Sunday, February 22, 2026

ਕਾਂਗਰਸ ਦੇ ਸੰਪਰਕ ਅਭਿਆਨ ਪ੍ਰਤੀ ਕਿਸਾਨਾਂ, ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ – ਕੋਸ਼ਲ ਬੂਕ

ppn1110201609

ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਕੁਰਕੀ ਪ੍ਰਥਾ ਖ਼ਤਮ ਕਰਨ ਅਤੇ ਉਨ੍ਹਾਂ ਦੀਆਂ ਫਸਲਾਂ ਦੇ ਜਾਇਜ ਭਾਅ ਦੁਆਉਣ ਦੀ ਮੁਹਿੰਮ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਇਹ ਗੱਲ ਪੀਪੀਸੀਸੀ ਜਨਰਲ ਸਕੱਤਰ ਕੋਸ਼ਲ ਬੂਕ ਨੇ ਕਿਾਨਾਂ ਨੂੰ ਕਾਗਰਸ ਨਾਲ ਜੁੜਨ ਦੇ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਕਹੀ।
ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ, ਜ਼ਿਲ੍ਹਾ ਜਨਰਲ ਸਕੱਤਰ ਸਤਪਾਲ ਭੁਸਰੀ, ਮਹਿੰਦਰ ਕਮੁਾਰ, ਸੁਭਾਸ਼ ਚੰਦਰ, ਜਗਦੀਸ਼ ਕੁਮਾਰ, ਜੰਮੂ ਸਿੰਘ ਮੋਜ਼ਮ, ਮਿਲਖ ਰਾਜ ਆਦਿ ਕਾਂਗਰਸ ਆਗੂ ਵੀ ਹਾਜ਼ਰ ਸਨ। ਕੋਸ਼ਲ ਬੂਕ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪਹਿਲੇ ਗੇੜ ਵਿਚ ਹਰ ਵਰਕਰ ਤੋਂ 1500 ਕਿਸਾਨਾਂ ਨਾਲ ਸੰਪਰਕ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਦਰਸਾਉਂਦੇ ਕਾਰਡ ਵਿਚ ਕਿਸਾਨਾਂ ਦੀ ਸਹਿਮਤੀ ਨਾਲ ਹਸਤਾਖ਼ਰ ਕਰਵਾਏ ਜਾ ਰਹੇ ਹਨ ਅਤੇ ਇਸ ਦੇ ਲਈ ਪੰਜਾਬ ਕਾਂਗਰਸ ਵੱਲੋਂ ਜਾਰੀ ਹੈਲਪ ਲਾਇਨ ਮੁਬਾਇਲ ਨੰਬਰ 90230-90230 ਤੇ ਕਿਸਾਨ ਦਾ ਬਾਇਓਡਾਟਾ ਅਤੇ ਪ੍ਰਵਾਣਗੀ ਭੇਜੀ ਜਾ ਰਹੀ ਹੈ। ਕਿਸਾਨਾਂ ਦੀ ਸਹਿਮਤੀ ਨਾਲ ਹੀ ਉਨ੍ਹਾਂ ਦੇ ਮੁਬਾਇਲ ਅਤੇ ਘਰ ਦੇ ਦਰਵਾਜ਼ੇ ਤੇ ਕਾਂਗਰਸ ਪਾਰਟੀ ਦਾ ਸਟੀਕਰ ਲਗਾਇਆ ਜਾ ਰਿਹਾ ਹੈ। ਕੋਸ਼ਲ ਬੂਕ ਨੇ ਕਿਹਾ ਕਿ ਬੀਤੇ 9 ਵਰ੍ਹਿਆਂ ਵਿਚ ਪੰਜਾਬ ਦੇ ਕਿਸਾਨਾਂ ਤੇ ਕਰਜ਼ਾ 7 ਗੁਣਾ ਵੱਧਕੇ 1.20 ਲੱਖ ਪ੍ਰਤੀ ਪਰਿਵਾਰ ਹੋ ਗਿਆ ਹੈ। ਕਾਸ਼ਤ ਯੋਗ ਜ਼ਮੀਨ ਦੀਆਂ ਕੀਮਤਾਂ 35 ਲੱਖ ਤੋਂ 8 ਲੱਖ ਪ੍ਰਤੀ ਏਕੜ ਪਹੁੰਚ ਗਈ ਹੈ। ਫਸਲਾਂ ਨੂੰ ਵੇਚਣ ਲਈ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੁੱਟਖੋਹ ਜਾਰੀ ਹੈ। ਇਸ ਕਾਰਨ ਬੀਤੇ ਸਾਲ ਪੰਜਾਬ ਵਿਚ 505 ਕਿਸਾਨ ਅਤੇ ਮਜ਼ਦੂਰ ਖੁਦਖੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੀਤ ਯੂਪੀਏ ਸਰਕਾਰ ਨੇ ਕਿਸਾਨਾਂ ਦਾ 73 ਹਜ਼ਾਰ ਕਰੋੜ ਰੁਪਏ ਕਰਜ਼ਾ ਮੁਆਫ਼ ਕੀਤਾ ਸੀ। ਕਾਂਗਰਸ ਸਰਕਾਰ ਨੇ ਆਪਣੇ ਸ਼ਾਸ਼ਨਕਾਲ ਵਿਚ ਝੋਨੇ ਦਾ ਮੁੱਲ 2.5 ਗੁਣਾ ਵਧਾਇਆ ਸੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਕਾਂਗਰਸ ਪਾਰਟੀ ਦੇ ਨਾਲ ਜੁੜਨ। ਅੱਜ ਪਹਿਲੇ ਦਿਨ 100 ਕਿਸਾਨਾਂ ਦੇ ਕਾਰਡ ਭਰਕੇ ਪਾਰਟੀ ਦਫ਼ਤਰ ਨੂੰ ਸੂਚਿਤ ਕੀਤਾ ਗਿਆ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply