Sunday, February 22, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 13 ਅਕਤੂਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ਜੰਮੂ ਕਸ਼ਮੀਰ ਦੇ ਪੰਪੋਰ ‘ਚ ਈ.ਡੀ.ਆਈ ਬਿਲਡਿੰਗ ਵਿੱਚ ਦਾਖਲ ਹੋਏ ਅੱਤਵਾਦੀਆਂ ਨਾਲ 60 ਘੰਟੇ ਚੱਲਿਆ ਮੁਕਾਬਲਾ ਖਤਮ ਹੋਇਆ– ਕੁੱਲ 2 ਲਸ਼ਕਰ ਅੱਤਵਾਦੀ ਕੀਤੇ ਢੇਰ।

▶ਮੁਸ਼ਕਲਾਂ ‘ਚ ਘਿਰ ਸਕਦੇ ਹਨ ਝੂਠੇ ਇਸ਼ਤਿਹਾਰਾਂ ਦੀ ਮਸ਼ਹੂਰੀ ਕਰਨ ਵਾਲੇ ਸੈਲੀਬ੍ਰਿਟੀ।

▶ਮਾਨਸਾ ਵਿਖੇ ਦਲਿਤ ਨੌਜਵਾਨ ਦਾ ਕੱਟਿਆ ਪੈਰ ਪੁਲਿਸ ਨੇ ਕੀਤਾ ਬਰਾਮਦ– ਨੌਜਵਾਨ ਦੇ ਮਾਪੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸਸਕਾਰ ਨਾ ਕਰਨ ‘ਤੇ ਅੜ੍ਹੇ।

▶ਪਠਾਨਕੋਟ ਦੇ ਨਰੋਟ ਇਲਾਕੇ ‘ਚ ਪਾਕਿਸਤਾਨ ਦੇ ਹੱਕ ਤੇ  ਭਾਰਤ ਦੇ ਵਿਰੁੱਧ ਲਿਖੇ ਨਾਅਰਿਆਂ ਵਾਲੇ 13 ਗੁਬਾਰੇ ਮਿਲੇ।

▶ਗੁਜ਼ਰਾਤ ਦੇ ਕੱਛ ਇਲਾਕੇ ‘ਚੋਂ ਏ.ਟੀ.ਐਸ ਨੇ ਗ੍ਰਿਫਤਾਰ ਕੀਤੇ ਆਈ.ਐਸ.ਆਈ ਦੇ ਦੋ ਜਾਸੂਸ – ਦੋਨਾਂ ਦੇ ਘਰਾਂ ‘ਚੋਂ ਮਿਲੀਆਂ ਸ਼ੱਕੀ ਵਸਤਾਂ।

▶ਜੰਮੂ ਕਸ਼ਮੀਰ ਦੇ ਤੰਗਧਾਰ ਵਿਖੇ ਫੋਜ਼ ਨੇ ਘੁੱਸਪੈਠ ਦੀ ਕੋਸ਼ਿਸ਼ ਕੀਤੀ ਅਸਫਲ।

▶14 ਤੋਂ 17 ਅਕਤੂਬਰ ਤੱਕ ਗੁਜ਼ਰਾਤ 2017 ਮਿਸ਼ਨ ‘ਤੇ ਜਾਣਗੇ ਕੇਜ਼ਰੀਵਾਲ, ਭਾਜਪਾ ਵੱਲੋਂ ਸੂਰਤ ਰੈਲੀ ਰੋਕੇ  ਜਾਣ ਦਾ ਜਤਾਇਆ ਖਦਸ਼ਾ।

▶ਐਸ.ਸੀ.ਐਸ.ਟੀ ਕਮਿਸ਼ਨ ਦੇ ਕੌਮੀ ਉਪ ਚੇਅਰਮੈਨ ਡਾ. ਰਾਜ ਕੁਮਾਰ ਨੇ ਮਾਨਸਾ ਮਾਮਲੇ ‘ਚ ਦੋਸ਼ੀਆਂ ਖਿਲਾਫ ਐਸ.ਸੀ.ਐਸ.ਟੀ ਐਕਟ ਤਹਿਤ ਮਾਮਲਾ ਦਰਜ਼ ਕਰਨ ਅਤੇ 8.50 ਲੱਖ ਰੁਪਏ ਗ੍ਰਾਂਟ ਦੇਣ ਦਾ ਕੀਤਾ ਹੁਕਮ।

