Sunday, February 22, 2026

ਗਜ਼ਲ ਸਮਰਾਟ ਜਗਜੀਤ ਸਿੰਘ ਦੀ ਯਾਦ ਵਿਚ ਸੱਜੀ ਸੰਗੀਤ ਸੰਧਿਆ

jagjit-singh
ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਗਜਲ ਸਮਰਾਟ ਜਗਜੀਤ ਸਿੰਘ ਦੀ 5ਵੀਂ ਬਰਸੀ ਦੇ ਮੌਕੇ ਤੇ ਸੁਰ ਆਂਗਨ ਅਕੈਡਮੀ ਫਾਜ਼ਿਲਕਾ ਵੱਲੋਂ ਜਗਜੀਤ ਸਿੰਘ ਦੀਆਂ ਗਜਲਾਂ ਨਾਲ ਸਜੀ ਸੰਗੀਤ ਸੰਧਿਆ ‘ ਕਹਾਂ ਤੁਮ ਚਲੇ ਗਏ’ ਦਾ ਅਯੋਜਨ ਕੀਤਾ ਗਿਆ।
ਸੰਗੀਤ ਸੰਧਿਆ ਵਿਚ ਡਾ. ਰਜੇਸ਼ ਮੋਹਨ ਸੰਗੀਤ ਪ੍ਰੋਫੈਸਰ ਫਰੀਦਕੋਟ ਕਾਲਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਐਂਡ ਸਿੰਧ ਬੈਂਕ ਫਾਜ਼ਿਲਕਾ ਸ਼ਾਖਾ ਦੇ ਚੀਫ ਸ਼ਾਖਾ ਮੈਨੇਜ਼ਰ ਰਵੀ ਸਚਦੇਵਾ ਅਤੇ ਉਨ੍ਹਾਂ ਦੀ ਧਰਮਪਤਨੀ ਮੈਡਮ ਸੋਨੀਆ ਵੱਲੋਂ ਦੀਪ ਜਗਾਕੇ ਕੀਤੀ ਗਈ। ਜਿਸ ਵਿਚ ਮੈਡਮ ਰਿੰਕੀ ਅਤੇ ਅੰਜੂ ਨੇ ਸਹਿਯੋਗ ਕੀਤਾ।
ਪ੍ਰੋਗਰਾਮ ਵਿਚ ਜਗਜੀਤ ਸਿੰਘ ਜੀ ਦੀਆਂ ਯਾਦਗਾਰ ਅਤੇ ਬਹੁਚਰਚਤ ਗਜਲਾਂ ਨੂੰ ਸੰਸਥਾ ਦੇ ਮੈਂਬਰਾਂ ਅਤੇ ਮਹਿਮਾਨ ਕਲਾਕਾਰਾਂ ਨੇ ਆਪਣੀ ਆਵਾਜ਼ ਵਿਚ ਪੇਸ਼ ਕਰਕੇ ਗਜਲ ਸਮਰਾਟ ਜਗਜੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਸੰਸਥਾ ਦੇ ਕਲਾਕਾਰਾਂ ਵਿਚ ਪ੍ਰਭਸੀਰਤ ਨੇ ‘ ਕਲ ਚੋਦਹਵੀ ਕੀ ਰਾਤ ਥੀ’ ਹਰਵਿੰਦਰ ਨੇ ਤੁਮ ਇਤਨਾ ਜੋ ਮੁਸਕਰਾ ਰਹੇ ਹੋ, ਆਸ਼ੀਸ਼ ਪੰਜਾਬੀ ਅਧਿਆਪਕ, ਵਸ਼ਿਸ਼ਠ ਫਾਰਮਾਸਿਸਟ ਸਿਵਲ ਹਸਪਤਾਲ ਨੇ ਯੇ ਭੀ ਕਿਆ ਅਹਿਸਾਨ ਕਮ ਹੈ ਪੇਸ਼ ਕਰਕੇ ਹਾਜ਼ਰੀਨ ਤੋਂ ਵਾਹ ਵਾਹ ਲੁੱਟੀ। ਪ੍ਰੋਗਰਾਮ ਵਿਚ ਮਹਿਲਾ ਕਲਾਕਾਰਾਂ ਵਿਚ ਕੁਮਾਰੀ ਸਾਕਸ਼ੀ ਨੇ ਹੋਸ਼ਵਾਲੋ ਕੋ ਖ਼ਬਰ ਕਿਆ ਹੈ, ਤ੍ਰਿਪਤ ਕੌਰ ਨੇ ਹਜ਼ਾਰ ਖੁਆਈਸ਼ੇ ਏਸੀ ਅਤੇ ਉਰਵੀ ਸੋਲੰਕੀ ਨੇ ਜਗਜੀਤ ਸਿੰਘ ਦੀ ਧਰਮ ਪਤਨੀ ਚਿਤਰਾ ਸਿੰਘ ਦੇ ਗਾਏ ਗੀਤ ਪੇਸ਼ ਕੀਤੇ ਕਿਉਂ ਜਿੰਦਗੀ ਕੀ ਰਾਹ ਮੇਂ ਮਜ਼ਬੂਰ ਹੋ ਗਏ ਨੂੰ ਆਪਣੀ ਆਵਾਜ਼ ਦਿੱਤੀ। ਇਸ ਮੌਕੇ ਸੰਸਥਾ ਨਾਲ ਜੁੜੇ ਗੁਰਮੀਤ ਸਿੰਘ ਨੇ ਜਗਜੀਤ ਸਿੰਘ ਦੀ ਗਜ਼ਲ ਹੋਠੋਂ ਸੇ ਛੂ ਲੋ ਤੁਮ ਨੂੰ ਬਾਂਸੁਰ ਦੀ ਤਾਨ ਦੇ ਕੇ ਮਹਿਫਲ ਵਿਚ ਚਾਰ ਚੰਨ ਲਗਾ ਦਿੱਤੇ।
ਸੰਸਥਾ ਵਿਚ ਟ੍ਰੇਨਿੰਗ ਪ੍ਰਾਪਤ ਕਰ ਰਹੀ ਸੋਨੀਆ ਸਲੂਜਾ ਨੇ ਵੀ ਹੋਠੋਂ ਸੇ ਛੂ ਲੋ ਤੁਮ ਗੀਤ ਪੇਸ਼ ਕੀਤਾ। ਇਸ ਮੌਕੇ ਸੰਸਥਾ ਦੇ ਸੰਸਥਾਪਕ ਸੁਖਜੀਤ ਸਿੰਘ ਘਈ ਨੇ ਰਾਤ ਆਖੋਂ ਮੇਂ ਢਲੀ, ਉਨ੍ਹਾਂ ਦੇ ਸਹਿਯੋਗੀ ਸ਼ਾਮ ਸੁੰਦਰ ਸੋਲੰਕੀ ਨੇ ਪਿਆਰ ਮੁਝਸੇ ਕੀਆ ਤੁਮਨੇ ਤੋ ਕਿਆ ਪਾਓਗੇ ਅਤੇ ਕੋਮਲ ਕੰਬੋਜ ਸੁਰ ਆਂਗਨ ਅਬੋਹਰ ਦੀ ਸੰਸਥਾਪਕਾ ਨੇ ਗਮ ਕਾ ਖਜ਼ਾਨਾ ਗਜ਼ਲ ਪੇਸ਼ ਕੀਤੀ। ਪ੍ਰੋਗਰਾਮ ਵਿਚ ਫਾਜ਼ਿਲਕਾ ਵਿਚ ਸੰਗੀਤ ਵਿਦਿਆ ਦੇ ਸਤੰਭ ਕ੍ਰਿਸ਼ਨ ਕਾਂਤ ਅਤੇ ਵਿਜੈ ਪ੍ਰਵੀਣ ਨੇ ਵੀ ਗਜ਼ਲਾਂ ਪੇਸ਼ ਕੀਤੀਆਂ। ਵਿਸ਼ੇਸ਼ ਮਹਿਮਾਨ ਰਾਜੇਸ਼ ਮੋਹਨ ਨੇ ਕਲ ਚੋਦਹਵੀ ਕੀ ਰਾਤ ਥੀ ਨੂੰ ਆਪਣੇ ਅੰਦਾਜ਼ ਵਿਚ ਪੇਸ਼ ਕੀਤਾ। ਪ੍ਰੋਗਰਾਮ ਦੀ ਸਮਾਪਤੀ ਗਜਲ ਕਹਾਂ ਤੁਮ ਚਲੇ ਗਏ ਪੇਸ਼ ਕਰਕੇ ਕੀਤੀ ਗਈ। ਇਸ ਮੌਕੇ ਰੋਸ਼ਨ ਲਾਲ ਵਰਮਾ, ਜਤਿੰਦਰ ਆਰੀਆ, ਅਨਿਲ ਸ਼ਰਮਾ, ਵਰਿੰਦਰ ਕੁੱਕੜ, ਆਭਾ ਸੂਰਜ ਸੇਤੀਆ, ਸਰੂਪ ਸਿੰਘ ਘਈ, ਭਾਰਤੀ ਸੋਲੰਕੀ, ਵਿਕਾਸ ਖੁੰਗਰ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਸੁਨੀਤਾ ਸ਼ਰਮਾ ਨੇ ਕੀਤਾ। ਜਿਨ੍ਹਾਂ ਨੇ ਗਜ਼ਲ ਸਮਰਾਟ ਜਗਜੀਤ ਸਿੰਘ ਦੇ ਜੀਵਨ ਸਬੰਧੀ ਸਾਰਿਆਂ ਨੂੰ ਜਾਣਕਾਰੀ ਦਿੱਤੀ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply