਈ ਰਵਿੰਦਰ ਸਿੰਘ ਅਜੀਤ ਰੋਡ ਵਿਖੇ ਆਪਣੀ ਧੀ ਦੀ ਸਰਕਾਰੀ ਨੌਕਰੀ ਲੱਗਣ ‘ਤੇ ਸ਼ੁਕਰਾਣਾ ਕਰਨ ਲਈ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਕੀਤਾ ਗਿਆ, ਜਿਸ ਉਪਰੰਤ ਸੁਸਾਇਟੀ ਮੈਂਬਰਾਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ।ਸੁਸਾਇਟੀ ਦੀ ਰੀਤ ਮੁਤਾਬਕ ਗ੍ਰਹਿ ਵਾਸੀ ਪਰਿਵਾਰ ਨੂੰ ਸਨਮਾਨ ਚਿੰਨ੍ਹ ਸੁਸਾਇਟੀ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media