▶ਸਰਜ਼ੀਕਲ ਸਟਰਾਈਕ ਤੋਂ ਬਾਅਦ ਯੂ.ਪੀ ਦੀ ਓਪੀਨੀਅਨ ਪੋਲ ‘ਚ 170 ਤੋਂ 183 ਸੀਟਾਂ ਲੈ ਕੇ ਬਹੁਮਤ ਦੇ ਨੇੜੇ ਆਈ ਭਾਜਪਾ, 115 ਤੋਂ 124 ਸੀਟਾਂ ਨਾਲ ਬਸਪਾ ਦੂਜੇ, 94 ਤੋਂ 103 ਸੀਟਾਂ ਨਾਲ ਸੱਤਾਧਾਰੀ ਸਮਾਜਵਾਦੀ ਪਾਰਟੀ ਤੀਜੇ ਸਥਾਨ ‘ਤੇ ਜਦਕਿ ਕਾਂਗਰਸ ਨੂੰ 8 ਤੋਂ 12 ਸੀਟਾਂ ਮਿਲਣ ਦਾ ਅਨੁਮਾਨ।

▶2 ਵੱਡੇ ਬੈਂਕਾਂ ਦੇ ਜਲਦ ਰਲੇਵੇਂ ਦੀ ਸੰਭਾਵਨਾ, ਬੈਂਕਾਂ ਦੇ ਨਾਵਾਂ ਦਾ ਅਜੇ ਐਲਾਨ ਨਹੀਂ।

▶ਬਰਤਾਨੀਆ ਵਿੱਚ ਬਿਨ੍ਹਾਂ ਡਰਾਈਵਰ ਕਾਰ ਦਾ ਕੀਤਾ ਤਜੱਰਬਾ।

▶ਪ੍ਰਧਾਨ ਮੰਤਰੀ ਮੋਦੀ ਨੇ ਸਰਜ਼ੀਕਲ ਸਟਰਾਈਕ ਦਾ ਦਲੇਰੀ ਨਾਲ ਲਿਆ ਫੈਸਲਾ ਅਤੇ ਫੋਜ਼ ਨੇ ਕੀਤੀ ਅਹਿਮ ਕਾਰਵਾਈ– ਰੱਖਿਆ ਮੰਤਰੀ ਮਨੋਹਰ ਪਾਰੀਕਰ।

▶ਅਵਾਜ਼-ਏ-ਪੰਜਾਬ ਫਰੰਟ ਦੇ ਆਗੂਆਂ ਦੀ ਦਿੱਲੀ ਸਥਿਤ ਨਵਜੋਤ ਸਿੰਘ ਸਿੱਧੂ ਦੇ ਘਰ ਹੋਈ ਮੀਟਿੰਗ – ਫਰੰਟ ਦੇ ਭਵਿੱਖ ਬਾਰੇ ਪ੍ਰਗਟ ਸਿੰਘ, ਬੈਂਸ ਭਰਾ ਅਤੇ ਸਿੱਧੂ ਨੇ ਕੀਤੀ ਚਰਚਾ।

▶ਅਕਾਲੀ ਦਲ ਦੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਪਾਣੀ ਤੋਂ ਪਤਲੀ ਹੋਈ ਸਿੱਧੂ ਦੀ ਹਾਲਤ– ਕੀਤੇ ਗਲਤ ਫੈਸਲੇ ‘ਤੇ ਸਦਾ ਪਛਤਾਉਂਦੇ ਰਹਿਣਗੇ।

▶ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਮਿਲੇ ਕੈਪਟਨ– ਕਿਹਾ ਕਰਜ਼ਾ ਮੁਕਤੀ ਦੀ ਜਿੰਮੇਵਾਰੀ ਉਨਾਂ ਦੀ, ਕਾਂਗਰਸ ਸਰਕਾਰ ਬਨਣ ‘ਤੇ ਨਿਭਾਉਣਗੇ, ਚਿੰਤਾ ਨਾ ਕਰਨ ਕਿਸਾਨ ਤੇ ਆੜਤੀ।

▶ਆਪ ਦੀ ਤੀਜੀ ਲਿਸਟ ਵਿੱਚ ਹਰਜੋਤ ਕੌਰ ਲੋਹਟੀਆਂ ਨੂੰ ਨਵਾਂ ਸ਼ਹਿਰ ਤੋਂ ਮਿਲੀ ਟਿਕਟ ਦਾ ਵਲੰਟੀਅਰਾਂ ਵਲੋਂ ਵਿਰੋਧ।

