📝 ਅੱਜ ਦੀਆਂ ਸੁਰਖੀਆਂ…..
ਮਿਤੀ : 17 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
https://punjabpost.in/welcome/?p=75189
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਜਗਰਾਓਂ ਦੇ ਗੁਰੂ ਤੇਗ ਬਹਾਦੁਰ ਨਗਰ ਦੇ ਇਕ ਮਨੀ ਚੇਂਜਰ ਨੂੰ ਪਿਸਤੌਲ ਦੀ ਨੋਕ ਤੇ ਦਿਨ ਦਿਹਾੜੇ ਲੁੱਟਿਆ– 70 ਲੱਖ ਤੇ ਐਕਟਿਵਾ ਖੋਹ ਕੇ ਦੋਸ਼ੀ ਫਰਾਰ।
▶ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰੈਸਾ ਮੇਅ 6 ਤੋਂ 8 ਨਵੰਬਰ ਤੱਕ ਕਰੇਗੀ ਭਾਰਤ ਦੌਰਾ।
▶ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ‘ਚ ਪਾਕਿਸਤਾਨ ਵਲੋਂ 2 ਵਾਰ ਜੰਗਬੰਦੀ ਦੀ ਉਲੰਘਣਾ– ਇਕ ਜਵਾਨ ਸ਼ਹੀਦ।
▶ ਗੋਆ ਵਿਖੇ ਬ੍ਰਿਕਸ ਸੰਮੇਲਨ ‘ਚ ਪਹੁੰਚੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ– ਕਿਹਾ ਸਾਰਿਆਂ ਨੂੰ ਅੱਤਵਾਦ ਖਿਲਾਫ ਇਕਜੁੱਟ ਹੋਣ ਦੀ ਲੋੜ।
▶ ਫਾਜ਼ਿਲਕਾ ਦੇ ਹਸਤਾ ਕਲਾਂ ਪਿੰਡ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ- ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਨੋਜਵਾਨ ਨੇ ਪਾਵਨ ਸਰੂਪ ਦੇ ਅੰਗਾਂ ਨੂੰ ਫਾੜਿਆ– ਪੁਲਿਸ ਵਲੋਂ ਮਾਮਲਾ ਦਰਜ਼।
▶ ਗੁਜਰਾਤ ਦੇ ਸੂਰਤ ‘ਚ ਆਮ ਆਦਮੀ ਪਾਰਟੀ ਦੀ ਰੈਲੀ ਦੋਰਾਨ ਅਰਵਿੰਦ ਕੇਜ਼ਰੀਵਾਲ ਨੂੰ ਦਿਖਾਏ ਕਾਲੇ ਝੰਡੇ।
▶ ਅੰਮ੍ਰਿਤਸਰ – ਬੀ.ਐਸ.ਐਫ 88 ਬਟਾਲੀਅਨ ਦੇ ਜਵਾਨਾਂ ਨੇ ਧਨੋਏ ਕਲਾਂ ਦੀ ਸਰਹੱਦੀ ਚੌਕੀ ਪੁਲਮੋਰਾਂ ਨੇੜੇ ਗਸ਼ਤ ਦੌਰਾਨ 20 ਕਰੋੜ ਮੁੱਲ ਦੀ 4 ਕਿਲੋ ਹੈਰੋਇਨ ਕੀਤੀ ਬਰਾਮਦ।
▶ ਵਾਰਾਨਸੀ ਭਗਦੜ ਦੌਰਾਨ ਹੋਈਆਂ 24 ਮੌਤਾਂ ‘ਤੇ ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੇ ਦੁੱਖ ਪ੍ਰਗਟਾਇਆ।
▶ ਡੀ.ਆਈ.ਆਰ ਨੇ ਦਿੱਲੀ ਦੇ ਇਕ ਵਪਾਰੀ ਕੋਲੋਂ 20 ਕਿਲੋ ਸੋਨਾ ਤੇ 6.44 ਕਰੋੜ ਨਗਦੀ ਬਰਾਮਦ – 2 ਵਿਅਕਤੀ ਗ੍ਰਿਫਤਾਰ, ਪੁੱਛਗਿਛ ਜਾਰੀ।
▶ ਬੈਂਗਲੁਰੂ (ਕਰਨਾਟਕਾ) ‘ਚ ਆਰ.ਐਸ.ਐਸ ਵਰਕਰ ਦੀ ਦਿਨ ਦਿਹਾੜੇ ਹੱਤਿਆ।
▶ ਧਰਮਸ਼ਾਲਾ ‘ਚ ਹੋਏ ਪਹਿਲੇ ਇਕ ਦਿਨਾਂ ਮੈਚ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ।
▶ ਅਮਰੀਕੀ ਖੋਜ਼ ਟੀਮ ਨੇ ਕੀਤਾ ਸਰਵੇ – ਆਗਰਾ ਸ਼ਹਿਰ ਦਾ ਕੂੜਾ ਸਾੜਣ ਕਰਕੇ ਬਦਰੰਗ ਹੋ ਰਿਹਾ ਹੈ ਤਾਜ ਮਹਿਲ।
▶ ਪਟਨਾ (ਬਿਹਾਰ) ਸਥਿਤ ਨਾਭਾ ਅਤੇ ਬੰਕਾ ਜਿਲ੍ਹੇ ‘ਚ 350 ਬੋਤਲਾਂ ਨਜ਼ਾਇਜ ਅੰਗ੍ਰੇਜ਼ੀ ਸ਼ਰਾਬ ਸਮੇਤ 4 ਵਿਅਕਤੀ ਪੁਲਿਸ ਵਲੋਂ ਗ੍ਰਿਫਤਾਰ।
▶ ਉੜੀ ਦੇ ਹਮਲਾਵਰ ਅੱਤਵਾਦੀਆਂ ਨੇ ਬਿਜਲੀ ਦੇ ਕਰੰਟ ਵਾਲੀ ਕੰਡਿਆਲੀ ਵਾੜ ‘ਤੇ ਪੋੜੀ ਲਗਾ ਕੇ ਐਲ.ਓ.ਸੀ ਕੀਤੀ ਸੀ ਪਾਰ – ਫੋਜ਼।
▶ ਮੱਧ ਪ੍ਰਦੇਸ਼ ਦੇ ਭੁਪਾਲ ‘ਚ 180 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਗੈਸ ਤ੍ਰਾਸਦੀ ਸਮਾਰਕ – ਦਸੰਬਰ 1984 ‘ਚ ਮਰੇ ਸਨ 10 ਹਜ਼ਾਰ ਤੋਂ ਵੱਧ ਇਸ ਗੈਸ ਤ੍ਰਾਸਦੀ ‘ਚ ।
▶ ਬਲੋਚ ਮੁਕਤੀ ਅੰਦੋਲਨ ਆਗੂ ਨਾਇਲਾ ਕਾਦਰੀ ਨੇ ਪੀ.ਐਮ ਨਰਿੰਦਰ ਮੋਦੀ ਵਲੋਂ ਸਾਰਕ ਸੰਮੇਲਨ ‘ਚ ਦਿੱਤੇ ਬਿਆਨ ਦੀ ਕੀਤੀ ਸ਼ਲਾਘਾ – ਕਿਹਾ ਤੱਥਾਂ ‘ਤੇ ਅਧਾਰਿਤ ਹੈ ਬਿਆਨ।
▶ ਯੋਗਿੰਦਰ ਯਾਦਵ ਦੀ ਸਵਰਾਜ ਪਾਰਟੀ ਵਲੋਂ ਅਪ੍ਰੈਲ 2017 ਦਿੱਲੀ ਨਗਰ ਨਿਗਮ ਚੋਣਾਂ ਲੜਣ ਦਾ ਐਲਾਨ।
▶ ਕਾਂਗਰਸ ਦੀ ਕਿਸਾਨ ਯਾਤਰਾ ਅੱਜ ਤੋਂ ਮੁੱਖ ਮੰਤਰੀ ਬਾਦਲ ਨੇ ਚੁੱਕੇ ਸਵਾਲ ਕਿਹਾ ਕਾਂਗਰਸ ਕਿਸਾਨ ਵਿਰੋਧੀ।
▶ ਕੈਪਟਨ ਮੋਦੀ ਦੀ ਆਮਦ ‘ਤੇ ਲੁਧਿਆਣਾ ‘ਚ ਸਾੜਣਗੇ ਚਿੱਟੇ ਰਾਵਣ ਦਾ ਪੁਤਲਾ, ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ‘ਚ ਵੀ ਚਿੱਟੇ ਰਾਵਣ ਫੂਕਣਗੇ ਕਾਂਗਰਸੀ ।
▶ ਅੱਤਵਾਦੀਆਂ ਦਾ ਪਨਗਾਗਾਹ ਬਣਿਆ ਹੋਇਆ ਹੈ ਗਵਾਂਢੀ- ਮੋਦੀ, ਅੱਤਵਾਦ ਦਾ ਡਟ ਕੇ ਵਿਰੋਧ ਕਰਨ ਦੀ ਕੀਤੀ ਅਪੀਲ।
▶ ਅੰਮ੍ਰਿਤਸਰ ਤੋਂ ਜੰਮੂ ਲਿਜਾਏ ਜਾ ਰਹੇ 150 ਦੇ ਕਰੀਬ ਕਬੂਤਰ ਹਿਰਾਸਤ ‘ਚ ਲਏ ਗਏ।
▶ ਅਮਰੀਕੀ ਰਾਸ਼ਟਰਪਤੀ ਦੇ ਅਹੁੱਦੇ ਦੇ ਉਮੀਦਵਾਰ ਡੋਨਾਲਡ ਟਰੰਪ ਦਾ ਬਿਆਨ – ਰਾਸ਼ਟਰਪਤੀ ਬਣਿਆ ਤਾਂ ਭਾਰਤ ਨਾਲ ਰਿਸ਼ਤੇ ਹੋਣਗੇ ਮਜ਼ਬੂਤ।
▶ ਰਿਸ਼ੀਕੇਸ਼ ਨੇੜੇ ਡੂੰਘੀ ਖੱਡ ‘ਚ ਕਾਰ ਡਿੱਗਣ ਨਾਲ ਦਿੱਲੀ ਦੇ 4 ਪੁਲਿਸ ਮੁਲਾਜਮਾਂ ਦੀ ਹੋਈ ਮੌਤ ।
▶ ਹਿਸਾਰ ਦੇ ਅਗਰੋਹਾ ਮੇਲੇ ਦੌਰਾਨ ਮੁੱਖ ਮਹਿਮਾਨ ਅਮਿਤ ਸ਼ਾਹ ਦੀ ਸਲਾਹ ‘ਤੇ ਰਾਜ ਸਭਾ ਮੈਂਬਰ ‘ਤੇ ਮੇਲੇ ਦੇ ਪ੍ਰਬੰਧਕ ਸੁਭਾਸ਼ ਚੰਦਰਾ ਨੇ 5 ਪਿੰਡ ਤੇ 6 ਪੰਚਾਇਤਾਂ ਨੂੰ ਗੋਦ ਲੈਣ ਦਾ ਕੀਤਾ ਐਲਾਨ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media