Sunday, March 15, 2026

ਕੇਂਦਰੀ ਪੰਜਾਬੀ ਲੇਖਕ ਸਭਾ ਕਰੇਗੀ ਡਾ. ਸੁਖਦੇਵ ਸਿੰਘ ਖਾਹਰਾ ਤੇ ਪ੍ਰੋ: ਅਨੂਪ ਵਿਰਕ ਨੂੰ ਸਨਮਾਨਿਤ

ppn1310201607

ਅੰਮ੍ਰਿਤਸਰ, 13 ਅਕਤੂਬਰ (ਦੀਪ ਦਵਿੰਦਰ ਸਿੰਘ)- ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਹਰ ਵਰ੍ਹੇ ਦਿੱਤੇ ਜਾਣ ਵਾਲੇ ਬਹੁ-ਵਿਕਾਰੀ ਪੁਰਸਕਾਰ ”ਡਾ. ਰਵਿੰਦਰ ਰਵੀ ਅਲੋਚਨਾ ਪੁਰਸਕਾਰ” ਅਤੇ ”ਗਿਆਨੀ ਹੀਰਾ ਸਿੰਘ ਦਰਦ ਯਾਦਗਾਰੀ ਪੁਰਸਕਾਰ” ਇਸ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੰਜਾਬੀ ਵਿਦਵਾਨ ਡਾ. ਸੁਖਦੇਵ ਸਿੰਘ ਖਾਹਰਾ ਅਤੇ ਪ੍ਰੋ: ਅਨੂਪ ਵਿਰਕ ਨੂੰ ਦਿੱਤੇ ਜਾਣਗੇ।
ਅੱਜ ਇੱਥੋਂ ਜਾਰੀ ਬਿਆਨ ਵਿੱਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਕਾਰਜਕਾਰਨੀ ਮੈਂਬਰ ਦੇਵ ਦਰਦ ਅਤੇ ਡਾ. ਹਜ਼ਾਰਾ ਸਿੰਘ ਚੀਮਾ ਨੇ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਅਤੇ ਡਾ. ਕਰਮਜੀਤ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ ਇਹ ਪੁਰਸਕਾਰ ਕੇਂਦਰੀ ਸਭਾ ਵੱਲੋਂ 15 ਅਕਤੂਬਰ ਸ਼ਨੀਵਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਵਾਲੇ ਸਭਾ ਦੇ ਜਨਰਲ ਇਜਲਾਸ ਮੌਕੇ ਭੇਂਟ ਕੀਤੇ ਜਾਣਗੇ।
ਡਾ. ਸੁਖਦੇਵ ਸਿੰਘ ਖਾਹਰਾ ਅਤੇ ਪ੍ਰੋ: ਅਨੂਪ ਵਿਰਕ ਨੂੰ ਵਧਾਈ ਦਿੰਦਿਆਂ ਸ੍ਰੀ ਕੇਵਲ ਧਾਲੀਵਾਲ, ਡਾ. ਦਰਿਆ, ਨਿਰਮਲ ਅਰਪਨ, ਡਾ. ਹਰਭਜਨ ਸਿੰਘ ਭਾਟੀਆ, ਡਾ. ਪਰਮਿੰਦਰ, ਪ੍ਰਿੰ: ਮਹਿਲ ਸਿੰਘ, ਡਾ. ਰਮਿੰਦਰ ਕੌਰ, ਭੁਪਿੰਦਰ ਸਿੰਘ ਸੰਧੂ, ਜਗਦੀਸ਼ ਸਚਦੇਵਾ, ਸ਼ੈਲਿੰਦਰਜੀਤ ਰਾਜਨ, ਅਰਤਿੰਦਰ ਸੰਧੂ, ਤਰਲੋਚਨ ਸਿੰਘ, ਮਨਮੋਹਨ ਢਿੱਲੋਂ, ਜਸਵੰਤ ਜੱਸ, ਜਸਬੀਰ ਸਿੰਘ ਸੱਗੂ, ਡਾ. ਕਸ਼ਮੀਰ, ਸੁਮੀਤ ਸਿੰਘ, ਧਰਵਿੰਦਰ ਔਲਖ, ਮੁਖਤਾਰ ਗਿੱਲ, ਜਗਤਾਰ ਗਿੱਲ, ਡਾ. ਕੈਰੋਂ, ਡਾ. ਇਕਬਾਲ ਕੌਰ ਸੌਂਧ, ਹਰਭਜਨ ਖੇਮਕਰਨੀ, ਮਲਵਿੰਦਰ, ਜਸਬੀਰ ਝਬਾਲ ਅਤੇ ਡਾ. ਬਲਜੀਤ ਰਿਆੜ ਆਦਿ ਲੇਖਕਾਂ ਨੇ ਕੇਂਦਰੀ ਸਭਾ ਦੇ ਧੰਨਵਾਦ ਕਰਦਿਆਂ ਸਭਾ ਦੇ ਇਜਲਾਸ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਵੀ ਕਿਹਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply