Saturday, October 10, 2026

ਆਰ.ਐਸ.ਐਸ ਦੇ ਕਾਰਕੁੰਨਾਂ ਵਲੋਂ ਨੰਗੇ ਸਿਰ ਗਲਾਂ ਵਿਚ ਗਾਤਰੇ ਛੁਰੀਆਂ ਪਾ ਕੇ ਵਿਖਾਵਾ ਕਰਨਾ ਸਿੱਖਾਂ ਨੂੰ ਚਿੜਾਉਣ ਦੀ ਕੋਸ਼ਿਸ- ਜਥੇਦਾਰ

G. Gurbachan S11a

ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਜਲੰਧਰ ਵਿਖੇ ਆਰ.ਐਸ.ਐਸ ਦੇ ਕਾਰਕੁੰਨਾਂ ਨੇ ਨੰਗੇ ਸਿਰ ਗਲਾਂ ਵਿਚ ਗਾਤਰੇ ਛੁਰੀਆਂ ਪਾ ਕੇ ਵਿਖਾਵਾ ਕੀਤਾ ਹੈ।ਇਹ ਸਿੱਖਾਂ ਨੂੰ ਜਾਣਬੁੱਝ ਕੇ ਚਿੜਾਉਣ ਦੀ ਕੋਸ਼ਿਸ ਕੀਤੀ ਗਈ ਹੈ, ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਜਥੇਦਾਰ ਨੇ ਕਿਹਾ ਕਿ ਸਿੱਖ ਹਰੇਕ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਕਿਸੇ ਦੇ ਧਰਮ ਵਿਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਪ੍ਰੰਤੂ ਜੇਕਰ ਕੋਈ ਜਾਣਬੁੱਝ ਕੇ ਸਿੱਖ ਧਰਮ ਵਿਚ ਦਖ਼ਲ ਦੇਵੇਗਾ ਤਾਂ ਸਿੱਖ ਸੰਗਤਾਂ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੀਆਂ।ਸਿੱਖ ਇਕ ਵੱਖਰਾ ਧਰਮ ਹੈ ਅਤੇ ਇਸ ਦੇ ਆਪਣੇ ਵੱਖਰੇ ਬੁਨਿਆਦੀ ਅਸੂਲ ਹਨ, ਵੱਖਰਾ ਸਵਿਧਾਨ ਹੈ, ਵੱਖਰੇ ਰਸਮੋਂ-ਰਿਵਾਜ ਹਨ, ਵੱਖਰੇ ਸੰਸਕਾਰ ਹਨ।ਇਸ ਲਈ ਕਿਸੇ ਨੂੰ ਵੀ ਸਿੱਖ ਧਰਮ ਵਿਚ ਦਖ਼ਲ-ਅੰਦਾਜੀ ਨਹੀਂ ਕਰਨ ਦਿੱਤੀ ਜਾਵੇਗੀ।ਇਸ ਲਈ ਆਰ.ਐਸ.ਐਸ ਦੇ ਕਾਰਕੁੰਨਾਂ ਨੂੰ ਸਖ਼ਤ ਤਾੜਨਾ ਕੀਤੀ ਜਾਂਦੀ ਹੈ ਕਿ ਸਿੱਖ ਧਰਮ ਵਿਚ ਕਿਸੇ ਕਿਸਮ ਦੀ ਕੋਈ ਦਖ਼ਲਅੰਦਾਜੀ ਨਾ ਕੀਤੀ ਜਾਵੇ।ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply