Monday, October 12, 2026

ਤਪੋ ਅਸਥਾਨ ਪ੍ਰਕਾਸ਼ ਕੁਟੀਆ ਸੁਖਦੇਵ ਮੁਨੀ ਪਿੰਡ ਮਿੱਠੇਵਾਲ ਵਿਖੇ ਬਰਸੀ ਸਮਾਗਮ ਆਯੋਜਿਤ

ppn1310201606

ਸੰਦੌੜ, 13 ਅਕਤੂਬਰ (ਭੱਟ ਹਰਮਿੰਦਰ ਸਿੰਘ) – ਪ੍ਰਕਾਸ਼ ਕੁਟੀਆ ਤਪੋ ਅਸਥਾਨ ਸੁਖਦੇਵ ਮੁਨੀ (108) ਪਿੰਡ ਮਿੱਠੇਵਾਲ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਸ੍ਰੀਮਾਨ ਸੱਚ ਖੰਡ ਵਾਸੀ ਸੁਖਦੇਵ ਮੁਨੀ ਜੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਆਯੋਜਿਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਪ੍ਰਚਾਰਕਾਂ, ਰਾਗੀ-ਢਾਡੀ ਜਥਿਆਂ ਵੱਲੋਂ ਸ਼ਬਦ ਕੀਰਤਨ ਵਿਚਾਰਾਂ ਰਾਹੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੌਰਾਨ ਸੰਤ ਸ੍ਰੀ ਮਹੰਤ ਆਤਮਾ ਨੰਦ ਜੀ ਕੁਠਾਲਾ, ਸਰੂਪ ਨੰਦ ਜੀ ਖੇੜੀ, ਬ੍ਰਹਮਾਨੰਦ ਜੀ ਬੜ੍ਹੰਦੀ, ਰਮੇਸ਼ਵਰਨੰਦ ਰਣੀਆਂ, ਹਰਪਾਲ ਗਿਰੀ ਚੁੰਮੋ, ਬ੍ਰਹਮਾਨੰਦ ਪੌਹੀੜ, ਉਤਮਦਾਸ ਛਪਾਰ, ਗੁਰਮੇਲ ਦਾਸ ਬਰਨਾਲਾ, ਨੌਮੀਦਾਸ ਪੱਖੋਂ, ਮਿਠੂਦਾਸ ਕੁਰੜ ਅਤੇ ਪਿੰਡ ਵਾਸੀਆਂ ਵੱਲੋਂ ਸੰਤ ਸੋਮ ਮੁਨੀ ਨੂੰ ਪਗੜੀ ਸੌਂਪ ਕੇ ਡੇਰੇ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਦਿੱਤੀ ਗਈ ਅਤੇ ਬਾਬਾ ਸੁਖਦੇਵ ਮੁਨੀ ਦੀ ਮੂਰਤੀ ਸਥਾਪਨਾ ਕੀਤੀ ਗਈ।ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਡਾ. ਚਮਕੌਰ ਸਿੰਘ ਪੰਚ, ਰਣਜੀਤ ਸਿੰਘ ਪੇਂਟਰ, ਸਤਪਾਲ ਸਿੰਘ ਪੇਂਟਰ, ਬਿੱਲੂ ਸਿੰਘ ਪੰਚ, ਜਤਿੰਦਰ ਸਿੰਘ, ਗੁਰਚੇਤ ਸਿੰਘ, ਜੱਗਾ ਸਿੰਘ ਡੇਅਰੀ ਵਾਲਾ, ਮੱਖਣ ਸਿੰਘ, ਨਿਰਮਲ ਸਿੰਘ ਮਹੰਤ ਬਾਪਲਾ, ਅਮਰਜੀਤ ਸਿੰਘ ਬਾਪਲਾ, ਸ਼ੇਰ ਸਿੰਘ ਦਸੌਧਾ ਸਿੰਘ ਵਾਲਾ, ਮਨੀ ਅਤੇ ਅੰਗਰੇਜ਼ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਦਾ ਭਾਰੀ ਇਕੱਠ ਨੇ ਹਾਜ਼ਰੀ ਭਰੀ।

 

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply