ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਨਾਇਕ ਸਮਾਜ ਪੰਜਾਬ ਦੇ ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਟੈਹੜਾ ਵਿਚ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਮਿਲੇ। ਇਸ ਮੌਕੇ ਪੰਜਾਬ ਆਗੂ ਨੱਥੂ ਰਾਮ ਨਾਇਕ ਇੰਸਾਂ, ਜੈਮਲ ਰਾਮ ਜਨਰਲ ਸਕੱਤਰ ਪੰਜਾਬ, ਹੰਸ ਰਾਜ ਖਜ਼ਾਨਚੀ, ਰਾਮੂ ਰਾਮ, ਸ਼ੇਰਾ ਰਾਮ, ਭਾਲਾ ਰਾਮ, ਦੱਤੂ ਰਾਮ, ਬ੍ਰਿਜ਼ ਲਾਲ ਅਤੇ ਨਾਇਕ ਸਮਾਜ ਨਾਲ ਸਬੰਧਤ ਲਗਭਗ 10 ਪਿੰਡਾਂ ਦੇ ਲੋਕ ਹਾਜ਼ਰ ਸਨ। ਇਸ ਮੌਕੇ ਸਮਾਜ ਦੇ ਆਗੂਆਂ ਨੇ ਨਾਇਕ ਸਮਾਜ ਨੂੰ ਐਸ.ਸੀ. ਸ਼੍ਰੇਣੀ ਵਿਚ ਲਿਆਉਣ ਦੀ ਮੰਗ ਕੀਤੀ। ਤਾਕਿ ਸਰਕਾਰ ਵੱਲੋਂ ਐਸਸੀ ਸ਼੍ਰੇਣੀ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਨਾਇਕ ਸਮਾਜ ਦੇ ਲੋਕਾਂ ਨੂੰ ਵੀ ਮਿਲ ਸਕਣ। ਇਸ ਮੌਕੇ ਸ਼੍ਰੀ ਜਿਆਣੀ ਨੇ ਭਰੋਸਾ ਦੁਆਉਂਦੇ ਹੋਏ ਕਿਹਾ ਕਿ ਨਾਇਕ ਸਮਾਜ ਨੂੰ ਜਲਦੀ ਹੀ ਐਸ.ਸੀ. ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਦਿੱਤੀਆ ਜਾਣ ਵਾਲੀਆਂ ਸੁਵਿਧਾਵਾਂ ਨਾਇਕ ਸਮਾਜ ਦੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media