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ਅਕਾਲੀ ਦਲ ਦੀ ਮਦਦ ਲੈ ਕੇ ਐਨ.ਆਰ.ਆਈ ਕੋਟੇ ‘ਚ ਬੇਟੇ ਨੂੰ ਐਮ.ਬੀ.ਬੀ.ਐਸ ਦੀ ਡਿਗਰੀ ਕਰਵਾਉਣ ਦੇ ਲਗਾਏ ਦੋਸ਼ ਸਾਬਤ ਕਰਨ ਦੀ ਕੰਵਰ ਸੰਧੂ ਨੇ ਕਾਂਗਰਸ ਨੂੰ ਦਿੱਤੀ ਚੁਣੌਤੀ– ਕਿਹਾ ਦੋਸ਼ ਸਾਬਤ ਹੋਏ ਤਾਂ ਡਿਗਰੀ ਕਰਾਂਗਾ ਵਾਪਿਸ।

▶ਨੋਟੀਫੀਕੇਸ਼ਨ ਜਾਰੀ ਹੋਣ ਦੇ ਬਾਵਜੂਦ ਵੀ ਪੱਕਿਆਂ ਨਾ ਕਰਨ ‘ਤੇ 240 ਕਨਟਰੈਕਟ ਨਰਸਾਂ ਵਲੋਂ ਸਿਹਤ ਵਿਭਾਗ ਦੇ ਦਫਤਰ ਮੂਹਰੇ ਧਰਨਾ।

▶ਖਾਲੜਾ ਰੋਡ ਹਰੀਕੇ ਵਿਖੇ ਟਰਾਲੇ ਤੇ ਮੋਟਰਸਾਈਕਲ ਦੀ ਟੱਕਰ– 2 ਚਚੇਰੇ ਭਰਾਵਾਂ ਦੀ ਮੌਤ।

▶ਅੰਮ੍ਰਿਤਸਰ ‘ਚ ਬੀਮੇ ਦੀ ਰਕਮ ਹੜੱਪਣ ਲਈ ਤਿੰਨ ਪਰਵਾਸੀ ਮਜ਼ਦੂਰਾਂ ਨੂੰ ਕਾਰ ਸਮੇਤ ਸਾੜ ਕੇ ਖੁਦ ਨੂੰ ਮ੍ਰਿਤਕ ਸਾਬਿਤ ਕਰਨ ਦੇ ਮਾਮਲੇ ‘ਚ 2 ਔਰਤਾਂ ਸਮੇਤ 6 ਨੂੰ ਉਮਰ ਕੈਦ– ਇਕ ਔਰਤ ਤੇ ਇਕ ਪੁਰਸ਼ ਨੂੰ ਮੌਤ ਹੋਣ ਤੱਕ ਕੈਦ।

▶ਹਰਿਆਣਾ ਦੇ ਸੀ.ਐਮ ਮਨੋਹਰ ਲਾਲ ਖੱਟੜ ਵਲੋਂ 21 ਕਰੋੜ ਦੀ ਲਾਗਤ ਨਾਲ ਅੰਬਾਲਾ ਕੈਂਟ ਵਿਖੇ ਬਣੀ ਅਧੁਨਿਕ ਸਬਜ਼ੀ, ਅਨਾਜ਼ ਤੇ ਚਾਰਾ ਮੰਡੀ ਦਾ ਉਦਘਾਟਨ।

▶ਕਰਜ਼ੇ ਹੇਠ ਦੱਬੇ ਮਾਨਸਾ ਦੇ 55 ਸਾਲਾ ਕਿਸਾਨ ਦਰਸ਼ਨ ਸਿੰਘ ਵਲੋਂ ਫਾਹਾ ਲੈ ਕੇ ਖੁਦਕੁਸ਼ੀ।

▶ਲੁਧਿਆਣਾ ਦੇ ਵਿਜ਼ੀਲੈਂਸ ਵਿਭਾਗ ਨੇ 5 ਹਜ਼ਾਰ ਦੀ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕੀਤਾ ਗ੍ਰਿਫਤਾਰ।

▶ਮੰਗਾਂ ਮਨਾਉਣ ਲਈ ਬਾਦਲ ਪਿੰਡ ਦੇ ਟਾਵਰਾਂ ‘ਤੇ ਪੜ੍ਹੇ 6 ਈ.ਟੀ.ਟੀ ਟੈਟ ਪਾਸ ਨੌਜਵਾਨ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply